- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਾਮਰੇਡ ਨਛੱਤਰ ਸਿੰਘ ਭਵਨ ਵਿਖੇ ਸੂਬਾ ਪ੍ਰਧਾਨ

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ: ਕਾਮਰੇਡ ਨਛੱਤਰ ਸਿੰਘ ਭਵਨ ਵਿਖੇ ਸੂਬਾ ਪ੍ਰਧਾਨ ਭਜਨ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਹੋਈ। ਜਨਰਲ ਸਕੱਤਰ ਸੁਰਿੰਦਰ ਰਾਮ ਕੁੱਸਾ ਨੇ ਮੀਟਿੰਗ ਦੀ ਕਾਰਵਾਈ ਜਾਰੀ ਕਰਦਿਆਂ ਪ੍ਰੈੱਸ ਨੂੰ ਜਾਣਕਾਰੀ ਦਿੱਤੀ ਕਿ ਭਜਨ ਸਿੰਘ ਗਿੱਲ ਸਮੇਤ ਵੱਖ ਵੱਖ ਬੁਲਾਰਿਆਂ ਨੇ ਮਾਨਯੋਗ ਹਾਈ ਕੋਰਟ ਦੇ ਫੈਸਲੇ ਮੁਤਾਬਕ ਮਹਿੰਗਾਈ ਭੱਤੇ ਦੀਆਂ ਰਹਿੰਦੀਆਂ 6 ਕਿਸ਼ਤਾਂ ਜਾਰੀ ਕਰੇ ਪੰਜਾਬ ਸਰਕਾਰ ਅਤੇ 2.59 ਦਾ ਗੁਣਾਂਕ ਜੋ ਛੇਵੇ ਪੇ ਕਮਿਸ਼ਨ ਦੀ ਸਿਫਾਰਸ਼ ਹੈ, ਨੂੰ ਲਾਗੂ ਕਰੇ ਅਤੇ ਛੇਵੇਂ ਪੇ ਕਮਿਸ਼ਨ ਦਾ ਰਹਿੰਦਾ ਬਕਾਇਆ ਜੱਕ ਮੁਸ਼ਤ ਜਾਰੀ ਕੀਤਾ ਜਾਵੇ। ਬੁਲਾਰਿਆਂ ਹਰਜੀਤ ਸਿੰਘ, ਜੈ ਦੇਵ ਸ਼ਰਮਾ , ਹਰਦੇਵ ਸਿੰਘ ਜਵੰਧਾ, ਬੂਟਾ ਸਿੰਘ ਫਿਰੋਜ਼ਪੁਰ, ਸ਼ੇਰਾ ਰਾਮ, ਕੁਲਵੰਤ ਸਿੰਘ , ਰਣਜੀਤ ਸਿੰਘ ਨੇ ਪਿਛਲੇ ਸਮੇਂ 29 ਜੁਲਾਈ ਅਤੇ 7 ਅਗਸਤ ਦੀ ਚੰਡੀਗੜ੍ਹ ਦੀ ਮਹਾਂ ਰੈਲੀ ਨੂੰ ਇਤਿਹਾਸਕ ਦੱਸਦਿਆਂ ਕਿਹਾ ਕਿ ਸਰਕਾਰ ਨੂੰ ਕੰਧ ’ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ ਕਿ ਜੇਕਰ ਇਹ ਲੋਕ ਹੜ੍ਹ ਚੋਣਾਂ ਵਿਚ ਆਪਣਾ ਲੱਕ ਬੰਨ੍ਹ ਕੇ ਆਮ ਆਦਮੀ ਪਾਰਟੀ ਦੇ ਖ਼ਿਲਾਫ਼ ਭੁਗਤ ਗਿਆ ਤਾਂ ਸਭ ਕੁੱਝ ਰੋੜ੍ਹ ਕੇ ਲੈ ਜਾਵੇਗਾ ਅਤੇ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਵਾਂਗ ਮੁੜ ਸੱਤਾ ਤੱਕ ਨਹੀਂ ਪਹੁੰਚ ਸਕੇਗੀ। ਜ਼ਿਲ੍ਹਾ ਮੋਗਾ ਦੇ ਪ੍ਰੈੱਸ ਸਕੱਤਰ ਗਿਆਨ ਸਿੰਘ ਸਾਬਕਾ ਡੀਪੀਆਰਓ ਨੇ ਦੱਸਿਆ ਕਿ ਬੁਲਾਰਿਆਂ ਬਹਾਦਰ ਸਿੰਘ, ਕ੍ਰਿਸ਼ਨ ਲਾਲ, ਦਰਸ਼ਨ ਸਿੰਘ ਉਟਾਲ , ਸੁਖਮੰਦਰ ਸਿੰਘ, ਹਰਚੰਦ ਸਿੰਘ ਪੰਜੋਲੀ, ਹਰਦੇਵ ਸਿੰਘ ਜਵੰਧਾ ਨੇ ਪਿਛਲੇ ਸਮੇਂ ਚੱਲੇ ਸੰਘਰਸ਼ਾ ਬਾਰੇ ਤਸੱਲੀ ਪਰਗਟ ਕਰਦਿਆਂ ਮੰਗਾਂ ਮਸਲੇ ਮਨਵਾਉਣ ਲਈ, ਲੋਕ ਏਕਤਾ ਨਾਲ ਸੰਘਰਸ਼ਾਂ ਨੂੰ ਇੱਕੋ ਇੱਕ ਹੱਲ ਕਰਾਰ ਦਿੱਤਾ। ਨਰਿੰਦਰ ਪਾਲ ਭਗਤਾ, ਨਰਿੰਦਰ ਸਿੰਘ ਗੋਲੀ , ਸੁੱਚਾ ਸਿੰਘ ਕਪੂਰਥਲਾ ਅਤੇ ਲਾਲ ਸਿੰਘ ਨੇ ਢਿੱਲੋਂ ਨੇ ਕੇਂਦਰ ਸਰਕਾਰ ਦੁਆਰਾ ਅਮਰੀਕਾ ਨਾਲ ਕੇਂਦਰ ਦੁਆਰਾ ਕੀਤੇ ਜਾ ਰਹੇ ਮੁਕਤ ਵਪਾਰ ਸਮਝੌਤੇ ਨੂੰ ਦੇਸ਼ ਦੇ ਲੋਕਾਂ ਨਾਲ ਗਦਾਰੀ ਕਰਾਰ ਦਿੱਤਾ ਅਤੇ ਕਿਸਾਨਾਂ ਦੁਆਰਾ ਵੱਖ ਵੱਖ ਥਾਵਾਂ ਤੇ ਡੀਸੀ ਦਫ਼ਤਰਾਂ ਜਾਂ ਚੰਡੀਗੜ੍ਹ ਲਗਾਏ ਜਾ ਰਹੇ ਧਰਨਿਆਂ ਵਿਚ ਭਰਵੀਂ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ। ਜਥੇਬੰਦੀ ਨੇ 11 ਅਤੇ 12 ਤਰੀਕ ਨੂੰ ਮੰਤਰੀਆਂ ਦੇ ਘਿਰਾਓ ਸਬੰਧੀ ਸਾਂਝੀ ਤਾਲ ਮੇਲ ਕਮੇਟੀ ਦੇ ਪ੍ਰੋਗਰਾਮਾਂ ਨੂੰ ਲਾਗੂ ਕਰਨ ਦਾ ਫੈਸਲਾ ਸਮੁੱਚੇ ਪੰਜਾਬ ਵਿੱਚ ਭਰਵੀਂ ਸ਼ਮੂਲੀਅਤ ਨਾਲ ਕਰਨ ਦਾ ਫੈਸਲਾ ਕੀਤਾ। ਜਥੇਬੰਦੀ ਨੇ ਸੁਖਚੈਨ ਸਿੰਘ ਖਹਿਰਾ ਦੀ ਬਦਲਾਖੋਰੀ ਅਧੀਨ ਕੀਤੀ ਬਦਲੀ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਉਨ੍ਹਾਂ ਦੀ ਬਦਲੀ ਰੱਦ ਕਰਕੇ ਸੂਬਾ ਪੱਧਰੀ ਤਾਲਮੇਲ ਕਮੇਟੀ ਨਾਲ ਗੱਲਬਾਤ ਕਰਕੇ ਮੰਗਾਂ ਮਸਲਿਆ ਦਾ ਹੱਕ ਕੱਢਣਾ ਚਾਹੀਦਾ ਹੈ। ਇਸ ਮੀਟਿੰਗ ਵਿਚ ਪ੍ਰੇਮ ਕੁਮਾਰ, ਨੈਬ ਸਿੰਘ, ਸਮਸ਼ੇਰ ਸਿੰਘ, ਇੰਦਰਜੀਤ ਸਿੰਘ, ਸਰਬਜੀਤ ਦੌਧਰ, ਬਿੱਕਰ ਸਿੰਘ ਮਾਛੀਕੇ, ਸੁਰਿੰਦਰ ਪਾਲ ਸਿੰਘ ਵਿਤ ਸਕੱਤਰ ਬਾਘਾ ਪੁਰਾਣਾ, ਇੰਦਰਜੀਤ ਸਿੰਘ ਖੀਵਾ, ਸ਼ੁਭਾਸ਼ ਚੰਦਰ, ਗੁਰਜੀਤ ਸਿੰਘ ਭਗਤਾ, ਸੁਰਿੰਦਰ ਕੁਮਾਰ ਜੋਸੁਨ , ਸੁਰਿੰਦਰ ਪਾਲ ਸਿੰਘ ਗੁਰੂ ਹਰਿ ਸਹਾਇ , ਓਮਾਂ ਕਾਂਤ ਜੋਸ਼ੀ , ਜਸਵਿੰਦਰ ਸਿੰਘ ਆਹਲੂ ਵਾਲੀਆ, ਪ੍ਰੀਤਮ ਸਿੰਘ ਨਾਗਰਾ ਸਮੇਤ ਵੱਖ ਵੱਖ ਸੂਬਾ ਕਮੇਟੀ ਮੈਂਬਰ ਹਾਜ਼ਰ ਹੋਏ।