- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿੱਖਿਆ ਖ਼ੇਤਰ ਦੀ ਨਾਮਵਰ

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਨਿਹਾਲ ਸਿੰਘ ਵਾਲਾ : ਸਿੱਖਿਆ ਖ਼ੇਤਰ ਦੀ ਨਾਮਵਰ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਅੰਤਰਰਾਜੀ ਵਿੱਦਿਅਕ ਦੌਰਾ ਕੀਤਾ। ਪ੍ਰਿੰਸੀਪਲ ਗੁਰਪ੍ਰੀਤ ਕੌਰ ਦੀ ਅਗਵਾਈ ਹੇਠ ਬੱਚਿਆਂ ਨੇ ਅਹਿਮ ਪਹਾੜੀ ਸੈਰ ਸਪਾਟਾ ਸਥਾਨ ਮੋਰਨੀ ਹਿਲਜ ਦੀਆਂ ਹੁਸੀਨ ਵਾਦੀਆਂ ਵਿਖੇ ਕੁਦਰਤ ਦੀ ਗੋਦ ਵਿੱਚ ਸਮਾਂ ਬਿਤਾਇਆ। ਇਥੇ ਬੱਚਿਆਂ ਨੇ ਬੋਟਿੰਗ ਦਾ ਖੂਬ ਆਨੰਦ ਮਾਣਿਆ। ਇਸ ਤੋਂ ਇਲਾਵਾ ਪਹਾੜੀ ਲੋਕਾਂ ਦੇ ਰਹਿਣ ਸਹਿਣ ਅਤੇ ਜੀਵਨ ਸ਼ੈਲੀ ਦੇ ਪੱਖਾਂ ਨੂੰ ਜਾਣਿਆ। ਸਿਟੀ ਬਿਊਟੀਫੁੱਲ ਵਜੋਂ ਜਾਣੇ ਜਾਂਦੇ ਚੰਡੀਗੜ੍ਹ ਦੇ ਮੁੱਖ ਸਥਾਨਾਂ ਦੀ ਯਾਤਰਾ ਕਰਕੇ ਬੱਚਿਆਂ ਨੇ ਬਹੁਤ ਕੁਝ ਨਵਾਂ ਸਿੱਖਿਆ। ਇਸ ਖ਼ੇਤਰ ਦੀਆਂ ਥਾਵਾਂ ਦੀ ਯਾਤਰਾ ਕਰਕੇ ਬੱਚਿਆਂ ਦੇ ਗਿਆਨ ਵਿੱਚ ਚੋਖਾ ਵਾਧਾ ਹੋਇਆ। ਇਸ ਟੂਰ ਦੌਰਾਨ ਪ੍ਰੋਗਰਾਮ ਅਫ਼ਸਰ ਗੁਰਚਰਨ ਸਿੰਘ ਰਾਮਾਂ, ਅਰਵਿੰਦਰ ਸਿੰਘ ਸੇਖੋਂ, ਮੈਡਮ ਮੀਨਾ ਜੈਨ, ਹਰਪ੍ਰੀਤ ਕੌਰ, ਸੁਨਿਧੀ ਮਿੱਤਲ, ਮਨਪ੍ਰੀਤ ਕੌਰ ਹਿੰਮਤਪੁਰਾ, ਤਰਸੇਮਪਾਲ ਕੌਰ, ਰੁਪਿੰਦਰ ਕੌਰ, ਵੀਰਪਾਲ ਬੌਡੇ, ਇੰਦਰਜੀਤ ਕੌਰ, ਮਨਪ੍ਰੀਤ ਕੌਰ ਬੁੱਟਰ, ਪਿੰਕਪਾਲ ਕੌਰ, ਸਰਬਜੀਤ ਕੌਰ, ਬਲਜੀਤ ਕੌਰ, ਸੁਖਦੀਪ ਕੌਰ, ਮਨਪ੍ਰੀਤ ਕੌਰ ਬਿਲਾਸਪੁਰ, ਮਨਜੋਤ ਕੌਰ ਆਦਿ ਅਧਿਆਪਕਾਂ ਦੀ ਟੀਮ ਨੇ ਬੱਚਿਆਂ ਦੀ ਅਗਵਾਈ ਕਰਕੇ ਹਰ ਸਥਾਨ ਦੇ ਮੁੱਖ ਪੱਖਾਂ ਬਾਰੇ ਰੌਸ਼ਨੀ ਪਾਈ। ਬਾਨੀ ਪ੍ਰਿੰਸੀਪਲ ਭੁਪਿੰਦਰ ਸਿੰਘ ਢਿੱਲੋਂ ਅਤੇ ਮੈਨੇਜਿੰਗ ਡਾਇਰੈਕਟਰ ਪ੍ਰਿੰਸੀਪਲ ਮਹਿੰਦਰ ਕੌਰ ਢਿੱਲੋਂ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਅਜਿਹੇ ਵਿੱਦਿਅਕ ਟੂਰ ਵਿਦਿਆਰਥੀਆਂ ਲਈ ਗਿਆਨ ਵਰਧਕ ਹੋ ਨਿਬੜਦੇ ਹਨ। ਇਹ ਸਿੱਖਿਆ ਦਾ ਅਹਿਮ ਅੰਗ ਹਨ ਜੋ ਇਸ ਅਦਾਰੇ ਵੱਲੋਂ ਹਰ ਵਰ੍ਹੇ ਲਗਾਏ ਜਾਂਦੇ ਹਨ। ਇਹ ਵਿੱਦਿਅਕ ਫੇਰੀ ਸਚਮੁੱਚ ਯਾਦਗਾਰੀ ਹੋ ਨਿੱਬੜੀ।