ਪਰਵਾਸੀ ਮਜ਼ਦੂਰਾਂ ’ਤੇ ਗੋਲੀਆਂ ਚਲਾਉਣ ਵਾਲੇ ਮੁਲਜ਼ਮ ਅਸਲੇ ਸਣੇ ਕਾਬੂ
ਡੀਜੀਪੀ ਪੰਜਾਬ ਵੱਲੋ ਗੈਂਗਸਟਰਾਂ
Publish Date: Tue, 24 Feb 2026 07:22 PM (IST)
Updated Date: Wed, 25 Feb 2026 04:11 AM (IST)

ਸਵਰਨ ਗੁਲਾਟੀ, ਪੰਜਾਬੀ ਜਾਗਰਣ ਮੋਗਾ : ਡੀਜੀਪੀ ਪੰਜਾਬ ਵੱਲੋਂ ਗੈਂਗਸਟਰਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਨਿਲਾਂਬਰੀ ਜਗਦਲੇ ਇੰਸਪੈਕਟਰ ਜਨਰਲ ਪੁਲਿਸ ਫ਼ਰੀਦਕੋਟ ਰੇਜ਼ ਫਰੀਦਕੋਟ, ਅਜੈ ਗਾਂਧੀ ਐੱਸਐੱਸਪੀ ਮੋਗਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਾਲ ਕ੍ਰਿਸ਼ਨ ਸਿੰਗਲਾ ਐੱਸਪੀ ਆਈ ਮੋਗਾ, ਗੁਰਪ੍ਰੀਤ ਸਿੰਘ ਡੀਐੱਸਪੀ ਸਿਟੀ ਮੋਗਾ ਦੀ ਸੁਪਰਵੀਜ਼ਨ ਹੇਠ ਮੋਗਾ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਥਾਣਾ ਸਦਰ ਮੋਗਾ ਦੀ ਪੁਲਿਸ ਪਾਰਟੀ ਵੱਲੋਂ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ 2 ਪਿਸਟਲ 30 ਬੋਰ ਸਮੇਤ ਮੈਗਜ਼ੀਨ 1 ਜਿੰਦਾ ਕਾਰਤੂਸ 4 ਖੋਲ ਅਤੇ 2 ਜ਼ਿੰਦਾ ਹੈਂਡ ਗ੍ਰਨੇਡ ਬਰਾਮਦ ਕੀਤੇ ਗਏ ਹਨ। ਇਸ ਸਬੰਧੀ ਪੱਨਿਲਾਂਬਰੀ ਜਗਦਲੇ ਇੰਸਪੈਕਟਰ ਜਨਰਲ ਪੁਲਿਸ ਫ਼ਰੀਦਕੋਟ ਰੇਜ਼ ਫ਼ਰੀਦਕੋਟ ਨੇ ਦੱਸਿਆ ਕਿ ਪੀੜਤ ਪਰਵਾਸੀ ਮਜ਼ਦੂਰ ਸੁਬੋਧ ਕੁਮਾਰ ਪੁੱਤਰ ਯੋਗਿੰਦਰਾ ਮਾਂਜੀ ਪੁੱਤਰ ਬਾਸਕਿਤ ਮਾਂਜੀ ਵਾਰਡ ਨੰਬਰ 2 ਬਿਸਵਰਪੁਰ ਨਾਨਕਰ ਜ਼ਿਲ੍ਹਾ ਸੀਤਾਮੜੀ ਬਿਹਾਰ ਹਾਲ ਵਾਸੀ ਵੀਐੱਸ ਐਗਰੋ ਜ਼ੀਰਾ ਰੋਡ ਮੋਗਾ ਨੇੜੇ ਨਰੂਲਾ ਫੈਕਟਰੀ ਪਿੰਡ ਖੋਸਾ ਪਾਂਡੋ ਨੇ ਪੁਲਿਸ ਨੂੰ 3 ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਸੀ। ਦਰਜ ਮਾਮਲੇ ਵਿਚ ਉਨ੍ਹਾਂ ਦੱਸਿਆ ਕਿ 10 ਫ਼ਰਵਰੀ ਨੂੰ ਉਹ ਅਤੇ ਉਸ ਦੀ ਭੂਆ ਦਾ ਲੜਕਾ ਦੋਵੇਂ ਜਾਣੇ ਜੋ ਰਾਈਸ ਮਿਲ ਜ਼ੀਰਾ ਰੋਡ ਸਥਿਤ ’ਤੇ ਕੰਮ ਕਰਦੇ ਹਨ, ਪੈਦਲ 11 ਵਜੇ ਦੇ ਕਰੀਬ ਖਾਣਾ ਖਾਣ ਲਈ ਜਦ ਆ ਰਹੇ ਸਨ ਤਾਂ ਉਸ ਸਮੇਂ ਮੋਟਰਸਾਈਕਲ ’ਤੇ ਸਵਾਰ ਤਿੰਨ ਨੌਜਵਾਨ ਲੜਕੇ ਜਿਨ੍ਹਾਂ ਦੇ ਮੂੰਹ ਬੰਨ੍ਹੇ ਹੋਏ ਸਨ ਅਤੇ ਹੱਥਾਂ ਵਿਚ ਹਥਿਆਰ ਫੜੇ ਹੋਏ ਸਨ, ਵੱਲੋਂ ਸਾਡੇ ’ਤੇ ਮਾਰ ਦੇਣ ਦੀ ਨੀਅਤ ਨਾਲ ਫ਼ਾਇਰ ਕੀਤੇ। ਉਕਤ ਦਿੱਤੇ ਬਿਆਨਾਂ ’ਤੇ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਥਾਣਾ ਸਦਰ ਵਿਖੇ ਦਰਜ ਕਰ ਲਿਆ ਸੀ। ਜਿਸ ਤਹਿਤ ਪੁਲਿਸ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਅਤੇ ਟੈਕਨੀਕਲ ਤਕਨੀਕ ਜਾਂਚ ਕਰਕੇ ਇਸ ਹਮਲੇ ’ਚ ਅਕਾਸ਼ਦੀਪ ਸਿੰਘ ਵਾਸੀ ਥੰਮਣਵਾਲਾ, ਜੋਬਨਪ੍ਰੀਤ ਸਿੰਘ ਉਰਫ ਜੋਬਨ ਵਾਸੀ ਭੰਗਾਲੀ ਖੁਰਦ ਅਤੇ ਸ਼ਾਹਵੀਰ ਸਿੰਘ ਵਾਸੀ ਭੰਗਾਲੀ ਖੁਰਦ ਜ਼ਿਲ੍ਹਾ ਫਿਰੋਜ਼ਪੁਰ ਨੂੰ ਮੁਲਜ਼ਮ ਨਾਮਜ਼ਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਇਸ ਮਾਮਲੇ ਦੀ ਦੌਰਾਨੇ ਤਫਤੀਸ਼ ਮੁਕੱਦਮਾ ਦੇ ਮੁੱਖ ਮੁਲਜ਼ਮਾਂ ਨੂੰ ਆਪਣੇ ਘਰ ਵਿਚ ਠਹਿਰ ਦੇਣ ਵਾਲੇ ਮੁਕੱਦਮੇ ਉਕਤ ਵਿਚ 11 ਫਰਵਰੀ ਨੂੰ ਅਰੋਪੀ ਹਰਮਨਜੋਤ ਸਿੰਘ ਜੋਬਨਪ੍ਰੀਤ ਸਿੰਘ ਦਾ ਭਰਾ, ਹਰਜੀਤ ਸਿੰਘ ਸ਼ਾਹਵੀਰ ਸਿੰਘ ਦਾ ਪਿਤਾ, ਇੰਦਰਜੀਤ ਕੌਰ ਜੋਬਨਪ੍ਰੀਤ ਸਿੰਘ ਦੀ ਮਾਤਾ ਵਾਸੀਆਨ ਭੰਗਾਲੀ ਨਰੈਣਗੜ ਜ਼ਿਲ੍ਹਾ ਫਿਰੋਜ਼ਪੁਰ ਅਤੇ ਪ੍ਰਵੀਨ ਕੌਰ ਅਤੇ ਸੰਦੀਪ ਕੌਰ ਵਾਸੀਆਨ ਥੰਮਣਵਾਲਾ ਜ਼ਿਲ੍ਹਾ ਮੋਗਾ ਨੂੰ ਨਾਮਜ਼ਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਇਸ ਮਾਮਲੇ ਦੇ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਜਦ ਛਾਪੇਮਾਰੀ ਕੀਤੀ ਗਈ ਤਾਂ ਪੁਲਿਸ ਪਾਰਟੀ ਦੀ ਡਿਊਟੀ ਵਿਚ ਵਿਘਨ ਪਾਉਣ ਸਬੰਧੀ ਗੁਰਪ੍ਰੀਤ ਸਿੰਘ, ਨਵਦੀਪ ਸਿੰਘ , ਸੁਖਮੰਦਰ ਸਿੰਘ ਅਤੇ ਸਤਨਾਮ ਸਿੰਘ ਵਾਸੀ ਥੱਮਣਵਾਲਾ ਖ਼ਿਲਾਫ਼ ਮੁਕੱਦਮਾ ਦਰਜ ਕਰਦੇ ਉਕਤ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ 15 ਫਰਵਰੀ ਨੂੰ ਦੌਰਾਨੇ ਤਫਤੀਸ਼ ਮੁਲਜ਼ਮ ਅਕਾਸ਼ਦੀਪ ਸਿੰਘ ਅਤੇ ਜੋਬਨਪ੍ਰੀਤ ਸਿੰਘ ਵੱਲੋਂ ਆਪਣੀ ਗ੍ਰਿਫਤਾਰੀ ਤੋਂ ਬਚਣ ਲਈ ਪੁਲਿਸ ਪਾਰਟੀ ’ਤੇ ਮਾਰ ਦੇਣ ਦੀ ਨੀਅਤ ਨਾਲ ਫ਼ਾਇਰਿੰਗ ਕਰਨ ਸਬੰਧੀ ਮੁਕੱਦਮਾ ਦਰਜ ਹੋਇਆ ਹੈ। ਉਸ ਸਮੇਂ ਅਕਾਸ਼ਦੀਪ ਸਿੰਘ ਪਾਸੋਂ 30 ਬੋਰ ਪਿਸਟਲ ਸਮੇਤ ਮੈਗਜ਼ੀਨ 02 ਖੋਲ 30 ਬੋਰ ਅਤੇ ਮੁਲਜ਼ਮ ਜੋਬਨਪ੍ਰੀਤ ਸਿੰਘ ਪਾਸੋਂ 30 ਬੋਰ ਪਿਸਟਲ ਸਮੇਤ ਮੈਗਜ਼ੀਨ 01 ਜ਼ਿੰਦਾ ਕਾਰਤੂਸ 02 ਖੋਲ 30 ਬੋਰ ਜੋ ਵਾਰਦਾਤ ਵਿਚ ਵਰਤੇ ਗਏ ਹਥਿਆਰ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਦੌਰਾਨੇ ਤਫਤੀਸ਼ ਲਖਵਿੰਦਰ ਸਿੰਘ ਅਤੇ ਸੁਖਵੀਰ ਸਿੰਘ ਉਰਫ਼ ਗੱਗੂ ਵਾਸੀਆਨ ਭੰਗਾਲੀ ਨਰੈਣਗੜ ਜ਼ਿਲ੍ਹਾ ਫਿਰੋ਼ਜਪੁਰ ਨੂੰ ਉਕਤ ਮੁਕੱਦਮੇ ’ਚ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅਰੋਪੀ ਲਖਵਿੰਦਰ ਸਿੰਘ ਉਰਫ ਲੱਖਾ ਅਤੇ ਸੁਖਵੀਰ ਸਿੰਘ ਉਰਫ ਗੱਗੂ ਨੇ ਪੁੱਛਗਿੱਛ ਦੌਰਾਨ ਇੰਕਸ਼ਾਫ ਕੀਤਾ ਕਿ ਸੁਭਨੀਤ ਸਿੰਘ ਉਰਫ ਸੁਭ ਵਾਸੀ ਮਿਸ਼ਰੀ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਸਮੇਤ ਉਨ੍ਹਾਂ ਸਾਰੀਆਂ ਵਾਰਦਾਤਾਂ ਕਰਨ ਸਬੰਧੀ ਸਾਜ਼ਿਸ਼ ਇੱਕਠਿਆਂ ਨੇ ਕੀਤੀ ਸੀ। ਉਨ੍ਹਾਂ ਦੱਸਿਆ ਕਾਬੂ ਕੀਤੇ ਅਰੋਪੀਆਂ ਪਾਸੋਂ ਦੌਰਾਨੇ ਪੁੱਛਗਿਛ ਅਰੋਪੀ ਸ਼ਾਹਵੀਰ ਸਿੰਘ ਵਾਸੀ ਭੰਗਾਲੀ (ਨਰੈਣਗੜ੍ਹ) ਨੇ ਇੰਕਸ਼ਾਫ ਕੀਤਾ ਕਿ ਜਿਸ ਦਿਨ ਹਥਿਆਰ ਲੈ ਕੇ ਆਏ ਸੀ, ਉਸ ਵਿਚ ਦੋ ਹੈਂਡ ਗ੍ਰਨੇਡ ਵੀ ਨਾਲ ਲੈ ਕੇ ਆਏ ਸਨ। ਜਿਸ ਸਬੰਧੀ ਸਿਰਫ਼ ਮੈਨੂੰ ਹੀ ਪਤਾ ਹੈ, ਜੋ ਪਿੰਡ ਦੀ ਨਹਿਰ/ਸੂਏ ਪਾਸ ਛੁਪਾ ਕੇ ਰੱਖੇ ਹੋਏ ਹਨ। ਅਰੋਪੀ ਸ਼ਾਹਵੀਰ ਸਿੰਘ ਦੀ ਨਿਸ਼ਾਨ ਦੇਹੀ ’ਤੇ ਦੱਸੀ ਗਈ ਜਗ੍ਹਾ ਤੋਂ 02 ਹੈਂਡ ਗ੍ਰੀਨੈਡ ਬਰਾਮਦ ਕੀਤੇ ਗਏ ਹਨ। ਮੌਕੇ ’ਤੇ ਬੰਬ ਡਿਟੈਕਸ਼ਨ ਐਂਡ ਡਿਸਪੋਜ਼ਲ ਟੀਮ ਨੂੰ ਬੁਲਾ ਕੇ ਉਕਤਾਨ ਦੋਨੋਂ ਹੈਂਡ ਗ੍ਰਨੇਡ ਨੂੰ ਡਿਸਪੋਜ਼ ਆਫ਼ ਕੀਤਾ ਗਿਆ। ਟੀਮ ਦੇ ਦੱਸਣ ਮੁਤਾਬਿਕ ਇਹ ਗ੍ਰਨੇਡ ਮਾਰਕਾ ਅਰਗਸ 84 ਰੰਗ ਨੀਲਾ (ਚਾਇਨਾ) ਹਨ। ਉਨ੍ਹਾਂ ਦੱਸਿਆ ਕਿ ਥਾਣਾ ਸਦਰ ’ਚ ਨਾਮਜ਼ਦ ਮੁਲਜ਼ਮਾਂ ਖ਼ਿਲਾਫ਼ ਹੋਰ ਕਈ ਧਰਾਵਾਂ ’ਚ ਵਾਧਾ ਕੀਤਾ ਗਿਆ।