- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਥਾਨਕ ਕੋਟਕਪੂਰਾ ਬਾਈਪਾਸ

ਸਵਰਨ ਗੁਲਾਟੀ, ਪੰਜਾਬੀ ਜਾਗਰਣ ਮੋਗਾ: ਸਥਾਨਕ ਕੋਟਕਪੂਰਾ ਬਾਈਪਾਸ ਸਥਿਤ ਲਾਲ ਦੁਆਰਾ ਮੰਦਰ ਵਿਖੇ ਸ੍ਰੀ-ਸ੍ਰੀ 1008 ਸ੍ਰੀ ਰਾਮ ਸੁੰਦਰ ਦਾਸ ਵੈਸ਼ਨਵਾਚਾਰੀਆ ਦਰਬਾਰ ਸ੍ਰੀ ਧਿਆਨਪੁਰ ਧਾਮ ਜੀ ਦਾ ਤਾਜਪੋਸ਼ੀ ਪੁਰਬ ਅਤੇ ਜਨਮ ਦਿਨ ਸੰਕੀਰਤਨ ਦੇ ਨਾਲ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸ਼ਰਧਾਲੂਆਂ ਨੇ ਸ੍ਰੀ-ਸ੍ਰੀ 1008 ਪਰਮਹੰਸ ਯੋਗੀਰਾਜ ਸਤਿਗੁਰੂ ਸ੍ਰੀ ਬਾਵਾ ਲਾਲ ਦਿਆਲ ਜੀ ਦੇ ਦਰਬਾਰ ਵਿਚ ਨਤਮਸਤਕ ਹੋ ਕੇ ਗੁਰੂ ਮਹਿਮਾ ਦਾ ਗੁਣਗਾਨ ਸਰਵਣ ਕੀਤਾ। ਇਸ ਮੌਕੇ ਪਾਲਕੀ ਸ਼ੋਭਾ ਯਾਤਰਾ ਵੀ ਕੱਢੀ ਗਈ। ਸਮਾਗਮ ਦੀ ਸ਼ੁਰੂਆਤ ਪੰਡਿਤ ਸ਼੍ਰਵਣ ਕੁਮਾਰ ਦੀ ਅਗਵਾਈ ਹੇਠ ਮੰਦਰ ਦੇ ਚੇਅਰਮੈਨ ਰਾਜਿੰਦਰ ਵਧਵਾ, ਵੀਨਾ ਵਧਵਾ, ਕੁਲਦੀਪ ਵਧਵਾ, ਪ੍ਰਿਯੰਕਾ ਵਧਵਾ, ਰਮੇਸ਼ ਵਧਵਾ, ਨੀਤੂ ਕਪੂਰ ਅਤੇ ਰਿਸ਼ੀ ਕਪੂਰ ਆਦਿ ਵੱਲੋਂ ਬਾਵਾ ਲਾਲ ਜੀ ਦੇ ਦਰਬਾਰ ਵਿਚ ਪਵਿੱਤਰ ਜੋਤ ਜਗਾ ਕੇ ਅਤੇ ਕੇਕ ਕੱਟ ਕੇ ਕੀਤੀ ਗਈ। ਇਸ ਦੌਰਾਨ ਮਹਿਲਾ ਸਤਿਸੰਗ ਮੰਡਲੀ ਦੀਆਂ ਮੈਂਬਰਾਂ ਨੇ ਭਜਨਾਂ ਰਾਹੀਂ ਬਾਬਾ ਲਾਲ ਦਿਆਲ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ। ਸਮਾਗਮ ਦੌਰਾਨ ਭਜਨ ਗਾਇਕਾਂ ਨੇ ਭਜਨਾਂ ਦੀ ਪੇਸ਼ਕਾਰੀ ਕਰਕੇ ਹਾਜ਼ਰ ਸੰਗਤ ਨੂੰ ਭਗਤੀ ਰਸ ਵਿਚ ਲੀਨ ਕਰ ਦਿੱਤਾ। ਇਸ ਮੌਕੇ ਮੰਦਰ ਦੇ ਚੇਅਰਮੈਨ ਰਾਜਿੰਦਰ ਵਧਵਾ ਨੇ ਸ਼ਰਧਾਲੂਆਂ ਨੂੰ ਰੋਜ਼ਾਨਾ ਮੰਦਰ ਵਿਚ ਹੋਣ ਵਾਲੇ ਸੰਕੀਰਤਨ ਵਿਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਜਾਣਕਾਰੀ ਦਿੱਤੀ ਕਿ ਮੰਦਰ ਦੇ ਵੱਡੇ ਸਤਿਸੰਗ ਹਾਲ ਵਿਚ ਜਲਦ ਹੀ ਮੂਰਤੀ ਸਥਾਪਨਾ ਕੀਤੀ ਜਾਵੇਗੀ, ਜਿਸ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਸੰਕੀਰਤਨ ਉਪਰੰਤ ਬਾਵਾ ਲਾਲ ਜੀ ਦੀ ਪਾਵਨ ਆਰਤੀ ਕੀਤੀ ਗਈ ਅਤੇ ਸੰਗਤ ਵਿਚ ਪ੍ਰਸ਼ਾਦ ਵੰਡਿਆ ਗਿਆ। ਇਸ ਮੌਕੇ ਅਸ਼ਵਨੀ ਕੁਮਾਰ, ਰਾਹੁਲ ਮਿੱਤਲ, ਰਜਿੰਦਰ ਚੌਧਰੀ, ਆਸ਼ੀਸ਼ ਸੂਦ, ਸੁਰਿੰਦਰ ਚੋਪੜਾ, ਕੁਲਦੀਪ ਵਧਵਾ, ਯਸ਼ਇੰਦਰ ਰਾਜਾ, ਰਮੇਸ਼ ਵਧਵਾ, ਰਾਜੀਵ ਉੱਪਲ, ਰਾਜਿੰਦਰ ਕੁਮਾਰ ਨਾਰੰਗ, ਭੁਪਿੰਦਰ ਸਿੰਘ ਬਬਲੂ, ਵਿਜੇ ਕੁਮਾਰ, ਰੌਬਿਨ, ਅਨਿਲ ਕੁਮਾਰ, ਰਾਜਿੰਦਰ ਕੁਮਾਰ ਨਾਰੰਗ ਸਮੇਤ ਸਮੂਹ ਸੇਵਾਦਾਰ ਹਾਜ਼ਰ ਸਨ।