ਆਰਕੇਐੱਸ ਸਕੂਲ ’ਚ ਐਲੂਮਨੀ ਮੀਟ ਕਰਵਾਈ
ਆਰਕੇਐਸ ਸੀਨੀਅਰ ਸੈਕੰਡਰੀ ਪ
Publish Date: Wed, 28 Jan 2026 04:58 PM (IST)
Updated Date: Thu, 29 Jan 2026 04:04 AM (IST)

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ : ਆਰਕੇਐਸ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਚ ਐਲੂਮਿਨੀ ਮੀਟ ਭਾਵ ਪੂਰਵ ਵਿਦਿਆਰਥੀਆਂ ਦਾ ਮਿਲਨ ਸਮਾਰੋਹ ਮਨਾਇਆ ਗਿਆ। ਜਿਸ ਵਿਚ ਸਭ ਤੋਂ ਪਹਿਲਾਂ ਆਏ ਹੋਏ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ। ਪ੍ਰਿੰਸੀਪਲ ਰਜਨੀ ਅਰੋੜਾ ਨੇ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਅਤੇ ਅਧਿਆਪਕਾਂ ਨਾਲ ਮਿਲਕੇ ਗਾਇਤਰੀ ਮੰਤਰ ਦੀ ਧੁਨ ਤੇ ਜੋਤੀ ਪ੍ਰਜਵਲਿਤ ਕੀਤੀ। ਪੂਰਵ ਵਿਦਿਆਰਥੀਆਂ ਦਾ ਮਿਲਨ ਇਕ ਇਹੋ ਜਿਹਾ ਆਯੋਜਨ ਹੈ, ਜਿੱਥੇ ਵਿਦਿਆਰਥੀ ਪੜ੍ਹਾਈ ਪੂਰੀ ਕਰਨ ਦੇ ਬਾਅਦ ਦੁਬਾਰਾ ਮਿਲਦੇ ਹਨ। ਪੁਰਾਣੀਆਂ ਯਾਦਾਂ ਤਾਜ਼ਾ ਕਰਦੇ ਹਨ ਅਤੇ ਨੈੱਟਵਰਕਿੰਗ ਕਰਦੇ ਹਨ। ਇਸ ਮੌਕੇ ਤੇ ਸੱਤਵੀਂ ਜਮਾਤ ਦੀ ਵਿਦਿਆਰਥਣ ਨਿਸ਼ਠਾ ਚੌਪੜਾ ਨੇ ਦੇਸ਼ ਭਗਤੀ ਦੀ ਕਵਿਤਾ ਪੇਸ਼ ਕੀਤੀ ਗਈ। ਵਿਦਿਆਰਥੀਆਂ ਦੁਆਰਾ ਸਮੂਹ ਗਾਇਨ ਕੀਤਾ ਗਿਆ। ਨੌਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਰੇਟ੍ਰੋ ਸਿੰਗਿੰਗ ਪ੍ਰਦਰਸ਼ਨ ਕੀਤਾ ਗਿਆ। ਭੰਗੜੇ ਅਤੇ ਗਿੱਧੇ ਨੇ ਸਾਰਿਆਂ ਦਾ ਮਨ ਮੋਹ ਲਿਆ। ਗੀਤਿਕਾ ਨੇ ਲਾਈਵ ਸਿੰਗਿੰਗ ਪ੍ਰਦਰਸ਼ਨ ਨਾਲ ਦਰਸ਼ਕਾਂ ਨੂੰ ਅਚੰਭਿਤ ਕਰ ਦਿੱਤਾ। ਵਿਦਿਆਰਥਣ ਸ਼ਾਰਦਾ ਨੇ ਆਪਣੇ ਗੀਤ ਦੀ ਪੇਸ਼ਕਾਰੀ ਬਹੁਤ ਹੀ ਬੇਹਤਰੀਨ ਢੰਗ ਨਾਲ ਕੀਤੀ। ਪੂਰਵ ਵਿਦਿਆਰਥੀਆਂ ਦੀਆਂ ਛੋਟੀਆਂ-ਛੋਟੀਆਂ ਗੇਮਾਂ ਵੀ ਕਰਵਾਈਆਂ ਗਈਆਂ। ਉਨ੍ਹਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਦੀ ਪੁਰਾਣੀ ਵਿਦਿਆਰਥਣ ਮਹਿਕ ਅਰੋੜਾ ਜੋ ਕਿ ਹੁਣ ਵੀ ਬਤੌਰ ਅਧਿਆਪਕ ਸੇਵਾ ਨਿਭਾ ਰਹੀ ਹੈ, ਨੂੰ ਐਲੂਮਿਨੀ ਦੀ ਬਰੈਂਡ ਐਮਬੈਂਸਡਰ ਦਾ ਖ਼ਿਤਾਬ ਦੇ ਕੇ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਿਕਾ ਦੀ ਭੂਮਿਕਾ ਅਧਿਆਪਿਕਾ ਮਹਿਕ ਦੁਆਰਾ ਨਿਭਾਈ ਗਈ। ਇਹ ਪ੍ਰੋਗਰਾਮ ਇੰਚਾਰਜ ਅਧਿਆਪਿਕਾ ਸ਼ਿਖਾ ਅਰੋੜਾ, ਅਧਿਆਪਕ ਕਿੰਸ਼ੁਲ ਅਤੇ ਵਿਕਰਮ ਸ਼ਰਮਾ ਦੀ ਅਗਵਾਈ ਵਿਚ ਕਰਵਾਇਆ ਗਿਆ। ਅੰਤ ਵਿਚ ਸਕੂਲ ਪ੍ਰਿੰਸੀਪਲ ਰਜਨੀ ਅਰੋੜਾ ਨੇ ਕਿਹਾ ਕਿ ਸਕੂਲ ਵਿਚ ਪੜ੍ਹ ਕੇ ਜਾ ਚੁੱਕੇ ਵਿਦਿਆਰਥੀਆਂ ਨੂੰ ਦੁਬਾਰਾ ਮਿਲਾ ਕੇ, ਉਨ੍ਹਾਂ ਨੂੰ ਆਪਣੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ ਦਾ ਮੌਕਾ ਦੇ ਕੇ ,ਅਸੀਂ ਉਨ੍ਹਾਂ ਦੇ ਪ੍ਰਤੀ ਆਪਣਾ ਪਿਆਰ ਅਤੇ ਉਨ੍ਹਾਂ ਨੂੰ ਆਪਣੇ ਦੋਸਤਾਂ ਨਾਲ ਮਿਲਣ ਦਾ ਸੁਨਹਿਰਾ ਮੌਕਾ ਪ੍ਰਦਾਨ ਕਰਦੇ ਹਾਂ।