ਸੰਤ ਅਜਮੇਰ ਸਿੰਘ ਜੀ ਦੀ 28ਵੀਂ ਬਰਸੀ 29 ਅਕਤੂਬਰ ਤੋਂ ਸੰਤ ਬਾਬਾ ਅਜਮੇਰ ਸਿੰਘ 'ਰੱਬ' ਜੀ
Publish Date: Thu, 22 Oct 2026 03:53 PM (IST)
Updated Date: Thu, 22 Oct 2026 03:54 PM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ ਮੋਗਾ: ਸੰਤ ਬਾਬਾ ਅਜਮੇਰ ਸਿੰਘ ਰੱਬ ਜੀ ਦੀ 28ਵੀਂ ਬਰਸੀ ਮਨਾਉਣ ਅਤੇ ਮਾਤਾ ਗਿਆਨ ਕੌਰ ਜੀ ਦੀ ਯਾਦ ਨੂੰ ਸਮਰਪਿਤ 29 ਤੋਂ 31 ਅਕਤੂਬਰ ਤੱਕ ਤਪ ਅਸਥਾਨ ਰੱਬ ਨਗਰ ਜੀਟੀ. ਰੋਡ ਤੇ ਗੁਲਾਬੀ ਬਾਗ ਵਿਖੇ ਸਥਿਤ ਵਿਖੇ ਇਕ ਵਿਸ਼ਾਲ ਸੰਤ ਸਮਾਗਮ ਅਤੇ ਕੀਰਤਨ ਦਰਬਾਰ ਕਰਵਾਇਆ ਜਾਵੇਗਾ। ਇਸ ਸਮਾਗਮ ਦਾ ਪੋਸਟਰ ਕਈ ਸੇਵਾਦਾਰਾਂ ਵੱਲੋਂ ਜਾਰੀ ਕੀਤਾ ਗਿਆ, ਜਿੰਨ੍ਹਾਂ ਵਿਚ ਭਰਪੂਰ ਸਿੰਘ ਕੰਡਾ, ਬਲਬੀਰ ਸਿੰਘ ਰਾਮੂਵਾਲੀਆ, ਨਿਰਮਲ ਸਿੰਘ ਕੈਨੇਡਾ, ਦਲਜੀਤ ਸਿੰਘ ਇੰਗਲੈਂਡ, ਆਕਾਸ਼ਦੀਪ ਸਿੰਘ ਕੈਨੇਡਾ, ਸੁਖਚਰਨ ਸਿੰਘ ਪਿੰਕਾ , ਗੁਰਲਾਲ ਸਿੰਘ, ਮੇਜਰ ਸਿੰਘ ਅਤੇ ਸੁਖਚੈਨ ਸਿੰਘ ਰਾਮੂਵਾਲੀਆ ਸ਼ਾਮਲ ਸਨ। ਪ੍ਰਬੰਧਕਾਂ ਨੇ ਦੱਸਿਆ ਕਿ 29 ਅਕਤੂਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। ਉਸ ਸ਼ਾਮ ਭਾਈ ਯਾਦਵਿੰਦਰ ਸਿੰਘ ਨਾਨਕਸਰ ਵਾਲੇ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕਰਨਗੇ। 30 ਅਕਤੂਬਰ ਨੂੰ ਸ਼ਾਮ 7:00 ਵਜੇ ਤੋਂ ਰਾਤ 10:00 ਵਜੇ ਤੱਕ ਕੀਰਤਨ ਦਰਬਾਰ ਸਜਾਇਆ ਜਾਵੇਗਾ, ਜਿਸ ਵਿਚ ਭਾਈ ਹਰਦੀਪ ਸਿੰਘ, ਬਾਬਾ ਹਰਜੀਤ ਸਿੰਘ ਮਹਿਤਾ ਚੌਕ ਇੰਗਲੈਂਡ ਅਤੇ ਬਾਬਾ ਹਰਵਿੰਦਰ ਸਿੰਘ ਜੌਨੀ ਗੁਰਬਾਣੀ ਕੀਰਤਨ ਰਾਹੀਂ ਹਾਜ਼ਰੀ ਭਰਨਗੇ। ਮੁੱਖ ਯਾਦਗਾਰੀ ਸਮਾਗਮ 31 ਅਕਤੂਬਰ ਨੂੰ ਕਰਵਾਇਆ ਜਾਵੇਗਾ। ਇਸ ਇਕੱਠ ਦੌਰਾਨ ਵੱਖ-ਵੱਖ ਸੰਤ ਅਤੇ ਉੱਘੀਆਂ ਸ਼ਖਸੀਅਤਾਂ ਜਿੰਨ੍ਹਾਂ ਵਿਚ ਸਰਦਾਰ ਨਗਰ ਦੀ ਇਸਤਰੀ ਸਤਿਸੰਗ ਸਭਾ, ਗਿਆਨੀ ਸ਼ਮਸ਼ੇਰ ਸਿੰਘ, ਭਾਈ ਸਰਬਜੀਤ ਸਿੰਘ ਭਰੋਵਾਲ, ਸੰਤ ਗੁਰਮੀਤ ਸਿੰਘ ਖੋਸੀਆਂ ਵਾਲੇ , ਸੰਤ ਹਰਵਿੰਦਰ ਸਿੰਘ ਰੌਲੀ ਵਾਲੇ , ਸੰਤ ਗੁਰਦੀਪ ਸਿੰਘ ਚਾਂਦਾ ਵਾਲੇ , ਸੰਤ ਗੁਰਦਿਆਲ ਸਿੰਘ ਟਾਂਡੇ ਵਾਲੇ ਅਤੇ ਸਵਾਮੀ ਰਾਮਤੀਰਥ ਜੀ ਸ਼ਾਮਲ ਹਨ, ਸੰਗਤ ਨੂੰ ਸਿੱਖ ਗੁਰੂਆਂ ਦੇ ਇਤਿਹਾਸ ਬਾਰੇ ਜਾਣੂੰ ਕਰਵਾਉਣਗੇ। ਸਮਾਗਮ ਦੀ ਸਮਾਪਤੀ ਸਭ ਦੀ ਭਲਾਈ ਲਈ ਕੀਤੀ ਜਾਣ ਵਾਲੀ ਅਰਦਾਸ ਨਾਲ ਹੋਵੇਗੀ। ਤਿੰਨਾਂ ਦਿਨਾਂ ਦੌਰਾਨ, ਸਾਰੇ ਹਾਜ਼ਰੀਨ ਲਈ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਸੇਵਾਦਾਰਾਂ ਨੇ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸਮਾਗਮ ਵਿਚ ਸ਼ਾਮਲ ਹੋਣ ਅਤੇ ਗੁਰੂ ਘਰ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਨ। ਇਸ ਮੌਕੇ ਤੇ ਭਗਵਾਨ ਸਿੰਘ ਚੌਹਾਨ, ਮਹਿੰਦਰ ਸਿੰਘ ਮਹੀਰੋਂ, ਅਮਰਜੀਤ ਸਿੰਘ ਕੋਲਕਾਤਾ, ਸਤਪਾਲ ਸਿੰਘ ਕਾਂਡਾ, ਹਰਬੰਸ ਸਿੰਘ ਬੰਸੀ, ਕੁਲਦੀਪ ਸਿੰਘ ਚੌਹਾਨ, ਬਾਬਾ ਫੂਲਾ ਸਿੰਘ, ਜੀਵਨ ਸਿੰਘ, ਗੁਰਸੇਵਕ ਸਿੰਘ ਸੰਨਿਆਸੀ, ਹਰਜੋਤ ਸਿੰਘ, ਹਰਜੀਤ ਸਿੰਘ, ਜਸਪ੍ਰੀਤ ਸਿੰਘ, ਬੇਅੰਤ ਸਿੰਘ, ਮਾਸਟਰ ਮਨਹੋਰ ਸਿੰਘ, ਪ੍ਰੇਮ ਕੁਮਾਰ, ਮੌਂਟੀ ਸਿੰਘ ਅਤੇ ਚਰਨਜੀਤ ਸਿੰਘ ਸਮੇਤ ਕਈ ਸੇਵਾਦਾਰ ਹਾਜ਼ਰ ਸਨ।