ਬੱਚੇ ਬਚਿੱਤਰ ਸਿੰਘ ਰਾਮੂੰਵਾਲਾ ਦਾ ਦਿਲ ਦਾ ਅਪ੍ਰੇਸ਼ਨ ਮੁਫਤ ਕਰਾਇਆ ਸਰਕਾਰ ਵੱਲੋਂ ਲੋੜਵੰਦ
Publish Date: Wed, 30 Sep 2026 03:42 PM (IST)
Updated Date: Wed, 30 Sep 2026 03:42 PM (IST)
ਰਾਸ਼ਟਰੀ ਬਾਲ ਸਵਾਸਥ ਪ੍ਰੋਗਰਾਮ ਤਹਿਤ ਆਪ੍ਰੇਸ਼ਨ ਕਰਵਾਇਆ ਕਾਕਾ ਰਾਮੂੰਵਾਲਾ ਪੰਜਾਬੀ ਜਾਗਰਣ ਚੜਿੱਕ: ਸਰਕਾਰ ਵੱਲੋਂ ਲੋੜਵੰਦ ਬੱਚਿਆਂ ਦੀ ਭਲਾਈ ਲਈ ਚਲਾਏ ਜਾ ਰਹੇ ਰਾਸ਼ਟਰੀ ਬਾਲ ਸਵਾਸਥ ਪ੍ਰੋਗਰਾਮ ਤਹਿਤ ਅਨੇਕਾਂ ਬੱਚੇ ਮਹਿੰਗਾ ਇਲਾਜ ਮੁਫਤ ਵਿਚ ਕਰਵਾ ਕੇ ਸਕੀਮ ਦਾ ਲਾਹਾ ਲੈ ਚੁੱਕੇ ਹਨ। ਇਸੇ ਤਹਿਤ ਰਾਸ਼ਟਰੀ ਬਾਲ ਸਵਾਸਥ ਪ੍ਰੋਗਰਾਮ ਬਲਾਕ ਢੁੱਡੀਕੇ ਦੀ ਟੀਮ ਵੱਲੋਂ ਮਾਣਯੋਗ ਸਿਵਲ ਸਰਜਨ ਡਾ. ਅਸ਼ੋਕ ਸਿੰਗਲਾ, ਡੀਆਈਓ ਡਾ. ਉਪਿੰਦਰ ਸਿੰਘ, ਸੁਖਬੀਰ ਸਿੰਘ ਸਕੂਲ ਹੈਲਥ ਕੋਆਰਡੀਨੇਟਰ ਅਤੇ ਐੱਸਐੱਮਓ ਢੁੱਡੀਕੇ ਡਾ. ਨਿਸ਼ਾ ਬਾਂਸਲ ਦੀ ਯੋਗ ਅਗਵਾਈ ਹੇਠ ਪਿੰਡ ਦੇ ਬੱਚੇ ਬਚਿੱਤਰ ਸਿੰਘ ਦਾ ਵੀ ਲੱਖਾਂ ਰੁਪਏ ਦੇ ਖਰਚ ਵਾਲਾ ਦਿਲ ਦਾ ਅਪ੍ਰੇਸ਼ਨ ਮੁਫ਼ਤ ਕਰਵਾ ਕੇ ਨਵੀਂ ਜ਼ਿੰਦਗੀ ਦਿੱਤੀ ਗਈ ਹੈ। ਟੀਮ ਇੰਚਾਰਜ਼ ਡਾ. ਸਿਮਰਪਾਲ ਸਿੰਘ ਏਐੱਮਓ ਨੇ ਦੱਸਿਆ ਕਿ ਟੀਮ ਵਲੋਂ ਸਮੇਂ-ਸਮੇਂ ’ਤੇ ਆਂਗਣਵਾੜੀ ਕੇਂਦਰਾਂ, ਪ੍ਰਾਇਮਰੀ ਤੇ ਸੀਨੀਅਰ ਸੈਕੰਡਰੀ ਸਕੂਲਾਂ ਤੇ ਜਾ ਕੇ ਬੱਚਿਆਂ ਦਾ ਚੈੱਕਅਪ ਕੀਤਾ ਜਾਂਦਾ ਹੈ ਜਿਸ ਤਹਿਤ ਪਿੰਡ ਰਾਮੂੰਵਾਲਾ ਕਲਾਂ ਦੇ ਕਰੀਬ ਸਵਾ ਸਾਲ ਦੇ ਬੱਚੇ ਬਚਿੱਤਰ ਸਿੰਘ ਪੁੱਤਰ ਜਗਦੀਪ ਸਿੰਘ ਨੂੰ ਦਿਲ ਦੀ ਬਿਮਾਰੀ ਦਾ ਪਤਾ ਲੱਗਾ ਸੀ ਜਿਸ ਦਾ ਤੁਰੰਤ ਰੈਫਰ ਕਾਰਡ ਬਣਾ ਕੇ ਚੋਟੀ ਦੇ ਹਸਪਤਾਲ ਫੌਰਟਿਸ ਮੁਹਾਲੀ ਤੋਂ ਲੱਖਾਂ ਦੇ ਖ਼ਰਚ ਵਾਲਾ ਅਪ੍ਰੇਸ਼ਨ ਬਿਲਕੁਲ ਮੁਫ਼ਤ ਕਰਵਾਇਆ ਗਿਆ ਹੈ। ਡਾ. ਸਿਮਰਪਾਲ ਸਿੰਘ ਨੇ ਦੱਸਿਆ ਕਿ ਬੱਚੇ ਨੂੰ 25 ਅਗਸਤ ਨੂੰ ਦਾਖਲ ਕਰਵਾਇਆ ਗਿਆ ਸੀ ਤੇ 28 ਨੂੰ ਅਪ੍ਰੇਸ਼ਨ ਉਪਰੰਤ ਛੁੱਟੀ ਦੇ ਦਿੱਤੀ ਗਈ ਸੀ ਤੇ ਅੱਜ ਉਹ ਟੀਮ ਸਮੇਤ ਪਤਾ ਲੈ ਕੇ ਆਏ ਹਨ ਤੇ ਬੱਚਾ ਹੁਣ ਪੂਰੀ ਤਰ੍ਹਾਂ ਤੰਦਰੁਸਤ ਹੈ । ਜ਼ਿਲ੍ਹਾ ਪ੍ਰੋਗਰਾਮ ਕੋਆਰਡੀਨੇਟਰ ਸੁਖਬੀਰ ਸਿੰਘ ਨੇ ਦੱਸਿਆ ਕਿ ਇਸ ਸਕੀਮ ਤਹਿਤ ਪੈਰ ਵਿੰਗੇ, ਕੱਟਿਆ ਬੁੱਲ੍ਹ, ਖੰਡੂ, ਦਿਲ ਦੀ ਬੀਮਾਰੀ ਸਣੇ 30 ਬੀਮਾਰੀਆਂ ਦਾ ਮੁਫ਼ਤ ਇਲਾਜ ਕਰਵਾਇਆ ਜਾਂਦਾ ਹੈ । ਇਸ ਸਮੇਂ ਬੱਚੇ ਦੇ ਮਾਤਾ-ਪਿਤਾ ਨੇ ਡਾ. ਸਿਮਰਪਾਲ ਸਿੰਘ ਤੇ ਸਮੁੱਚੀ ਟੀਮ ਦਾ ਵਿਸੇਸ਼ ਤੌਰ ’ਤੇ ਧੰਨਵਾਦ ਕੀਤਾ, ਜਿੰਨ੍ਹਾਂ ਬਦੌਲਤ ਬੱਚਾ ਤੰਦਰੁਸਤ ਹੋਇਆ। ਇਸ ਮੌਕੇ ਟੀਮ ਇੰਚਾਰਜ਼ ਡਾ. ਸਿਮਰਪਾਲ ਸਿੰਘ, ਏਐੱਮਓ ਡਾ. ਨੇਹਾ ਸਿੰਗਲਾ, ਮਨਜੋਤ ਕੌਰ ਸਟਾਫ਼ ਨਰਸ, ਮਾਤਾ ਅਮਨਜੋਤ ਕੌਰ, ਦਾਦਾ ਜਗਰੂਪ ਸਿੰਘ ਅਤੇ ਦਾਦੀ ਹਰਪਾਲ ਕੌਰ ਆਦਿ ਹਾਜ਼ਰ ਸਨ।