ਨਸ਼ਾ ਤਸਕਰ ਦੀ 73 ਲੱਖ 60 ਹਜ਼ਾਰ ਦੀ ਜਾਇਦਾਦ ਫਰੀਜ
ਨਸ਼ਾ ਤੱਸਕਰੀ ਤੋਂ ਹੋਈ ਕਥਿਤ
Publish Date: Sat, 03 Oct 2026 06:59 PM (IST)
Updated Date: Sun, 04 Oct 2026 04:08 AM (IST)
ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ ਮੋਗਾ : ਨਸ਼ਾ ਤੱਸਕਰੀ ਤੋਂ ਹੋਈ ਕਥਿਤ ਗੈਰ ਕਾਨੂੰਨੀ ਆਮਦਨ ਨਾਲ ਹਾਸਲ ਕੀਤੀ ਜਾਇਦਾਦ ਖਿਲਾਫ਼ ਕਾਰਵਾਈ ਨੂੰ ਅੱਗੇ ਵਧਾਉਂਦਿਆਂ ਮੋਗਾ ਪੁਲਿਸ ਵੱਲੋਂ ਇਕ ਜਾਇਦਾਦ ਨੂੰ ਫਰੀਜ਼ ਕੀਤੀ ਗਈ ਹੈ। ਇਸ ਸਬੰਧੀ ਡੀਐੱਸਪੀ ਸਿਟੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਕਾਰਵਾਈ ਐੱਸਐੱਸਪੀ ਮੋਗਾ ਸਰਤਾਜ ਸਿੰਘ ਚਾਹਲ ਦੇ ਦਿਸ਼ਾ ਨਿਰਦੇਸ਼ਾ ਹੇਠ ਐੱਸਪੀਡੀ ਅਜੈ ਰਾਜ ਸਿੰਘ ਅਤੇ ਇਸੰਪੈਕਟਰ ਸਿਟੀ ਇਕ ਗੁਰਵਿੰਦਰ ਸਿੰਘ ਭੁੱਲਰ ਦੀ ਅਗਵਾਈ ਹੇਠ ਕੀਤੀ ਗਈ। ਉਨ੍ਹਾਂ ਦੱਸਿਆ ਕਿ ਵਿੱਤੀ ਜਾਂਚ ਦੇ ਅਧਾਰ ਤੇ ਦਲਜੀਤ ਸਿੰਘ ਉਰਫ ਸਿਕੰਦਰ ਦੇ ਨਾਮ ਦੇ ਦਰਜ ਗੁਰੂ ਰਾਮ ਦਾਸ ਨਗਰ ਮੋਗਾ ਵਿਖੇ ਸਥਿਤ ਇਕ ਜਾਇਦਾਦ ਜਿਸ ਦੀ ਕੀਮਤ 73 ਲੱਖ 60 ਹਜਾਰ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਫਰੀਜਿੰਗ ਆਰਡਰ ਜਾਰੀ ਕੀਤਾ ਗਿਆ। ਉਕਤ ਫਰੀਜਿੰਗ ਆਰਡਰ ਕੈਮੀਟੈਂਟ ਅਥਾਰਟੀ ਅਤੇ ਐਡੀਮੀਨੇਟਰ ਸਫੈਮ ਅਤੇ ਐੱਨਡੀਪੀਐੱਸਏ ਨਵੀਂ ਦਿੱਲੀ ਵੱਲੋਂ ਕਨਫਰਮ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਆਰਡਰ ਅਨੁਸਾਰ ਸਮਰੱਥ ਅਥਾਰਟੀ ਦੀ ਪੂਰਵ ਮਨਜੂਰੀ ਤੋਂ ਬਿਨ੍ਹਾਂ ਉਕਤ ਜਾਇਦਾਦ ਨੂੰ ਵੇਚਣ, ਤਬਦੀਲ ਕਰਨ ਜਾਂ ਕਿਸੇ ਹੋਰ ਤਰੀਕੇ ਨਾਲ ਡੀਲ ਕਰਨ ਤੇ ਰੋਕ ਹੈ। ਉਨ੍ਹਾਂ ਕਿਹਾ ਕਿ ਮੋਗਾ ਪੁਲਿਸ ਵੱਲੋਂ ਨਸ਼ਾ ਤਸਕਰੀ ਨਾਲ ਜੁੜੇ ਗੈਰ ਕਾਨੂੰਨੀ ਤੌਰ ਤੇ ਹਾਸਲ ਕੀਤੇ ਧਨ ਅਤੇ ਜਾਇਦਾਦਾਂ ਦੀ ਪਛਾਣ ਕਰਕੇ ਕਾਨੂੰਨ ਅਨੁਸਾਰ ਸਖਤ ਕਾਰਵਾਈ ਲਗਾਤਾਰ ਜਾਰੀ ਹੈ।