- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਲਾਕੇ ਦੀ ਨਾਮਵਰ ਸੰਸਥਾ

ਪਵਨ ਗਰਗ, ਪੰਜਾਬੀ ਜਾਗਰਣ ਬਾਘਾਪੁਰਾਣਾ: ਇਲਾਕੇ ਦੀ ਨਾਮਵਰ ਸੰਸਥਾ ਸਪਰਿੰਗ ਫੀਲਡ ਕਾਨਵੈਂਟ ਸਕੂਲ ਦੇ ਬੱਚਿਆਂ ਨੇ ਜ਼ੋਨ ਲੈਵਲ ਵਿਚ ਵਧੀਆ ਕਾਰਗੁਜ਼ਾਰੀ ਦਿਖਾਈ ਜਿਸ ਕਰਕੇ ਜ਼ਿਲ੍ਹਾ ਮੋਗਾ ਦੀ ਟੀਮ ਵਿਚ ਬੱਚਿਆਂ ਨੂੰ ਸ਼ਾਮਿਲ ਕੀਤਾ ਗਿਆ ਅਤੇ ਇੰਨ੍ਹਾਂ ਦੇ ਮੁਕਾਬਲੇ ਪੰਜਾਬ ਦੀਆਂ ਦੂਸਰੀਆਂ ਟੀਮਾਂ ਨਾਲ ਕਰਵਾਏ ਜਾਣਗੇ। ਸਕੂਲ ਵਿਚ ਵੱਖ-ਵੱਖ ਖੇਡਾਂ ਦੇ ਵੱਖਰੇ-ਵੱਖਰੇ ਖੁੱਲ੍ਹੇ ਗਰਾਊਂਡ ਹੋਣ ਕਰਕੇ ਬੱਚੇ ਸਾਰਾ ਸਾਲ ਅਭਿਆਸ ਕਰਦੇ ਹਨ, ਜਿੱਥੇ ਬੱਚੇ ਪੜ੍ਹਾਈ ਵਿਚ ਹਰ ਸਾਲ ਮੱਲਾਂ ਮਾਰਦੇ ਹਨ, ਉੱਥੇ ਹਰ ਸਾਲ ਪੰਜਾਬ ਟੀਮ ਵਿਚ ਸ਼ਾਮਲ ਹੁੰਦੇ ਹਨ ਜਿਸ ਨਾਲ ਸਕੂਲ ਦਾ ਅਤੇ ਮਾਪਿਆਂ ਦਾ ਮਾਣ ਸਤਿਕਾਰ ਵਧਦਾ ਹੈ ਅਤੇ ਬੱਚਿਆਂ ਵਿਚ ਹੌਂਸਲਾ ਅਤੇ ਖੇਡਾਂ ਪ੍ਰਤੀ ਦਿਲਚਸਪੀ ਵਧਦੀ ਹੈ। ਮੋਗਾ ਜ਼ਿਲ੍ਹੇ ਵਿਚੋਂ ਪੰਜਾਬ ਟੀਮ ਵਿਚ ਸ਼ਾਮਲ ਹੋਣ ਵਾਲੇ ਸਕੂਲ ਦੇ ਬੱਚੇ ਹੈਂਡਬਾਲ-ਪੁਨੀਤ ਕੌਰ ਅੰਡਰ- 17, ਨਵਦੀਪ ਕੌਰ ਅੰਡਰ-17,ਜਸ਼ਨਦੀਪ ਕੌਰ ਅੰਡਰ-14,ਹਰਲੀਨ ਕੌਰ ਅੰਡਰ-14, ਪ੍ਰਭਜੋਤ ਕੌਰ ਅੰਡਰ-14, ਗੁਰਦੀਪ ਕੌਰ ਅੰਡਰ-19,ਰਾਜਦੀਪ ਕੌਰ ਅੰਡਰ-19, ਪ੍ਰਭਦੀਪ ਸਿੰਘ ਅੰਡਰ-17, ਫੁੱਟਬਾਲ ਟੀਮ ਵਿੱਚ ਗੁਰਨੂਰ ਸਿੰਘ ਅੰਡਰ-17, ਕ੍ਰਿਕੇਟ ਵਿਚ ਮੋਹਿਤ ਸ਼ਰਮਾ ਅੰਡਰ-19,ਉਦਿਤ ਸਿੰਗਲਾ ਅੰਡਰ-19,ਰੈਸਲਿੰਗ ਵਿੱਚ ਗੁਰਰਹਿਮਤ ਕੌਰ ਅੰਡਰ-14 ਹਨ। ਇੰਨ੍ਹਾਂ ਬੱਚਿਆਂ ਨੂੰ ਸਕੂਲ ਚੇਅਰਮੈਨ ਨਰ ਸਿੰਘ ਬਰਾੜ ਅਤੇ ਪ੍ਰਿੰਸੀਪਲ ਬਾਇਜੂ ਵਿਜੇ ਨੇ ਵਧਾਈ ਦਿੱਤੀ ਅਤੇ ਡੀਪੀਈ ਹਰਜਿੰਦਰ ਸਿੰਘ ਅਤੇ ਡੀਪੀਈ ਹਰਦੀਪ ਕੌਰ ਦੁਆਰਾ ਬੱਚਿਆਂ ਨੂੰ ਕਰਵਾਈ ਗਈ ਸਖ਼ਤ ਮਿਹਨਤ ਦੀ ਪ੍ਰਸ਼ੰਸਾ ਕੀਤੀ ਗਈ।