ਐੱਸਡੀ ਕਾਲਜ ਫਾਰ ਵੂਮੈਨ ਮੋਗਾ ’ਚ ਤੀਜ ਦਾ ਤਿਉਹਾਰ ਮਨਾਇਆ ਐੱਸਡੀ ਕਾਲਜ ਫਾਰ ਵੂਮੈਨ ਮੋਗਾ ਦੇ
Publish Date: Sun, 16 Aug 2026 03:44 PM (IST)
Updated Date: Sun, 16 Aug 2026 03:45 PM (IST)
ਮਿਸ ਤੀਜ ਪ੍ਰਭਜੋਤ ਤੇ ਮਿਸ ਰਵਾਇਤੀ ਪਹਿਰਾਵਾ ਮਨਜਿੰਦਰ ਕੌਰ ਨੂੰ ਚੁਣਿਆ ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ : ਮੋਗਾ: ਐੱਸਡੀ ਕਾਲਜ ਫਾਰ ਵੂਮੈਨ ਮੋਗਾ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨਾਲ ਜੁੜਿਆ ਤੀਜ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਉਮੰਗ ਨਾਲ ਮਨਾਇਆ ਗਿਆ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਨੀਨਾ ਅਨੇਜਾ ਨੇ ਵਿਦਿਆਰਥਣਾਂ ਨੂੰ ਤੀਜ ਦੇ ਤਿਉਹਾਰ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਅਜਿਹੇ ਸਮਾਗਮ ਸਾਡੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਸੰਭਾਲ ਅਤੇ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਸਮਾਗਮ ਦੇ ਮੁੱਖ ਮਹਿਮਾਨ ਮਿਸਿਜ਼ ਇੰਦੂ ਸ਼ਰਮਾ ਸਨ। ਸਮਾਗਮ ਦੇ ਕਨਵੀਨਰ ਡਾ. ਪਲਵਿੰਦਰ ਕੌਰ ਨੇ ਸਾਰਿਆਂ ਨੂੰ ਜੀ ਆਇਆਂ ਆਖਿਆ ਅਤੇ ਤੀਜ ਦੇ ਤਿਉਹਾਰ ਦੀ ਮਹੱਤਤਾ ਬਾਰੇ ਵਿਦਿਆਰਥਣਾਂ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਤੀਜ ਪੰਜਾਬੀ ਸੱਭਿਆਚਾਰ ਦਾ ਪ੍ਰਮੁੱਖ ਤਿਉਹਾਰ ਹੈ, ਜੋ ਖੁਸ਼ੀਆਂ, ਉਤਸ਼ਾਹ, ਆਪਸੀ ਸਾਂਝ ਅਤੇ ਲੋਕ-ਪਰੰਪਰਾਵਾਂ ਦਾ ਪ੍ਰਤੀਕ ਹੈ। ਇਸ ਮੌਕੇ ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਗਿੱਧਾ, ਲੋਕ-ਗੀਤਾਂ, ਬੋਲੀਆਂ ਅਤੇ ਹੋਰ ਸੱਭਿਆਚਾਰਕ ਪੇਸ਼ਕਾਰੀਆਂ ਨੇ ਸਮਾਗਮ ਨੂੰ ਹੋਰ ਵੀ ਦਿਲਚਸਪ ਅਤੇ ਯਾਦਗਾਰ ਬਣਾ ਦਿੱਤਾ। ਵਿਦਿਆਰਥਣਾਂ ਨੇ ਰਵਾਇਤੀ ਪੰਜਾਬੀ ਪਹਿਰਾਵੇ ਵਿਚ ਸੱਜ-ਧੱਜ ਕੇ ਤੀਜ ਦੇ ਤਿਉਹਾਰ ਦੀ ਖੂਬਸੂਰਤੀ ਨੂੰ ਪੇਸ਼ ਕੀਤਾ। ਇਸ ਮੌਕੇ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਰਾਧੇਸ਼ ਸਿੰਘਲ, ਸਕੱਤਰ ਅਸ਼ੋਕ ਗਰਗ , ਉਪਪ੍ਰਧਾਨ ਕਮ ਵਿੱਤੀ ਸਕੱਤਰ ਅਮਨ ਸਿੰਗਲਾ, ਰਾਜੀਵ ਮਿੱਤਲ, ਅਮਨ ਸਿੰਗਲਾ (ਮਨੂ) ਸਮੀਰ ਮਿੱਤਲ,ਸੰਜੀਵ ਗੋਇਲ, ਮੋਹਿਤ ਮਿੱਤਲ , ਕੋਆਪਟਿਡ ਮੈਂਬਰ ਅਜੈ ਸਿੰਗਲਾ ਨੇ ਸਮੂਹ ਕਾਲਜ ਪ੍ਰਬੰਧਕੀ ਕਮੇਟੀ ਵੱਲੋਂ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ । ਕਾਲਜ ਵੱਲੋਂ ਵਿਦਿਆਰਥਣਾਂ ਦੀ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਮਨੋਰੰਜਕ ਅਤੇ ਸੱਭਿਆਚਾਰਕ ਗਤੀਵਿਧੀਆਂ ਵੀ ਕਰਵਾਈਆਂ ਗਈਆਂ ।ਇਸ ਮੌਕੇ ਮਿਸ ਤੀਜ ਪ੍ਰਭਜੋਤ ਕੌਰ ਅਤੇ ਮਿਸ ਰਵਾਇਤੀ ਪਹਿਰਾਵਾ ਮਨਜਿੰਦਰ ਕੌਰ ਨੂੰ ਚੁਣਿਆ ਗਿਆ। ਵਿਦਿਆਰਥਣਾਂ ਨੇ ਪੂਰੇ ਉਤਸ਼ਾਹ ਨਾਲ ਇਸ ਮੁਕਾਬਲੇ ’ਚ ਭਾਗ ਲਿਆ। ਮੁਕਾਬਲੇ ਦੀ ਜੱਜਮੈਂਟ, ਸਹਾਇਕ ਪ੍ਰੋਫੈਸਰ ਰਮਨਪ੍ਰੀਤ ਕੌਰ, ਸ਼ੁਸਮਾ ਗੁਪਤਾ, ਗਗਨਦੀਪ ਕੌਰ ਵੱਲੋਂ ਕੀਤੀ ਗਈ। ਸਮਾਰੋਹ ਦੇ ਆਯੋਜਨ ਵਿਚ ਮੈਡਮ ਮਨਦੀਪ ਸ਼ਰਮਾ, ਊਸ਼ਾ ਰਾਣੀ ਅਤੇ ਸਮੂਹ ਸਟਾਫ਼ ਮੈਂਬਰਾਂ ਨੇ ਅਹਿਮ ਯੋਗਦਾਨ ਦਿੱਤਾ। ਇਸ ਮੌਕੇ ਮਿਸਿਜ਼ ਸਵਿਤਾ ਮਿੱਤਲ ਐੱਸਡੀ ਪਬਲਿਕ ਸਕੂਲ ਦੇ ਪ੍ਰਿੰਸੀਪਲ ਪਰਮਜੀਤ ਕੌਰ, ਆਈਏਐੱਸ ਸਕੂਲ ਖੋਸਾ ਕੋਟਲਾ ਦੇ ਪ੍ਰਿੰਸੀਪਲ ਮਨਦੀਪ ਕੌਰ ਡਰੀਮ ਗਰਲ ਸੈਲੂਨ ਦੇ ਔਨਰ ਮਿਸ਼ਿਜ਼ ਕਾਜਲ ਕਪੂਰ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ ।