ਡੀਸੀ ਦਫ਼ਤਰ ਮੋਗਾ ਅੱਗੇ ਤਾਲਮੇਲ ਕਮੇਟੀ ਨੇ ਦੂਜੇ ਦਿਨ ਮੁੜ ਦਿੱਤਾ ਧਰਨਾ ਵੀਰਵਾਰ ਨੂੰ ਮੁਲ ਾਜ਼ਮ
Publish Date: Thu, 22 Oct 2026 05:07 PM (IST)
Updated Date: Thu, 22 Oct 2026 05:09 PM (IST)
ਸਰਕਾਰ ਵੱਲੋਂ ਸਮੂਹਿਕ ਛੁੱਟੀ ਲੈਣ ਵਾਲੇ ਕਰਮਚਾਰੀਆਂ ਖ਼ਿਲਾਫ਼ ਪੱਤਰ ਕੱਢਣ ਦੀ ਨਿਖੇਧੀ ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ : ਵੀਰਵਾਰ ਨੂੰ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਤੇ ਸਾਂਝਾ ਮੁਲਾਜ਼ਮ ਮੰਚ ਦੀ ਜ਼ਿਲ੍ਹਾ ਤਾਲਮੇਲ ਕਮੇਟੀ ਵੱਲੋਂ ਦੂਜੇ ਦਿਨ ਡੀਸੀ ਦਫ਼ਤਰ ਮੋਗਾ ਅੱਗੇ ਰੋਹ ਭਰਪੂਰ ਧਰਨਾ ਅਤੇ ਵਿਸ਼ਾਲ ਰੈਲੀ ਕਰਕੇ ਮੁਲਾਜਮਾਂ ਪੈਨਸ਼ਨਰਾਂ ਦੀਆ ਮੰਗਾਂ ਸਬੰਧੀ ਬੁਲਾਰਿਆਂ ਨੇ ਆਪਣੀ ਆਵਾਜ਼ ਬੁਲੰਦ ਕੀਤੀ। ਸਟੇਜ ਦੀ ਕਾਰਵਾਈ ਚਲਾਉਂਦਿਆਂ ਬਲੌਰ ਸਿੰਘ ਘਾਲੀ ਨੇ ਦੱਸਿਆ ਕਿ ਕੱਲ੍ਹ 21 ਅਕਤੂਬਰ ਨੂੰ ਮੁੱਖ ਸਕੱਤਰ ਕੇਏਪੀ ਸਿਨਹਾ ਵੱਲੋਂ ਤਾਲਮੇਲ ਕਮੇਟੀ ਦੇ ਸੂਬਾ ਆਗੂਆਂ ਨੂੰ ਚੰਡੀਗੜ੍ਹ ਮੀਟਿੰਗ ’ਤੇ ਬੁਲਾਕੇ ਪੈਨਸ਼ਨਰਾਂ/ ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਖਾਲੀ ਹੱਥ ਵਾਪਸ ਘਰਾਂ ਨੂੰ ਭੇਜਣ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ। ਤਾਲਮੇਲ ਕਮੇਟੀ ਦੀ 25 ਅਕਤੂਬਰ ਦੀ ਲੁਧਿਆਣਾ ਵਿਖੇ ਮੀਟਿੰਗ ਕਰਕੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਸੂਬਾ ਕਨਵੀਨਰ ਭਜਨ ਸਿੰਘ ਗਿੱਲ ਨੇ ਤਾਲਮੇਲ ਕਮੇਟੀ ਨਾਲ ਹੋਈ ਮੁੱਖ ਸਕੱਤਰ ਦੀ ਹੋਈ ਗੱਲਬਾਤ ਦੇ ਵੇਰਵੇ ਵਿਸਥਾਰ ਨਾਲ ਸਾਂਝੀ ਕਰਦਿਆਂ ਦੱਸਿਆ ਕਿ ਮੁੱਖ ਸਕੱਤਰ ਨਾਲ ਤਿੰਨ ਘੰਟੇ ਦੇ ਲੱਗ ਪੱਗ ਸਾਰੀਆਂ ਮੰਗਾਂ ’ਤੇ ਗੱਲਬਾਤ ਹੋਈ ਪਰ ਮੀਟਿੰਗ ਬੇ ਸਿੱਟਾ ਰਹਿਣ ਕਰਕੇ ਆਗੂਆਂ ਨੇ ਗੁੱਸੇ ਵਿਚ ਆਕੇ ਸੈਕਟਰੀਏਟ ਤੋਂ ਬਾਹਰ ਆਉਂਦਿਆਂ ਕੇਏਪੀ ਸਿਨਹਾ ਅਤੇ ਪੰਜਾਬ ਸਰਕਾਰ ਦੇ ਖ਼ਿਲਾਫ਼ ਨਾਹਰੇ ਲਾਏ। ਉਨ੍ਹਾਂ ਬਾਹਰ ਆ ਕੇ ਪੱਤਰਕਾਰਾਂ ਨੂੰ ਮੀਟਿੰਗ ਵਿਚ ਹੋਈ ਗੱਲਬਾਤ ਅਤੇ ਮੁੱਖ ਸਕੱਤਰ ਦੇ ਮੁਲਾਜ਼ਮ ਪੈਨਸ਼ਨਰ ਵਿਰੋਧੀ ਰਵੱਈਏ ਬਾਰੇ ਦੱਸਿਆ। ਉਨ੍ਹਾਂ ਦੱਸਿਆ ਕਿ ਪੈਨਸ਼ਨਰਾਂ ਲਈ ਪੇ ਕਮਿਸ਼ਨ ਸਿਫਾਰਸ਼ ਕੀਤੇ ਗੁਵਾਕ 2.59 ’ਤੇ ਲੱਗਪਗ ਪੌਣਾ ਘੰਟਾ ਵਿਸਥਾਰ ਨਾਲ ਦੱਸਿਆ ਗਿਆ ਪਰ ਸਿਨਹਾ ਵੱਲੋਂ ਇਸ ਸਬੰਧੀ ਕੋਈ ਜਵਾਬ ਨਾ ਮਿਲਣ ਕਰਕੇ ਸਾਥੀ ਵਾਕ ਆਊਟ ਕਰਕੇ ਬਾਹਰ ਆ ਗਏ। ਮੁਲਾਜ਼ਮਾਂ ਦੀਆਂ ਬਾਕੀ ਮੰਗਾਂ ਪੁਰਾਣੀ ਪੈਨਸ਼ਨ ਬਹਾਲੀ, ਠੇਕੇ ਤੇ ਕੰਮ ਕਰਕੇ ਕਾਮਿਆ ਨੂੰ ਰੈਗੂਲਰ ਕਰਨ , ਕੰਪਿਊਟਰ ਅਧਿਆਪਕਾਂ ਨੂੰ ਪੰਜਾਬ ਸਰਕਾਰ ਅਧੀਨ ਲਿਆਉਣ, ਆਂਗਣਵਾੜੀ ਆਸ਼ਾ ਵਰਕਰਾਂ ਅਤੇ ਮਿਡ ਡੇ ਮੀਲ ਕੁੱਕਾਂ ਲਈ ਘੱਟੋ ਘੱਟ ਉਜ਼ਰਤ ਲਾਗੂ ਕਰਨ ਦੀ ਮੰਗ ਕੀਤੀ। ਸੁਰਿੰਦਰਰਾਮ ਕੁੱਸਾ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਕੁਲਦੀਪ ਸਿੰਘ ਪੀਐੱਸਐੱਮਐੱਸਯੂ ਆਗੂ ਸੁਰਜੀਤ ਸਿੰਘ ਗਗੜਾ ਕੁਲਬੀਰ ਸਿੰਘ ਢਿੱਲੋਂ ਨੇ 15 ਜਨਵਰੀ ਅਤੇ 17 ਜੁਲਾਈ 2020 ਦੇ ਮੁਲਾਜ਼ਮ ਮਾਰੂ-ਪੱਤਰ ਰੱਦ ਕਰਨ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਅਤੇ ਆਪਣੇ ਵਿਚਾਰ ਪਰਗਟ ਕਰਦਿਆਂ, ਸਮੂਹ ਮਹਿਕਮਿਆਂ ਵਿਚ ਖਾਲੀ ਪੋਸਟਾਂ ਭਰਨ ਦੀ ਮੰਗ ਨੂੰ ਮੁੱਖ ਸਕੱਤਰ ਪਾਸ ਰੱਖਿਆ ਪਰ ਉਸ ਵੱਲੋਂ ਮੁਲਾਜ਼ਮਾਂ ਦੀਆਂ ਨਿਗੂਣੀਆਂ ਉਜ਼ਰਤਾਂ ਨੂੰ ਵਧਾਉਣ ਦੀ ਬਜਾਏ ਇਹ ਦਲੀਲ ਦੇਣੀ ਕਿ ਉਨ੍ਹਾਂ ਨੂੰ ਰੁਜ਼ਗਾਰ ਤਾਂ ਮਿਲਿਆ ਹੈ, ਮੁਲਾਜ਼ਮਾਂ ਬਾਰੇ ਘਿਨਾਉਣੀ ਸੋਚ ਦਾ ਪ੍ਰਗਟਾਵਾ ਜੱਗ ਜਾਹਰ ਹੋ ਗਿਆ ਜਦੋਂ ਕਿ ਅਨਪੜ੍ਹ ਐੱਮਐੱਲਏ ਲੱਖ ਲੱਖ ਰੁਪਏ ਤਨਖ਼ਾਹਾਂ ਭੱਤੇ ਅਤੇ ਪੈਨਸ਼ਨਾਂ ਲੈ ਰਹੇ ਨਹੀਂ ਦਿਸ ਰਹੇ ਜੋ ਪੰਜਾਬ ਦੇ ਖਜ਼ਾਨੇ ਨੂੰ ਸਿਉਂਕ ਵਾਂਗ ਖਾ ਰਹੇ ਹਨ। ਜਿਸ ਦੀ ਸਮੂਹ ਆਗੂਆਂ ਨੇ ਕਰੜੇ ਸ਼ਬਦਾਂ ਵਿਚ ਨਿਖੇਧੀ ਕੀਤੀ। ਇਸ ਮੌਕੇ ਬੂਟਾ ਰਾਮ ਅਰੋੜਾ , ਗੁਰਮੇਲ ਸਿੰਘ ਨਾਹਰ, ਕੁਲਵੰਤ ਸਿੰਘ ਜੇਲ੍ਹ ਵਿਭਾਗ, ਗੁਰਚਰਨ ਕੌਰ, ਇਕਬਾਲ ਸਿੰਘ ਬੀ ਕੇ ਯੂ ਏਕਤਾ ਉਗਰਾਹਾਂ,ਦਲਵੀਰ ਸਿੰਘ ਢਿੱਲੋਂ , ਭੁਪਿੰਦਰ ਸਿੰਘ ਸੇਖੋਂ, ਗੁਰਪ੍ਰੀਤ ਅੰਮੀਵਾਲ ਜੀ ਟੀ ਯੂ ਆਗੂ, ਪਰਗਟ ਜੀਤ ਕਿਸ਼ਨ ਪੁਰਾ ਬੀ ਐਡ ਫਰੰਟ ਆਗੂ ਡੀ.ਸੀ. ਦਫ਼ਤਰ ਯੂਨੀਅਨ ਪ੍ਰਧਾਨ ਦਲਬੀਰ ਸਿੰਘ ਢਿੱਲੋਂ, ਸੁਖਮੰਦਰ ਸਿੰਘ ਪ੍ਰਧਾਨ ਪੀਜੀਪੀਏ, ਜਸਪਤ ਰਾਏ ਪੰਜਾਬ ਪੁਲਿਸ ਪੈਨਸ਼ਨਰ ਐਸੋਸੀਏਸ਼ਨ, ਗੁਰਜੰਟ ਸਿੰਘ ਕੋਕਰੀ, ਗੁਰਚਰਨ ਕੌਰ ਆਂਗਣਬਾੜੀ ਆਗੂ, ਦਰਸ਼ਨ ਪਾਲ ਪੀਐੱਸਪੀਸੀਐੱਲ ਆਗੂ, ਦਲਜੀਤ ਸਿੰਘ ਭੁੱਲਰ, ਜਗਦੀਸ਼ ਸਿੰਘ ਚਾਹਲ ਰਾਮ ਕਿਸ਼ਨ ਨੇ ਆਪਣੇ ਵਿਚਾਰ ਪਰਗਟ ਕੀਤੇ ਅਤੇ ਐਲਾਨ ਕੀਤਾ ਕਿ ਉਨ੍ਹਾਂ ਦੀਆਂ ਜਥੇਬੰਦੀਆਂ ਚੱਲ ਰਹੇ ਸੰਘਰਸ਼ ਵਿਚ ਆਪਣਾ ਪੂਰਾ ਯੋਗਦਾਨ ਪਾਉਣਗੇ। ਅੱਜ ਦੇ ਇੱਕਠ ਨੇ ਇਕ ਮਤਾ ਪਾਸ ਕਰਕੇ ਸਮੂਹਿਕ ਛੁੱਟੀ ਲੈਣ ਬਲੇ ਮੁਲਜ਼ਮਾਂ ਖ਼ਿਲਾਫ਼ ਬਦਲਾ ਲਊ ਪੱਤਰ ਕੱਢਣ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਮੰਗ ਕੀਤੀ ਕਿ ਇਹ ਮੁਲਾਜ਼ਮ ਮਾਰੂ ਪੱਤਰ ਵਾਪਸ ਲੈਣ ਦੀ ਮੰਗ ਕੀਤੀ। ਇਸ ਮੌਕੇ ਪ੍ਰੇਮ ਕੁਮਾਰ ਮੋਗਾ, ਰਾਮ ਸਿੰਘ ਹਠੂਰ, ਗੁਰਤੇਜ ਸਿੰਘ ਹਠੂਰ ਅਤੇ ਗੁਰਦੇਵ ਸਿੰਘ ਡੇਮਰੂ, ਪਿਆਰਾ ਸਿੰਘ ਧਰਮਕੋਟ ਅਤੇ ਗੁਰਮੀਤ ਸਿੰਘ ਰਖਰਾ ਨੇ ਇਨਕਲਾਬੀ ਗੀਤ ਪੇਸ਼ ਕੀਤੇ। ਅੱਜ ਦੇ ਧਰਨੇ ਵਿਚ ਵੱਖ ਵੱਖ ਮੁਲਾਜ਼ਮ ਪੈਨਸ਼ਨਰ ਜਥੇਬੰਦੀਆਂ ਦੇ ਸੈਂਕੜੇ ਆਗੂਆਂ ਅਤੇ ਸਰਗਰਮ ਵਰਕਰ ਹਾਜ਼ਰ ਹੋਏ।