ਤਾਨਿਆ ਜੋਸ਼ੀ ਨੇ ਸਮਾਈਲ ਮੋਗਾ ਵੂਮੈਨ ਫਾਊਂਡੇਸ਼ਨ ਦਾ ਮਾਣ ਵਧਾਇਆ ਪੰਜਾਬ ਯੂਨੀਵਰਸਿਟੀ ਵਿਖੇ ਬੀਵੋਕ
Publish Date: Fri, 20 Nov 2026 04:27 PM (IST)
Updated Date: Fri, 20 Nov 2026 04:28 PM (IST)
ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਪੰਜਾਬ ਯੂਨੀਵਰਸਿਟੀ ਵਿਖੇ ਬੀਵੋਕ ਫੂਡ ਪ੍ਰੋਸੈਸਿੰਗ ਐਂਡ ਕੁਆਲਿਟੀ ਮੈਨੇਜਮੈਂਟ ਪ੍ਰੋਗਰਾਮ ਦੇ ਚੌਥੇ ਸਮੈਸਟਰ ਦੇ ਨਤੀਜੇ ਹਾਲ ਹੀ ਵਿਚ ਐਲਾਨੇ ਗਏ ਹਨ। ਤਾਨਿਆ ਜੋਸ਼ੀ ਨੇ ਯੂਨੀਵਰਸਿਟੀ ਦੀ ਮੈਰਿਟ ਸੂਚੀ ਵਿਚ 9.33 ਐੱਸਜੀਪੀਏ ਪਹਿਲਾ ਸਥਾਨ ਪ੍ਰਾਪਤ ਕਰਕੇ ਸਮਾਈਲ ਮੋਗਾ ਵੂਮੈਨ ਫਾਊਂਡੇਸ਼ਨ ਦਾ ਮਾਣ ਵਧਾਇਆ ਹੈ। ਇਹ ਸੰਸਥਾ ਪਿਛਲੇ ਦੋ ਸਾਲਾਂ ਤੋਂ ਤਾਨਿਆ ਜੋਸ਼ੀ ਦੀ ਸਹਾਇਤਾ ਕਰ ਰਹੀ ਹੈ, ਜਿਸ ਨਾਲ ਉਸਨੂੰ ਆਪਣੀ ਪੜ੍ਹਾਈ ਜਾਰੀ ਰੱਖਣ ਵਿਚ ਮਦਦ ਮਿਲੀ ਹੈ। ਸਮਾਈਲ ਮੋਗਾ ਵੂਮੈਨ ਫਾਊਂਡੇਸ਼ਨ ਦੀ ਚੇਅਰਪਰਸਨ ਡਾ. ਨੀਨਾ ਗਰਗ ਨੇ ਦੱਸਿਆ ਕਿ ਸੰਸਥਾ ਕਈ ਸਾਲਾਂ ਤੋਂ ਹੋਣਹਾਰ ਵਿਦਿਆਰਥੀਆਂ ਨੂੰ ਵਜ਼ੀਫ਼ੇ ਪ੍ਰਦਾਨ ਕਰ ਰਹੀ ਹੈ। ਵਾਈਸ-ਚੇਅਰਪਰਸਨ ਸ਼ਸ਼ੀ ਅਗਰਵਾਲ ਨੇ ਕਿਹਾ ਕਿ ਫਾਊਂਡੇਸ਼ਨ ਦਾ ਮੁੱਖ ਉਦੇਸ਼ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਵਿੱਤੀ ਸਹਾਇਤਾ ਦੇਣਾ ਹੈ ਤਾਂ ਜੋ ਉਹ ਬਿਨ੍ਹਾਂ ਕਿਸੇ ਰੁਕਾਵਟ ਦੇ ਆਪਣੀ ਪੜ੍ਹਾਈ ਪੂਰੀ ਕਰ ਸਕਣ। ਸੀਏ ਸੋਨਾਲੀ ਸਿੰਗਲਾ ਵਿੱਤੀ ਸਕੱਤਰ ਅਤੇ ਰਜਨੀ ਗੁਪਤਾ ਖਜ਼ਾਨਚੀ ਨੇ ਦੱਸਿਆ ਕਿ ਫਾਊਂਡੇਸ਼ਨ ਸਕੂਲਾਂ ਅਤੇ ਕਾਲਜਾਂ ਦੇ ਲੋੜਵੰਦ ਅਤੇ ਯੋਗ ਵਿਦਿਆਰਥੀਆਂ ਨੂੰ ਵਿੱਤੀ ਮਦਦ ਦਿੰਦੀ ਹੈ ਤਾਂ ਜੋ ਉਹ ਆਤਮ-ਨਿਰਭਰ ਅਤੇ ਜ਼ਿੰਮੇਵਾਰ ਨਾਗਰਿਕ ਬਣ ਸਕਣ ਅਤੇ ਰਾਸ਼ਟਰ ਨਿਰਮਾਣ ਵਿਚ ਯੋਗਦਾਨ ਪਾ ਸਕਣ। ਸਮਾਈਲ ਮੋਗਾ ਵੂਮੈਨ ਫਾਊਂਡੇਸ਼ਨ ਦੇ ਮੈਂਬਰਾਂ ਨੇ ਤਾਨਿਆ ਜੋਸ਼ੀ ਅਤੇ ਉਸਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਉਸਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਤੇ ਡਾ. ਨੀਨਾ ਗਰਗ ਚੇਅਰਪਰਸਨ, ਸ਼ਸ਼ੀ ਅਗਰਵਾਲ ਵਾਈਸ-ਚੇਅਰਪਰਸਨ, ਸੀਏ ਸੋਨਾਲੀ ਸਿੰਗਲਾ ਵਿੱਤੀ ਸਕੱਤਰ, ਰਜਨੀ ਗੁਪਤਾ ਖਜ਼ਾਨਚੀ ਅਤੇ ਐੱਸਡੀ ਪਬਲਿਕ ਸਕੂਲ ਦੀ ਪ੍ਰਿੰਸੀਪਲ ਪਰਮਜੀਤ ਕੌਰ ਮੌਜੂਦ ਸਨ।