- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤਾਜ ਪਬਲਿਕ ਸਕੂਲ ਜੰਡ ਸਾਹਿਬ

ਅਰਸ਼ਦੀਪ ਸੋਨੀ ਪੰਜਾਬੀ ਜਾਗਰਣ, ਸਾਦਿਕ: ਤਾਜ ਪਬਲਿਕ ਸਕੂਲ ਜੰਡ ਸਾਹਿਬ ਦੇ ਸਾਲਾਨਾ ਨਤੀਜੇ ਐਲਾਨੇ ਗਏ ਅਤੇ ਅਧਿਆਪਕ ਮਾਪੇ ਮੀਟਿੰਗ ਦਾ ਆਯੋਜਨ ਕੀਤਾ ਗਿਆ। ਜਿਸ ’ਚ ਭਾਰੀ ਗਿਣਤੀ ’ਚ ਮਾਪਿਆਂ ਨੇ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ। ਮੀਟਿੰਗ ਦੌਰਾਨ ਮਾਪਿਆਂ ਨੂੰ ਵਿਦਿਆਰਥੀਆਂ ਦੀਆਂ ਉੱਤਰ ਪੱਤਰੀ ਕਾਪੀਆਂ ਦਿਖਾਈਆਂ ਗਈਆਂ, ਜਿਸ ਨਾਲ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਕਾਰਜ਼ੁਗਾਰੀ ਬਾਰੇ ਪਤਾ ਲੱਗਾ। ਮੀਟਿੰਗ ’ਚ ਮਾਪਿਆਂ ਨੇ ਸਲਾਨਾ ਨਤੀਜੇ ਆਦਿ ਬਾਰੇ ਵਿਚਾਰ ਵਟਾਂਦਰਾ ਕੀਤਾ। ਸਕੂਲ ਪ੍ਰਿੰਸੀਪਲ ਡਾ.ਰਜਿੰਦਰ ਕਸ਼ਯਪ ਨੇ ਦੱਸਿਆ ਕਿ ਸਲਾਨਾ ਨਤੀਜੇ ਨੂੰ ਮੁੱਖ ਰੱਖਦਿਆਂ ਹਰ ਸਾਲ ਇਨਾਮ ਵੰਡ ਸਮਾਰੋਹ ਕਰਵਾਇਆ ਜਾਂਦਾ ਹੈ। ਨਰਸਰੀ ਜਮਾਤ ਤੋ 11ਵੀਂ ਜਮਾਤ ਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਮੈਡਲ ਅਤੇ ਪ੍ਰਸੰਸਾ ਪੱਤਰ ਦੇ ਕੇ ਉਹਨਾਂ ਦਾ ਹੋਂਸਲਾ ਅਫ਼ਜਾਈ ਕੀਤੀ ਗਈ। ਜਿਸ ਵਿਚ ਪੰਜਵੀਂ ਕਲਾਸ ਏ ਅਤੇ ਬੀ ਦੇ ਵਿਦਿਆਰਥੀ ਜੰਨਤਵੀਰ ਕੌਰ (94.96 ਫੀਸਦੀ), ਗੁਰਨਿਵਾਜ ਸਿੰਘ (99.92ਫੀਸਦੀ), ਮਨਮੀਤ ਕੌਰ (97.92ਫੀਸਦੀ), ਮੰਨਤਵੀਰ ਕੌਰ (94.29ਫੀਸਦੀ), ਰਹਿਮਤ ਕੌਰ (93.38ਫੀਸਦੀ), ਦਵਰੀਤ ਕੌਰ (96.ਫੀਸਦੀ), ਛੇਵੀਂ ਹਸਰਤਦੀਪ ਕੌਰ (99.50ਫੀਸਦੀ), ਗੁਰਕੀਰਤ ਸਿੰਘ (99.17ਫੀਸਦੀ), ਅੰਸ਼ਦੀਪ ਸਿੰਘ, ਸੁਖਮਨਪ੍ਰੀਤ ਕੌਰ (98.58ਫੀਸਦੀ), ਸੱਤਵੀਂ ਏ ਅਤੇ ਬੀ ਪਰੀਨੂਰ ਕੌਰ (99.83ਫੀਸਦੀ), ਹਰਸ਼ਪ੍ਰੀਤ ਸ਼ਰਮਾ (89.88ਫੀਸਦੀ), ਗੁਰਸੀਰਤ ਕੌਰ ਮਾਨ (98.29ਫੀਸਦੀ), ਸੁਖਰਾਜ ਸਿੰਘ (89.21ਫੀਸਦੀ), ਗੁਰਕੀਰਤ ਕੌਰ (98.13ਫੀਸਦੀ), ਜਸਮੀਨ ਕੌਰ (89.17ਫੀਸਦੀ), ਅੱਠਵੀਂ ਏ ਅਤੇ ਬੀ ਜੁਝਾਰ ਸਿੰਘ 95ਫੀਸਦੀ, ਅੰਸ਼ਦੀਪ ਕੌਰ, ਕੌਮਲਪ੍ਰੀਤ ਕੌਰ (98.17ਫੀਸਦੀ), ਗੁਰਨੂਰ ਕੌਰ 92.83ਫੀਸਦੀ, ਸਹਿਜਪ੍ਰੀਤ ਸਿੰਘ ਸੰਧੂ 97.13ਫੀਸਦੀ, ਹਰਮਨਜੋਤ ਕੌਰ 91.71ਫੀਸਦੀ, ਅੰਸ਼ਨੂਰ ਕੌਰ, ਸਹਿਜ ਸਿੰਘ 93.83ਫੀਸਦੀ, ਨੌਵੀਂ ਏ ਅਤੇ ਬੀ ਮਹਿਕਪ੍ਰੀਤ ਕੌਰ 88.38ਫੀਸਦੀ, ਸੁਭਨੀਤ ਕੌਰ 97ਫੀਸਦੀ, ਅਰਸ਼ਦੀਪ ਕੌਰ 85.13ਫੀਸਦੀ, ਕਰਮਵੀਰ ਕੌਰ 96.22ਫੀਸਦੀ, ਸਿਮਰਨਪ੍ਰੀਤ ਕੌਰ 80.29ਫੀਸਦੀ, ਗੁਰਸ਼ਾਨ ਸਿੰਘ ਗਿੱਲ, ਕੌਮਲਪ੍ਰੀਤ ਕੌਰ 96.13ਫੀਸਦੀ ਅੰਕ ਲੈ ਕੇ ਸਥਾਨ ਹਾਸਿਲ ਕੀਤੇ। ਇਸ ਮੌਕੇ ਮਾਪਿਆਂ ਨੇ ਚੰਗੇ ਨਤੀਜੇ ਆਉਣ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਚੰਗੇਰੀ ਪੜ੍ਹਾਈ ਅਤੇ ਚੰਗੇ ਮਾਰਗ ਦਰਸ਼ਕ ਲਈ ਅਧਿਆਪਕਾਂ ਅਤੇ ਸਕੂਲ ਮਨੇਜਮੈਂਟ ਦਾ ਧੰਨਵਾਦ ਕੀਤਾ। ਮੀਟਿੰਗ ਬਾਰੇ ਚੇਅਰਮੈਨ ਹਰਪ੍ਰੀਤ ਸਿੰਘ ਸੰਧੂ, ਮੈਡਮ ਰਮਨਦੀਪ ਕੌਰ ਸੰਧੂ, ਪ੍ਰਿੰਸੀਪਲ ਡਾ. ਰਜਿੰਦਰ ਕਸ਼ਯਪ ਨੇ ਦੱਸਿਆ ਕਿ ਸਕੂਲ ’ਚ ਜਮਾਤਾਂ ਬਹੁਤ ਹੀ ਸੁਚੱਜੇ ਢੰਗ ਨਾਲ ਸਫਲਤਾਪੂਰਵਕ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਸਕੂਲ ’ਚ ਸੀਬੀਐੱਸਈ ਬੋਰਡ ’ਚ ਦਸਵੀਂ ਅਤੇ ਬਾਰਵੀਂ ਦਾ ਨਤੀਜਾ ਵੀ ਹਰ ਸਾਲ 100 ਪ੍ਰਤੀਸ਼ਤ ਹੀ ਆਉਂਦਾ ਹੈ, ਮਿਹਨਤੀ ਅਤੇ ਤਜ਼ਰਬੇਕਾਰ ਅਧਿਆਪਕਾਂ ਦੇ ਅਣਥੱਕ ਮਿਹਨਤ ਸਦਕਾ ਹੀ ਤਾਜ ਪਬਲਿਕ ਸਕੂਲ ਦੇ ਵਿਦਿਆਥੀ ਦੇਸ਼ ਵਿਦੇਸ਼ ’ਚ ਸਕੂਲ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕਰਦੇ ਹਨ।