- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਾਤਾਵਰਨ ਨੂੰ ਸਮਰਪਿਤ ਲੈਕਚਰਾਰ

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ : ਵਾਤਾਵਰਨ ਨੂੰ ਸਮਰਪਿਤ ਲੈਕਚਰਾਰ ਤੇਜਿੰਦਰ ਸਿੰਘ ਜਸ਼ਨ ਸਟੇਟ ਐਵਾਰਡੀ ਵਲੋਂ ਫ਼ਲਦਾਰ ਪੌਦੇ ਲਗਾਉਣ ਦੀ ਅਰੰਭੀ ਮੁਹਿੰਮ ਤਹਿਤ ਪਿੰਡ ਦੌਲਤਪੁਰਾ ਵਿਖੇ ਹਾਈਬ੍ਰਿਡ ਪੌਦੇ ਲਗਵਾਏ ਗਏ। ਪੌਦੇ ਲਗਾਉਣ ਮੌਕੇ ਬਾਬਾ ਮਹਿੰਗਾ ਸਿੰਘ ਪਾਰਕ ਦੀ ਕਮੇਟੀ ਦੇ ਨੁਮਾਇੰਦੇ ਬੂਟਾ ਸਿੰਘ ਦੌਲਤਪੁਰਾ, ਸਾਬਕਾ ਜ਼ਿਲਾ ਪ੍ਰੀਸ਼ਦ ਮੈਂਬਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਲੈਕਚਰਾਰ ਤੇਜਿੰਦਰ ਸਿੰਘ ਜਸ਼ਨ ਸਟੇਟ ਐਵਾਰਡੀ ਵੱਲੋਂ ਫ਼ਲਦਾਰ ਪੌਦੇ ਲਗਾਉਣ ਦੀ ਮੁਹਿੰਮ ਤਹਿਤ ਪਿੰਡ ਦੌਲਤਪੁਰਾ ਦੇ ਬਾਬਾ ਮਹਿੰਗਾ ਸਿੰਘ ਪਾਰਕ ਵਿਖੇ ਫ਼ਲਦਾਰ ਪੌਦੇ ਲਗਾਏ ਗਏ ਨੇ ਅਤੇ ਇਸ ਸੇਵਾ ਲਈ ਕਮੇਟੀ ਦੇ ਸਾਰੇ ਮੈਂਬਰਾਂ ਨੇ ਹੱਥੀਂ ਸੇਵਾ ਕਰਨ ਉਪਰੰਤ ਇਹਨਾਂ ਪੌਦਿਆਂ ਦੀ ਸੰਭਾਲ ਦਾ ਪ੍ਰਣ ਵੀ ਲਿਆ ਹੈ । ਬੂਟਾ ਸਿੰਘ ਦੌਲਤਪੁਰਾ ਨੇ ਦੱਸਿਆ ਕਿ ਲੈਕਚਰਾਰ ਤੇਜਿੰਦਰ ਸਿੰਘ ਜਸ਼ਨ ਨੇ ਨਰਸਰੀ ਤੋਂ ਉਤਮ ਕਿਸਮ ਦੇ ਹਾਈਬ੍ਰਿਡ ਫ਼ਲਦਾਰ ਪੌਦੇ ਲਗਵਾਏ ਨੇ ਤਾਂ ਕਿ ਬੱਚੇ ਅਤੇ ਪੰਛੀ ਇਹਨਾਂ ਦੇ ਫਲਾਂ ਤੋਂ ਲਾਹਾ ਲੈ ਸਕਣ। ਉਹੂਨਾਂ ਦੱਸਿਆ ਕਿ ਪਾਰਕ ਵਿਚ ਲਗਾਏ ਪੌਦਿਆਂ ਵਿਚ ਅਮਰਪਾਲੀ ਅੰਬ, ਬੇਰੀ, ਅਮਰੂਦ, ਬਾਰਾਮਾਸੀ ਨਿੰਬੂ, ਅੰਜੀਰ, ਕਰੌਂਦਾ, ਜਾਮਣ ਅਤੇ ਫਾਲਸੇ ਦੇ ਪੌਦੇ ਸ਼ਾਮਲ ਨੇ। ਇਸ ਮੌਕੇ ਕਮੇਟੀ ਮੈਂਬਰਾਂ ਵਿਚ ਬਾਬਾ ਅਜਮੇਰ ਸਿੰਘ, ਜਗਰੂਪ ਸਿੰਘ ਯੂਐੱਸਏ, ਮਾਸਟਰ ਬਲਕਰਨ ਸਿੰਘ, ਡਾ. ਕੇਵਲ ਸਿੰਘ ਸਾਬਕਾ ਸਰਪੰਚ ਗੁਰਮੀਤ ਸਿੰਘ, ਨਰਿੰਦਰਪਾਲ ਸਿੰਘ ਉੱਪਲ, ਮੈਂਬਰ ਅੰਗਰੇਜ਼ ਸਿੰਘ, ਮੈਂਬਰ ਕੇਵਲ ਸਿੰਘ , ਜਸਪਾਲ ਸਿੰਘ, ਪ੍ਰਧਾਨ ਸਾਧੂ ਸਿੰਘ, ਪ੍ਰੋ ਬਲਵਿੰਦਰ ਸਿੰਘ, ਸਰਕਲ ਪ੍ਰਧਾਨ ਰਾਵਦੀਪ ਸਿੰਘ ਸੰਘਾ, ਡਾ ਬਲਰਾਜ ਸਿੰਘ,ਸਰਕਲ ਪ੍ਰਧਾਨ ਨਰਿੰਦਰ ਸਿੰਘ ਬੁੱਕਣ ਵਾਲਾ, ਸਰਕਲ ਪ੍ਰਧਾਨ ਬਿਪਨਪਾਲ ਸਿੰਘ ਖੋਸਾ, ਸਰਕਲ ਪ੍ਰਧਾਨ ਮਾਸਟਰ ਗੁਰਦੀਪ ਸਿੰਘ ਮਹੇਸ਼ਰੀ,ਸਰਕਲ ਪ੍ਰਧਾਨ ਗੁਰਬਿੰਦ ਸਿੰਘ ਸਿੰਘਾ ਵਾਲਾ, ਅਮਰਜੀਤ ਸਿੰਘ ਸਟੇਟ ਬੈਂਕ, ਸੁਰੇਸ਼ ਕੁਮਾਰ ਸਿੰਧ ਬੈਂਕ, ਦਰਸ਼ਨ ਸਿੰਘ ਹਾਂਡਾ, ਜਗਰੂਪ ਸਿੰਘ, ਬਾਬਾ ਗੁਰਦਿਆਲ ਸਿੰਘ, ਪਰਮਜੀਤ ਸਿੰਘ ਫੌਜੀ ਆਦਿ ਹਾਜ਼ਰ ਸਨ।