- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐੱਸਡੀ ਕਾਲਜ ਫਾਰ ਵੋਮੈਨ

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਐੱਸਡੀ ਕਾਲਜ ਫਾਰ ਵੋਮੈਨ ਮੋਗਾ ਦੇ ਬੀਵਾਕ ਫੂਡ ਪ੍ਰੋਸੈਸਿੰਗ ਐਂਡ ਕੁਆਲਿਟੀ ਮੈਨੇਜਮੈਂਟ ਵਿਭਾਗ ਦਾ ਦੂਜੇ ਅਤੇ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ। ਵਿਦਿਆਰਥਣਾਂ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੀ ਮੈਰਿਟ ਸੂਚੀ ਵਿਚ ਸ਼ਾਨਦਾਰ ਪੁਜ਼ੀਸ਼ਨਾਂ ਹਾਸਲ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਨੀਨਾ ਅਨੇਜਾ ਨੇ ਸ਼ਾਨਦਾਰ ਨਤੀਜੇ ਲਈ ਵਿਦਿਆਰਥਣਾਂ, ਅਧਿਆਪਕਾਂ ਅਤੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਫ਼ਲਤਾ ਵਿਦਿਆਰਥਣਾਂ ਦੀ ਸਖ਼ਤ ਮਿਹਨਤ, ਅਧਿਆਪਕਾਂ ਦੀ ਯੋਗ ਅਗਵਾਈ ਅਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹੈ। ਦੂਜੇ ਸਮੈਸਟਰ ਵਿਚ ਰਜਨੀ ਬਾਲਾ ਨੇ 8.83 ਐੱਸਜੀਪੀਏ 80.8 ਫ਼ੀਸਦੀ ਨਾਲ ਪਹਿਲਾ, ਜ਼ਸਨਪ੍ਰੀਤ ਕੌਰ ਨੇ 8.79 ਐੱਸਜੀਪੀਏ 80.4 ਫ਼ੀਸਦੀ ਨਾਲ ਦੂਜਾ, ਅਸਰੀਤ ਕੌਰ ਨੇ 8.71 ਐੱਸਜੀਪੀਏ 79.6 ਫ਼ੀਸਦੀ ਨਾਲ ਤੀਜਾ, ਰਾਜਵੀਰ ਕੌਰ ਨੇ 8.67 ਐੱਸਜੀਪੀਏ 79.2 ਫ਼ੀਸਦੀ ਨਾਲ ਚੌਥਾ ਅਤੇ ਮਹਿਕਦੀਪ ਕੌਰ ਨੇ 8.33 ਐੱਸਜੀਪੀਏ 75.8 ਫ਼ੀਸਦੀ ਨਾਲ ਪੰਜਵਾਂ ਸਥਾਨ ਹਾਸਲ ਕੀਤਾ। ਚੌਥੇ ਸਮੈਸਟਰ ਵਿਚ ਤਾਨੀਆ ਜੋਸ਼ੀ ਨੇ 9.33 ਐੱਸਜੀਪੀਏ 85.8 ਫ਼ੀਸਦੀ ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਵਿਚ ਪਹਿਲਾ ਸਥਾਨ ਹਾਸਲ ਕੀਤਾ। ਦੀਆ ਅਤੇ ਹਰਨੀਤ ਨੇ 9.00 ਐੱਸਜੀਪੀਏ 82.5 ਫ਼ੀਸਦੀ ਨਾਲ ਦੂਜਾ, ਜਸਪ੍ਰੀਤ ਬਮਿਆਲ ਨੇ 8.92 ਐੱਸਜੀਪੀਏ 81.7 ਫ਼ੀਸਦੀ ਨਾਲ ਚੌਥਾ, ਆਇਨਾ ਨੇ 8.75 ਐੱਸਜੀਪੀਏ 80 ਫ਼ੀਸਦੀ ਨਾਲ ਪੰਜਵਾਂ ਅਤੇ ਦੀਪਾਲੀ ਨੇ 8.67 ਐੱਸਜੀਪੀਏ 79.2 ਫ਼ੀਸਦੀ ਨਾਲ ਸੱਤਵਾਂ ਸਥਾਨ ਪ੍ਰਾਪਤ ਕੀਤਾ। ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਰਾਧੇਸ਼ ਸਿੰਗਲਾ, ਉੱਪ-ਪ੍ਰਧਾਨ ਅਮਨ ਸਿੰਗਲਾ ਅਤੇ ਸਕੱਤਰ ਅਸ਼ੋਕ ਗਰਗ ਨੇ ਵਿਭਾਗ ਦੇ ਅਧਿਆਪਕਾਂ ਅਤੇ ਵਿਦਿਆਰਥਣਾਂ ਨੂੰ ਇਸ ਪ੍ਰਾਪਤੀ ਲਈ ਮੁਬਾਰਕਬਾਦ ਦਿੱਤੀ। ਇਸ ਮੌਕੇ ਵਿਭਾਗ ਦੇ ਨੋਡਲ ਅਫ਼ਸਰ ਗਗਨਦੀਪ ਕੌਰ, ਵਿਭਾਗ ਮੁਖੀ ਰਾਜਵੀਰ ਕੌਰ, ਸਹਾਇਕ ਪ੍ਰੋਫੈਸਰ ਰਿਸ਼ੂਪਾਲ ਅਤੇ ਸਹਾਇਕ ਪ੍ਰੋਫ਼ੈਸਰ ਸੁਮਨ ਤਿਵਾੜੀ