- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਧੰਨਵਾਦ ਦਿਵਸ ਦਾ ਅਮਰੀਕਾ

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਧੰਨਵਾਦ ਦਿਵਸ ਦਾ ਅਮਰੀਕਾ ਵਿਚ ਵਿਸ਼ੇਸ਼ ਮਹੱਤਵ ਹੈ। ਇਸ ਦਿਨ ਦੀ ਸ਼ੁਰੂਆਤ ਯੂਰਪ ਅਤੇ ਹੋਰਨਾਂ ਦੇਸ਼ਾਂ ਤੋਂ ਆਏ ਲੋਕਾਂ ਵੱਲੋਂ ਅਮਰੀਕਾ ਦੇ ਲੋਕਾਂ ਦੁਆਰਾ ਕੀਤੀ ਗਈ ਸਹਾਇਤਾ ਪ੍ਰਤੀ ਧੰਨਵਾਦ ਪ੍ਰਗਟ ਕਰਨ ਦੇ ਉਦੇਸ਼ ਨਾਲ ਹੋਈ ਸੀ। ਸਮੇਂ ਦੇ ਨਾਲ ਇਹ ਦਿਨ ਧੰਨਵਾਦ ਦਿਵਸ ਵਜੋਂ ਪ੍ਰਸਿੱਧ ਹੋ ਗਿਆ। ਅਕਸਰ ਜਦੋਂ ਸਾਨੂੰ ਕਿਸੇ ਤੋਂ ਕੋਈ ਚੀਜ਼ ਜਾਂ ਸਹਿਯੋਗ ਮਿਲਦਾ ਹੈ ਤਾਂ ਅਸੀਂ ਉਸ ਦਾ ਧੰਨਵਾਦ ਕਰਦੇ ਹਾਂ। ਇਹ ਸਹਿਯੋਗ ਸਾਨੂੰ ਪਰਿਵਾਰ, ਦੋਸਤਾਂ, ਅਧਿਆਪਕਾਂ, ਸਮਾਜ ਅਤੇ ਦੇਸ਼ ਤੋਂ ਮਿਲ ਸਕਦਾ ਹੈ। ਇਸੇ ਤਰ੍ਹਾਂ ਸਾਨੂੰ ਪਰਮਾਤਮਾ ਵੱਲੋਂ ਮਿਲੀਆਂ ਅਣਗਿਣਤ ਬਖ਼ਸ਼ਿਸ਼ਾਂ ਲਈ ਵੀ ਉਸ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ। ਸਾਨੂੰ ਆਪਣੇ ਜੀਵਨ ਵਿਚ ਸਭ ਤੋਂ ਪਹਿਲਾਂ ਪਿਤਾ ਪਰਮਾਤਮਾ ਦਾ ਧੰਨਵਾਦ ਕਰਨਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਨੇ ਸਾਨੂੰ ਮਨੁੱਖਾ ਜਨਮ ਦੀ ਅਨਮੋਲ ਦਾਤ ਬਖ਼ਸ਼ੀ ਹੈ। ਚੌਰਾਸੀ ਲੱਖ ਜੂਨਾਂ ਵਿਚੋਂ ਮਨੁੱਖਾ ਜਨਮ ਹੀ ਅਜਿਹਾ ਹੈ, ਜਿਸ ਵਿਚ ਅਸੀਂ ਆਪਣੇ ਅਸਲ ਸਰੂਪ ਨੂੰ ਜਾਣ ਸਕਦੇ ਹਾਂ ਅਤੇ ਪਰਮਾਤਮਾ ਦੀ ਪ੍ਰਾਪਤੀ ਕਰ ਸਕਦੇ ਹਾਂ। ਇਸ ਤੋਂ ਇਲਾਵਾ ਪ੍ਰਭੂ ਨੇ ਸਾਨੂੰ ਜੀਵਨ ਵਿੱਚ ਬਹੁਤ ਸਾਰੀਆਂ ਬਖ਼ਸ਼ਿਸ਼ਾਂ ਦਿੱਤੀਆਂ ਹਨ, ਜਿਨ੍ਹਾਂ ਦੀ ਅਹਿਮੀਅਤ ਨੂੰ ਸਮਝਣਾ ਬੇਹੱਦ ਜ਼ਰੂਰੀ ਹੈ। ਜੇਕਰ ਅਸੀਂ ਸਿਹਤਮੰਦ ਜੀਵਨ ਬਤੀਤ ਕਰ ਰਹੇ ਹਾਂ ਤਾਂ ਸਾਨੂੰ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ, ਕਿਉਂਕਿ ਦੁਨੀਆ ਵਿਚ ਬਹੁਤ ਸਾਰੇ ਲੋਕ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਹਨ। ਜੇਕਰ ਸਾਨੂੰ ਹਰ ਰੋਜ਼ ਦੋ ਸਮੇਂ ਦਾ ਭੋਜਨ ਮਿਲ ਰਿਹਾ ਹੈ ਤਾਂ ਇਹ ਵੀ ਪ੍ਰਭੂ ਦੀ ਮਿਹਰ ਹੈ, ਕਿਉਂਕਿ ਅਨੇਕਾਂ ਲੋਕਾਂ ਨੂੰ ਪੇਟ ਭਰ ਕੇ ਖਾਣਾ ਵੀ ਨਸੀਬ ਨਹੀਂ ਹੁੰਦਾ। ਜੇਕਰ ਹਰ ਮਨੁੱਖ ਦੂਜਿਆਂ ਪ੍ਰਤੀ ਪਿਆਰ, ਹਮਦਰਦੀ ਅਤੇ ਸਹਿਯੋਗ ਦੀ ਭਾਵਨਾ ਅਪਣਾ ਲਵੇ ਤਾਂ ਦੁਨੀਆ ਵਿੱਚ ਕੋਈ ਵੀ ਵਿਅਕਤੀ ਆਪਣੇ ਆਪ ਨੂੰ ਇਕੱਲਾ ਜਾਂ ਕਿਸੇ ਸਹੂਲਤ ਤੋਂ ਵਾਂਝਾ ਮਹਿਸੂਸ ਨਹੀਂ ਕਰੇਗਾ। ਅਜਿਹਾ ਸਮਾਜ ਸਿਰਜਿਆ ਜਾ ਸਕਦਾ ਹੈ, ਜਿੱਥੇ ਪਿਆਰ, ਸੇਵਾ, ਸਾਂਝ ਅਤੇ ਇਕ-ਦੂਜੇ ਦੀ ਦੇਖਭਾਲ ਨੂੰ ਸਭ ਤੋਂ ਵੱਧ ਮਹੱਤਵ ਦਿੱਤਾ ਜਾਵੇ। ਜੇਕਰ ਹਰ ਵਿਅਕਤੀ ਅਜਿਹਾ ਜੀਵਨ ਜਿਊਣ ਦਾ ਸੰਕਲਪ ਲੈ ਲਵੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਸ ਧਰਤੀ