- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਵਰਨਕਾਰ ਸੰਘ ਅਤੇ ਮਰਾਠਾ

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਸਵਰਨਕਾਰ ਸੰਘ ਅਤੇ ਮਰਾਠਾ ਮੰਡਲ ਮੋਗਾ ਵਲੋਂ 32ਵਾਂ ਸ੍ਰੀ ਗਣੇਸ਼ ਮਹਾਂਉਤਸਵ ਸ਼ਰਧਾ ਅਤੇ ਸਤਿਕਾਰ ਨਾਲ ਸਰਾਫ਼ਾ ਬਾਜ਼ਾਰ ਮੋਗਾ ਵਿਖੇ ਮਨਾਇਆ ਜਾ ਰਿਹਾ ਹੈ! ਸਵਰਨਕਾਰ ਸੰਘ ਦੇ ਪ੍ਰਧਾਨ ਬਲਬੀਰ ਸਿੰਘ ਰਾਮੂੰਵਾਲੀਆ, ਸੈਕਟਰੀ ਪੰਜਾਬ ਸੁਖਚੈਨ ਸਿੰਘ ਰਾਮੂੰਵਾਲੀਆ, ਸੈਕਟਰੀ ਜ਼ਿਲ੍ਹਾ ਮੋਗਾ ਯਸਪਾਲ ਪਾਲੀ, ਖਜਾਨਚੀ ਸੰਜੀਵ ਕੁਮਾਰ ਵਰਮਾ ਅਤੇ ਮਰਾਠਾ ਮੰਡਲ ਦੇ ਗਣਪਤ ਪਾਟਿਲ, ਸੁਰੀਆ ਯਾਦਵ, ਜੈ ਸਿੰਘ ਵਲੋਂ ਸ੍ਰੀ ਗਣੇਸ਼ ਮਹਾਂਉਤਸਵ ਦੇ ਸਬੰਧ ਵਿਚ ਸੱਦਾ ਪੱਤਰ ਕਾਰਡ ਜਾਰੀ ਕੀਤੇ ਗਏ। ਇਸ ਸਬੰਧੀ ਸੁਖਚੈਨ ਸਿੰਘ ਰਾਮੂੰਵਾਲੀਆ, ਗੁਰਮੇਲ ਸਿੰਘ ਧੁੰਨਾ, ਸਵਰਨ ਸਿੰਘ ਧੁੰਨਾ, ਨਵਜੋਤ ਸਿੰਘ ਜੋਤੀ, ਰਾਕੇਸ ਭੱਲਾ, ਸੋਨੂੰ ਕੜਵੱਲ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 32ਵਾਂ ਸ੍ਰੀ ਗਣੇਸ਼ ਮਹਾਂਉਤਸਵ ਮੌਕੇ ਮੂਰਤੀ 14 ਸਤੰਬਰ ਨੂੰ ਸਥਾਪਿਤ ਕਰਕੇ ਸਵੇਰੇ ਸਾਮ ਪੂਜਾ ਅਤੇ ਆਰਤੀ ਕੀਤੀ ਜਾਵੇਗੀ ਅਤੇ ਇਹ ਸਮਾਗਮ 11 ਦਿਨਾਂ ਤੱਕ ਚੱਲੇਗਾ।25 ਸਤੰਬਰ ਦਿਨ ਸ਼ੁਕਰਵਾਰ ਨੂੰ ਮੂਰਤੀ ਵਿਸਰਜਨ ਮੌਕੇ ਹਵਨ ਯੱਗ ਹੋਵੇਗਾ ਤੇ ਉਪਰੰਤ ਲੰਗਰ ਵਰਤਾਇਆ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਇਸ ਸਬੰਧੀ ਸਰਾਫਾ ਬਾਜ਼ਾਰ ਵਿਚ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਉਨ੍ਹਾਂ ਨੇ ਸਾਰਿਆਂ ਨੂੰ ਪੁਹੰਚਣ ਦੀ ਅਪੀਲ ਕੀਤੀ। ਇਸ ਮੌਕੇ ਸੁਖਚੈਨ ਸਿੰਘ ਰਾਮੂੰਵਾਲੀਆ, ਜਰਨਲ ਸਕੱਤਰ ਯਸਪਾਲ ਪਾਲੀ, ਖਜਾਨਚੀ ਸੰਜੀਵ ਕੁਮਾਰ ਵਰਮਾ, ਸੀਨੀ: ਮੀਤ ਪ੍ਰਧਾਨ ਨਵਜੋਤ ਸਿੰਘ ਜੋਤੀ, ਗੁਰਮੇਲ ਸਿੰਘ, ਜਸਵੰਤ ਸਿੰਘ, ਰਣਜੀਤ ਸਿੰਘ, ਸਰਪ੍ਰਸਤ ਰਾਕੇਸ਼ ਭੱਲਾ, ਸੱਕਤਰ ਵਿਜੇ ਕੰਡਾ, ਓਮ ਪ੍ਰਕਾਸ਼, ਜੂਆਇੰਟ ਸੱਕਤਰ ਹਰਵਿੰਦਰ ਸਿੰਘ ਖੁਰਮੀ, ਰਿੰਕੂ ਜੋੜਾ, ਸੋਨੂੰ ਕੜਵਲ, ਸੁਰੇਸ਼ ਭੱਲਾ,ਪ੍ਰੈੱਸ ਸਕੱਤਰ ਵਰਣ ਭੱਲਾ, ਸਵਰਨ ਸਿੰਘ ਧੁੰਨਾ, ਕਪਿਲ ਕੰਡਾ, ਸੋਨੂੰ ਕੜਵੱਲ, ਸੋਨੂੰ ਕੰਡਾ, ਬੱਬੂ ਜੌੜਾ, ਪ੍ਰੇਮ ਸਿੰਘ, ਰਿੰਕੂ ਜੌੜਾ, ਇਜ਼ਰਾਈਲ ਅਲੀ, ਕਾਲਾ ਪਲਤਾ, ਜਗਮੀਤ ਖੁਰਮੀ, ਧਨਰਾਜ, ਜੋਬਨ ਸਿੰਘ ਅਤੇ ਰੋਹਿਤ ਸਿੰਗਲਾ ਆਦਿ ਹਾਜ਼ਰ ਸਨ!