ਜ਼ਿਲ੍ਹਾ ਸ਼ੂਟਿੰਗ ਟੂਰਨਾਮੈਂਟ-2026 ’ਚ ਲਹਿਰਾਇਆ ਪਰਚਮ ਜ਼ਿਲ੍ਹਾ ਸ਼ੂਟਿੰਗ ਟੂਰਨਾਮੈਂਟ-2026 ਵਿਚ
Publish Date: Tue, 22 Sep 2026 07:48 PM (IST)
Updated Date: Wed, 23 Sep 2026 04:06 AM (IST)
17 ਤਮਗੇ ਜਿੱਤ ਕੇ ਵਿਦਿਆਰਥੀਆਂ ਨੇ ਸਕੂਲ ਦਾ ਮਾਣ ਵਧਾਇਆ ਸਾਰੇ ਨਿਸ਼ਾਨੇਬਾਜ਼ ਰਾਜ ਪੱਧਰੀ ਚੈਂਪੀਅਨਸ਼ਿਪ ਲਈ ਚੁਣੇ ਗਏ ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ : ਜ਼ਿਲ੍ਹਾ ਸ਼ੂਟਿੰਗ ਟੂਰਨਾਮੈਂਟ-2026 ਵਿਚ ਦ ਲਰਨਿੰਗ ਫੀਲਡ ਏ ਗਲੋਬਲ ਸਕੂਲ ਮੋਗਾ ਦੇ ਨਿਸ਼ਾਨੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਵਰਗਾਂ ਵਿਚ ਕੁੱਲ 17 ਤਮਗੇ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਮੁਕਾਬਲੇ ਵਿਚ ਸਕੂਲ ਦੇ ਖਿਡਾਰੀਆਂ ਨੇ ਆਪਣੀ ਪ੍ਰਤਿਭਾ, ਇਕਾਗਰਤਾ, ਅਨੁਸ਼ਾਸਨ ਅਤੇ ਸਖ਼ਤ ਮਿਹਨਤ ਦਾ ਬੇਹਤਰੀਨ ਪ੍ਰਦਰਸ਼ਨ ਕੀਤਾ। ਮੁਕਾਬਲੇ ਦੌਰਾਨ ਸਕੂਲ ਦੇ ਸਾਰੇ ਨਿਸ਼ਾਨੇਬਾਜ਼ਾਂ ਦੀ ਰਾਜ ਪੱਧਰੀ ਚੈਂਪੀਅਨਸ਼ਿਪ ਲਈ ਚੋਣ ਕੀਤੀ ਗਈ। ਪਿਸਤੌਲ ਵਰਗ ਦੇ ਅੰਡਰ-14 ਲੜਕੀਆਂ ਵਿਚ ਗੁਨਰੀਤ ਨੇ ਸੋਨ, ਬਰਕਤ ਨੇ ਚਾਂਦੀ ਅਤੇ ਅਨਾਇਤ ਨੇ ਕਾਂਸੀ ਦਾ ਤਮਗਾ ਜਿੱਤਿਆ। ਅੰਡਰ-14 ਵਰਗ ਵਿਚ ਗੁਰਸ਼ਾਨ ਨੇ ਚਾਂਦੀ, ਜਦਕਿ ਅੰਡਰ-17 ਵਿਚ ਰੁਬਾਲਪ੍ਰੀਤ ਨੇ ਕਾਂਸੀ ਦਾ ਤਮਗਾ ਹਾਸਲ ਕੀਤਾ। ਅੰਡਰ-19 ਪਿਸਤੌਲ ਵਰਗ ਵਿਚ ਰਿਦਮ ਨੇ ਸੋਨ, ਗੁਰਨੂਰ ਨੇ ਚਾਂਦੀ, ਮਨਰੀਜ਼ ਨੇ ਕਾਂਸੀ ਅਤੇ ਅਭੈਜੀਤ ਸਿੰਘ ਨੇ ਕਾਂਸੀ ਦਾ ਤਮਗਾ ਆਪਣੇ ਨਾਮ ਕੀਤਾ। ਪੀਪ ਸਾਈਟ ਰਾਈਫ਼ਲ ਦੇ ਅੰਡਰ-14 ਵਰਗ ਵਿਚ ਸੁਖਰਾਜ ਨੇ ਚਾਂਦੀ, ਅੰਡਰ-17 ਵਿਚ ਹਸ਼ਰਤ ਨੇ ਸੋਨ, ਜਦਕਿ ਅੰਡਰ-19 ਵਿਚ ਸਹਿਜਪ੍ਰੀਤ ਨੇ ਚਾਂਦੀ ਅਤੇ ਅਰਸ਼ਨੂਰ ਕੌਰ ਨੇ ਕਾਂਸੀ ਦਾ ਤਮਗਾ ਹਾਸਲ ਕੀਤਾ। ਓਪਨ ਸਾਈਟ ਰਾਈਫਲ ਦੇ ਅੰਡਰ-14 ਵਰਗ ਵਿਚ ਪ੍ਰਭਪ੍ਰੀਤ ਨੇ ਚਾਂਦੀ, ਜਦਕਿ ਨਵਪ੍ਰੀਤ ਅਤੇ ਵੰਸ਼ ਗੋਇਲ ਨੇ ਕਾਂਸੀ ਦੇ ਤਮਗੇ ਜਿੱਤੇ। ਵਿਦਿਆਰਥੀਆਂ ਦੀ ਇਸ ਸ਼ਾਨਦਾਰ ਉਪਲਬਧੀ ’ਤੇ ਸਕੂਲ ਕੈਂਪਸ ਵਿਚ ਖੁਸ਼ੀ ਦਾ ਮਾਹੌਲ ਰਿਹਾ। ਸਕੂਲ ਦੇ ਚੇਅਰਮੈਨ ਇੰਜੀਨੀਅਰ ਜਨੇਸ਼ ਗਰਗ ਨੇ ਸਾਰੇ ਤਮਗਾ ਜੇਤੂ ਖਿਡਾਰੀਆਂ ਅਤੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਦੀ ਇਹ ਉਪਲਬਧੀ ਉਨ੍ਹਾਂ ਦੀ ਮਿਹਨਤ, ਅਨੁਸ਼ਾਸਨ, ਸਮਰਪਣ ਅਤੇ ਨਿਰੰਤਰ ਅਭਿਆਸ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਸਕੂਲ ਵੱਲੋਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਆਪਣੀ ਪ੍ਰਤਿਭਾ ਨਿਖਾਰਨ ਲਈ ਬਿਹਤਰ ਮੌਕੇ ਅਤੇ ਉਤਸ਼ਾਹ ਪ੍ਰਦਾਨ ਕੀਤਾ ਜਾਂਦਾ ਹੈ। ਉਨ੍ਹਾਂ ਰਾਜ ਪੱਧਰੀ ਮੁਕਾਬਲੇ ਲਈ ਚੁਣੇ ਗਏ ਸਾਰੇ ਖਿਡਾਰੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਸਕੂਲ ਦੀ ਡਾਇਰੈਕਟਰ ਡਾ. ਮੁਸਕਾਨ ਗਰਗ ਨੇ ਖਿਡਾਰੀਆਂ ਦੀ ਸਫਲਤਾ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸ਼ੂਟਿੰਗ ਵਰਗੀਆਂ ਖੇਡਾਂ ਵਿਦਿਆਰਥੀਆਂ ਵਿੱਚ ਇਕਾਗਰਤਾ, ਧੀਰਜ, ਆਤਮ-ਵਿਸ਼ਵਾਸ ਅਤੇ ਟੀਚੇ ਪ੍ਰਤੀ ਸਮਰਪਣ ਦੀ ਭਾਵਨਾ ਵਿਕਸਿਤ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੇ ਜਿਸ ਆਤਮ-ਵਿਸ਼ਵਾਸ ਅਤੇ ਲਗਨ ਨਾਲ ਜ਼ਿਲ੍ਹਾ ਪੱਧਰੀ ਮੁਕਾਬਲੇ ਵਿੱਚ ਪ੍ਰਦਰਸ਼ਨ ਕੀਤਾ, ਉਹ ਸ਼ਲਾਘਾਯੋਗ ਹੈ। ਉਨ੍ਹਾਂ ਸਾਰੇ ਖਿਡਾਰੀਆਂ ਨੂੰ ਰਾਜ ਪੱਧਰੀ ਚੈਂਪੀਅਨਸ਼ਿਪ ਵਿਚ ਵੀ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ।