ਲੋੜਵੰਦ ਬੱਚਿਆਂ ਨੂੰ ਸਵੈਟਰ ਤੇ ਬੂਟ ਤਕਸੀਮ ਕੀਤੇ
ਅਗਰਵਾਲ ਸਮਾਜ ਲਹਿਰ ਸੈੱਲ
Publish Date: Wed, 28 Jan 2026 03:54 PM (IST)
Updated Date: Thu, 29 Jan 2026 04:01 AM (IST)
ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਮੋਗਾ: ਅਗਰਵਾਲ ਸਮਾਜ ਲਹਿਰ ਸੈੱਲ ਦੀ ਜ਼ਿਲ੍ਹਾ ਪ੍ਰਧਾਨ ਲਵਲੀ ਸਿੰਗਲਾ ਅਤੇ ਸ਼ਹਿਰੀ ਪ੍ਰਧਾਨ ਪੂਜਾ ਜਿੰਦਲ ਦੀ ਪ੍ਰਧਾਨਗੀ ਹੇਠ ਨਵਜਯੋਤੀ ਪਬਲਿਕ ਸਕੂਲ ਵਿਖੇ ਇਕ ਸ਼ਲਾਘਾਯੋਗ ਸੇਵਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਲੋੜਵੰਦ ਬੱਚਿਆਂ ਨੂੰ ਠੰਡ ਤੋਂ ਬਚਾਉਣ ਲਈ ਸਵੈਟਰ ਅਤੇ ਬੂਟ ਵੰਡੇ ਗਏ। ਇਸ ਮੌਕੇ ਵਿਦਿਆਰਥੀਆਂ ਵੱਲੋਂ ਗਣਤੰਤਰ ਦਿਵਸ ਮਨਾਇਆ ਗਿਆ। ਵਿਦਿਆਰਥੀਆਂ ਨੇ ਗਣਤੰਤਰ ਦਿਵਸ ਦੀ ਮਹੱਤਤਾ ਨੂੰ ਉਜਾਗਰ ਕਰਦੇ ਹੋਏ ਦੇਸ਼ ਭਗਤੀ ਦੇ ਗੀਤ, ਭਾਸ਼ਣ ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ। ਪ੍ਰੋਗਰਾਮ ਦੌਰਾਨ ਰਵਿਤਾ ਗੁਪਤਾ ਨੇ ਗਣਤੰਤਰ ਦਿਵਸ ਦੀ ਮਹੱਤਤਾ ਨੂੰ ਸਾਦੇ ਢੰਗ ਨਾਲ ਸਮਝਾਇਆ। ਬਾਅਦ ਵਿਚ ਬੱਚਿਆਂ ਨੂੰ ਜਰਸੀਆਂ ਅਤੇ ਬੂਟ ਵੰਡੇ ਗਏ। ਇਸ ਮੌਕੇ ਸਕੂਲ ਮੈਨੇਜਮੈਂਟ ਗੀਤਾ, ਦਵਿੰਦਰ ਕੌਰ ਤੋਂ ਇਲਾਵਾ ਸਮੁੱਚੇ ਸਟਾਫ਼ ਨੇ ਅਗਰਵਾਲ ਸਮਾਜ ਮਹਿਲਾ ਸੈੱਲ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਬੱਚਿਆਂ ਦਾ ਮਨੋਬਲ ਵਧਾਉਂਦੀਆਂ ਹਨ ਅਤੇ ਸਮਾਜ ਨੂੰ ਸਕਾਰਾਤਮਿਕ ਸੰਦੇਸ਼ ਦਿੰਦੀਆਂ ਹਨ। ਪਹੁੰਚੇ ਮੈਂਬਰਾਂ ਵਿਚ ਅੰਜੂ ਗੋਇਲ, ਹਿਨਾ ਗੋਇਲ, ਨਮਿਤਾ ਗੋਇਲ, ਪੂਜਾ ਮਿੱਤਲ, ਰਵਿਤਾ ਗੁਪਤਾ ਅਤੇ ਰਮਨ ਮਿੱਤਲ ਸ਼ਾਮਿਲ ਸਨ।