- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐੱਨਆਰਆਈ ਵੀਰਾਂ, ਨਗਰ ਤੇ ਇਲਾਕੇ

ਕਾਕਾ ਰਾਮੂੰਵਾਲਾ, ਪੰਜਾਬੀ ਜਾਗਰਣ, ਚੜਿੱਕ : ਐੱਨਆਰਆਈ ਵੀਰਾਂ, ਨਗਰ ਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮਹਾਨ ਤਪੱਸਵੀ ਧੰਨ-ਧੰਨ ਬਾਬਾ ਪੂਰਨ ਦਾਸ ਜੀ ਦੇ ਸਾਲਾਨਾ ਬਰਸੀ ਸਮਾਗਮ ਗੁਰਦੁਆਰਾ ਬਾਬਾ ਪੂਰਨ ਦਾਸ ਜੀ ਰਾਮੂੰਵਾਲਾ ਨਵਾਂ ਵਿਖੇ ਬਰਸੀ ਬੜੀ ਸ਼ਰਧਾ ਭਾਵਨਾ ਨਾਲ ਮਨਾਏ ਗਏ। ਤਿੰਨ ਦਿਨ ਹੀ ਧਾਰਮਿਕ ਸਮਾਗਮ ਦੌਰਾਨ ਬਾਬਾ ਜੀਵਨ ਸਿੰਘ ਜੀ ਬਗੀਚੀ ਵਾਲੇ, ਬਾਬਾ ਹਰਵਿੰਦਰ ਸਿੰਘ ਜੀ ਰੌਲੀ ਵਾਲੇ, ਕਵੀਸ਼ਰ ਗੁਰਪ੍ਰੀਤ ਸਿੰਘ ਬੱਧਨੀ, ਕੀਰਤਨ ਜਥਾ ਭਾਈ ਸਰਬਜੀਤ ਸਿੰਘ ਮੱਦੋਕੇ ਤੇ ਭਾਈ ਇਕਬਾਲ ਸਿੰਘ ਲੰਗੇਆਣਾ ਵਾਲਿਆਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ ਜਿਸ ਦੌਰਾਨ ਸਟੇਜ ਦੀ ਸੇਵਾ ਬਲਦੀਪ ਸਿੰਘ ਖ਼ਾਲਸਾ ਨੇ ਨਿਭਾਈ। ਸੰਗਤਾਂ ਵਾਸਤੇ ਦਾਲ-ਪ੍ਰਸ਼ਾਦਾ, ਕੇਲੇ, ਸੇਬ, ਜਲ- ਜੀਰਾ, ਮੌਸੱਮੀ ਦਾ ਜੂਸ, ਲੱਡੂ, ਬਰਫੀ, ਖੀਰ, ਮਾਲ ਪੂੜੇ, ਚੌਲ, ਪ੍ਰਸ਼ਾਦ, ਜਲੇਬੀਆਂ, ਠੰਡੇ-ਮਿੱਠੇ ਜਲ ਦੀ ਛਬੀਲ, ਬਰੈਡ ਪਕੌੜੇ, ਲੱਸੀ ਆਦਿ ਦੇ ਲੰਗਰ ਅਤੁੱਟ ਵਰਤੇ।
ਇਸ ਮੌਕੇ ਪ੍ਰਧਾਨ ਪਰਮਿੰਦਰ ਸਿੰਘ ਪਿੰਦਾ ਸੰਧੂ, ਸਰਪੰਚ ਗੁਰਵਿੰਦਰ ਸਿੰਘ, ਪ੍ਰਮਿੰਦਰ ਰਾਣਾ, ਸੁਖਮੰਦਰ ਸਿੰਘ ਪ੍ਰਧਾਨ, ਗੁਰਮੀਤ ਕਾਕਾ ਨੰਬਰਦਾਰ, ਜਿੰਦਰ ਬਾਰਵਾਲਾ ਮੈਂਬਰ ਪੰਚਾਇਤ, ਲੱਖਾ ਪੰਜਾਬ ਪੁਲਿਸ, ਧਰਮ ਸਿੰਘ ਪੰਜਾਬ ਪੁਲਿਸ, ਮਨਜਿੰਦਰ ਨਿੰਦਾ, ਗੁਰਪ੍ਰੀਤ ਸਿੰਘ, ਪਿੰਦਰ ਗਿੱਲ, ਬੇਅੰਤ ਸਿੰਘ ਠੱਠੀਵਾਲਾ, ਕੁਲਵੰਤ ਸਿੰਘ ਜਰਮਨ, ਮੋਹਨ ਸਿੰਘ ਪੰਚ, ਇਕਬਾਲ ਸਿੰਘ ਪੰਚ, ਗੁਰਦਿਆਲ ਸਿੰਘ ਫੌਜੀ, ਭੁਪਿੰਦਰ ਜਾਝੀ, ਬਲਦੇਵ ਸਿੰਘ ਪ੍ਰਧਾਨ, ਗੁਰਭੇਜ ਸਿੰਘ, ਪਵਿੱਤਰ ਬਹਿਰੀਨ, ਮਾ. ਜੋਗਿੰਦਰ ਸਿੰਘ, ਮਾ. ਹਰਦੀਪ ਸਿੰਘ, ਰਵੀ ਬਰਨਾਲਾ, ਤਜਿੰਦਰ ਫੌਜ਼ੀ, ਗੁਰਪ੍ਰੀਤ ਸਿੰਘ ਮਠਾੜੂ, ਪੀਤਾ ਪਟਵਾਰੀ, ਜਗਦੀਪ ਸਿੰਘ ਫੌਜੀ, ਜੱਸਾ ਠੇਕੇਦਾਰ, ਜਸਵੰਤ ਸਿੰਘ ਫੌਜੀ, ਅਜੀਤ ਸਿੰਘ ਨੱਤ, ਬਿੱਕਰ ਸਿੰਘ, ਲਖਵੀਰ ਸਿੰਘ, ਰਵਿੰਦਰ ਬਿੱਟਾ, ਹਰਦੀਪ ਸਿੰਘ, ਜਗਦੀਪ ਪੱਪੂ, ਪ੍ਰਿੰਸੀਪਲ ਰਾਜੇਸ਼ਪਾਲ ਅਰੋੜਾ, ਪੰਜਾਬ ਗ੍ਰਾਂਮੀਣ ਬੈਂਕ ਮੁਲਾਜ਼ਮ ਸਨਮ ਅਰੋੜਾ ਤੇ ਸੁਖਮੰਦਰ ਸਿੰਘ ਆਦਿ ਹਾਜ਼ਰ ਸਨ।