ਵਿਦਿਆਰਥੀਆਂ ਨੇ ਆਈਐੱਸਐੱਫ ਕਾਲਜ ਆਫ਼ ਫਾਰਮੇਸੀ ਦਾ ਕੀਤਾ ਦੌਰਾ
ਸ਼ਹਿਰ ਦੀ ਇਕ ਪ੍ਰਮੁੱਖ ਵਿੱਦਿਅਕ ਸੰਸਥਾ
Publish Date: Wed, 01 Apr 2026 03:47 PM (IST)
Updated Date: Thu, 02 Apr 2026 04:01 AM (IST)
ਵਕੀਲ ਮਹਿਰੋਂ ਪੰਜਾਬੀ ਜਾਗਰਣ, ਮੋਗਾ: ਸ਼ਹਿਰ ਦੀ ਇਕ ਪ੍ਰਮੁੱਖ ਵਿੱਦਿਅਕ ਸੰਸਥਾ ਆਈਐੱਸਐੱਫ ਕਾਲਜ ਆਫ਼ ਫਾਰਮੇਸੀ ਦਾ ਸੱਤਿਆ ਸਾਈਂ ਮੁਰਲੀਧਰ ਆਯੂਰਵੈਦਿਕ ਕਾਲਜ ਦੇ ਵਿਦਿਆਰਥੀਆਂ ਨੇ ਦੌਰਾ ਕੀਤਾ। ਸੰਸਥਾ ਦੇ ਡਾਇਰੈਕਟਰ ਡਾ. ਜੀਡੀ ਗੁਪਤਾ ਨੇ ਦੱਸਿਆ ਕਿ ਇਹ ਵਿੱਦਿਅਕ ਦੌਰਾ ਦੋਵਾਂ ਸੰਸਥਾਵਾਂ ਵਿਚਕਾਰ ਹੋਏ ਸਮਝੌਤੇ (ਐੱਮਓਯੂ) ਦੇ ਅਨੁਸਾਰ ਕੀਤਾ ਗਿਆ ਸੀ। ਕਈ ਸਾਲਾਂ ਤੋਂ ਆਯੂਰਵੈਦਿਕ ਕਾਲਜ ਅਤੇ ਆਈਐੱਸਐੱਫ ਕਾਲਜ ਆਫ਼ ਫਾਰਮੇਸੀ ਆਪਣੇ ਵਿਦਿਆਰਥੀਆਂ ਦੇ ਸੰਪੂਰਨ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਅਜਿਹੇ ਦੌਰੇ ਕਰਦੇ ਆ ਰਹੇ ਹਨ। ਸੱਤਿਆ ਸਾਈਂ ਮੁਰਲੀਧਰ ਆਯੂਰਵੈਦਿਕ ਕਾਲਜ ਦੇ 41 ਬੀਏਐੱਮਐੱਸ ਵਿਦਿਆਰਥੀਆਂ ਅਤੇ ਸਹਾਇਕ ਪ੍ਰੋਫ਼ੈਸਰ ਡਾ. ਪ੍ਰਿਯੰਕਾ ਦੇ ਇਕ ਸਮੂਹ ਨੇ ਫ਼ਾਰਮਾਕੋਗਨੋਸ਼ੀ ਵਿਭਾਗ, ਹਰਬਲ ਗਾਰਡਨ ਅਤੇ ਖੋਜ ਪ੍ਰਯੋਗਸ਼ਾਲਾ ਦਾ ਦੌਰਾ ਕੀਤਾ।ਫਾਰਮਾਕੋਗਨੋਸ਼ੀ ਦੇ ਮੁਖੀ ਡਾ. ਵੇਦਪਾਲ ਦੁਆਰਾ ਤਕਨੀਕੀ ਸੂਝ ਪ੍ਰਦਾਨ ਕੀਤੀ ਗਈ। ਟੂਰ ਦੇ ਵਿੱਦਿਅਕ ਕੋਆਰਡੀਨੇਟਰ ਲਵਕੇਸ਼ ਸਿੰਘ ਦੁਆਰਾ ਪੂਰੀ ਫ਼ੇਰੀ ਦਾ ਤਕਨੀਕੀ ਸ਼ੁੱਧਤਾ ਨਾਲ ਤਾਲਮੇਲ ਕੀਤਾ ਗਿਆ। ਸੰਸਥਾ ਦੇ ਡਾਇਰੈਕਟਰ ਡਾ.ਜੀਡੀ ਗੁਪਤਾ ਨਾਲ ਇਕ ਇੰਟਰਐਕਟਿਵ ਸੈਸ਼ਨ ਦੌਰਾਨ ਵਿਦਿਆਰਥੀਆਂ ਨੂੰ ਫ਼ਾਰਮੇਸੀ ਦੇ ਖ਼ੇਤਰ ਬਾਰੇ ਵਾਧੂ ਜਾਣਕਾਰੀ ਪ੍ਰਦਾਨ ਕੀਤੀ ਗਈ।