ਬੈਂਕ ਨੇ ਚੰਗੇ ਤੇ ਪੁਰਾਣੇ ਗਾਹਕਾਂ ਨੂੰ ਯਾਦਗਿਰੀ ਚਿੰਨ੍ਹ ਭੇਟ ਕੀਤੇ ਪੰਜਾਬ ਗ੍ਰਾਮੀਣ ਬੈਂਕ ਵੱਲੋਂ ਆਪਣੇ 22
Publish Date: Sun, 20 Sep 2026 03:49 PM (IST)
Updated Date: Sun, 20 Sep 2026 03:50 PM (IST)
ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਪੰਜਾਬ ਗ੍ਰਾਮੀਣ ਬੈਂਕ ਵੱਲੋਂ ਆਪਣੇ 22 ਸਾਲਾਂ ਦੇ ਸ਼ਾਨਦਾਰ ਸਫ਼ਰ ਨੂੰ ਪੂਰਾ ਕਰਨ ਤੇ ਥੀਮ ਹੇਠ ਸਥਾਪਨਾ ਦਿਵਸ ਮਨਾਇਆ ਗਿਆ। ਧਰਮਕੋਟ ਗ੍ਰਾਂਮੀਣ ਬੈਂਕ ਮੈਨੇਜਰ ਮਨਧੀਰ ਸਿੰਘ ਧਰਮਕੋਟ, ਅਸਿਸਟੈਂਟ ਮੈਨੇਜਰ ਜਸਵੰਤ ਸਿੰਘ,ਦੀਪਕ ਸ਼੍ਰੀਵਾਸਤਵ ਅਸਿਸਟੈਟ, ਮੈਨੇਜਰ,ਪੰਕਜ ਕੁਮਾਰ ਆਸਿਸਟੈਟ ਮੈਨੇਜਰ, ਮੋਹਤ ਬਦਰਾ ਹੈੱਡ ਕੈਸ਼ੀਅਰ, ਨਿਸ਼ਾਨ ਸਿੰਘ ਗਨਮੈਨ ਤੋਂ ਇਲਾਵਾ ਬੈਂਕ ਸਟਾਫ਼ ਅਤੇ ਬੈਂਕ ਦੇ ਅੰਦਰ ਆਏ ਹੋਏ ਗ੍ਰਾਹਕਾਂ ਦੀ ਹਾਜ਼ਰੀ ਵਿਚ ਧਰਮਕੋਟ ਦੇ ਅਮਰੀਕ ਸਿੰਘ ਛਾਬੜਾ ਜੋ ਕੇ ਧਰਮਕੋਟ ਗ੍ਰਾਂਮੀਣ ਬੈਂਕ ਦੀ ਬਰਾਂਚ ਦੇ ਨਾਲ ਲੰਮੇ ਸਮੇਂ ਤੋਂ ਜੁੜੇ ਆ ਰਹੇ ਹਨ ਅਤੇ ਬੈਂਕ ਦੇ ਹਰ ਔਖੇ ਸੌਖੇ ਵੇਲੇ ਨਾਲ ਖੜ੍ਹਦੇ ਹਨ ਨੂੰ ਬ੍ਰਾਂਚ ਵਿਚ ਬੁਲਾ ਕੇ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੈਂਕ ਵੱਲੋਂ ਆਪਣੇ ਸਾਰੇ ਗਾਹਕਾਂ, ਸਹਿਯੋਗੀਆਂ ਅਤੇ ਸ਼ੁਭਚਿੰਤਕਾਂ ਦਾ ਦਿਲੋਂ ਧੰਨਵਾਦ ਕਰਦਿਆਂ ਇਹ ਵਿਸ਼ਵਾਸ ਦਿਵਾਇਆ ਕਿ ਬੈਂਕ ਭਵਿੱਖ ਵਿਚ ਵੀ ਪਿੰਡ-ਪਿੰਡ ਤੱਕ ਤਰੱਕੀ ਪਹੁੰਚਾਉਣ ਲਈ ਵਚਨਬੱਧ ਰਹੇਗਾ। ਇਸ ਮੌਕੇ ਬੈਂਕ ਵੱਲੋਂ ਵਿਸ਼ੇਸ਼ ਸਨਮਾਨ ਚਿੰਨ੍ਹ ਵੀ ਭੇਂਟ ਕੀਤੇ ਗਏ। ਸਨਮਾਨ ਚਿੰਨ ਲੈਣ ਉਪਰੰਤ ਪ੍ਰੈੱਸ ਕਲੱਬ ਦੇ ਪ੍ਰਧਾਨ ਅਮਰੀਕ ਸਿੰਘ ਛਾਬੜਾ ਨੇ ਬੈਂਕ ਮੈਨੇਜਰ ਅਤੇ ਸਮੂਹ ਸਟਾਫ਼ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਅਤੇ ਮੌਕੇ ’ਤੇ ਹਾਜ਼ਰ ਬੈਂਕ ਦੇ ਗਾਹਕਾਂ ਦੇ ਵੱਲੋਂ ਬੈਂਕ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਬੈਂਕ ਦੇ ਗਾਹਕਾਂ ਨੇ ਕਿਹਾ ਕਿ ਇਹੋ ਜਿਹੇ ਉਪਰਾਲਿਆਂ ਦੇ ਨਾਲ ਦੂਸਰੇ ਗਾਹਕਾਂ ਨੂੰ ਵੀ ਵੱਡੀ ਹੱਲਾਸ਼ੇਰੀ ਮਿਲਦੀ ਹੈ ਕਿ ਬੈਂਕ ਦੇ ਨਾਲ ਵਧੀਆ ਜੁੜਿਆ ਜਾਵੇ ਤਾਂ ਕਿ ਭਵਿੱਖ ਦੇ ਵਿਚ ਉਨ੍ਹਾਂ ਦਾ ਅਤੇ ਬੈਂਕ ਦਾ ਆਪਸੀ ਭਾਈਚਾਰਾ ਬਣਿਆ ਰਹੇ।