- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੋਟ ਈਸੇ ਖਾਂ ਦੀ ਫਿਰਨੀ ਤੋਂ ਮਸੀਤਾਂ

ਗੁਰਦੇਵ ਮਨੇਸ, ਪੰਜਾਬੀ ਜਾਗਰਣ ਕੋਟ ਈਸੇ ਖਾਂ: ਕੋਟ ਈਸੇ ਖਾਂ ਦੀ ਫਿਰਨੀ ਤੋਂ ਮਸੀਤਾਂ ਅਤੇ ਆਸ-ਪਾਸ ਦੇ ਪਿੰਡਾਂ ਨੂੰ ਜੋੜਨ ਵਾਲੀ ਅਹਿਮ ਸੜਕ ‘ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਾਰਗ’ ਦਾ ਅੱਜ ਵਿਸ਼ੇਸ਼ ਸਮਾਗਮ ਦੌਰਾਨ ਉਦਘਾਟਨ ਕੀਤਾ ਗਿਆ। ਇਸ ਮੌਕੇ ਨਾਨਕਸਰ ਕਲੇਰਾਂ ਦੇ ਮੁੱਖ ਸੇਵਾਦਾਰ ਸੰਤ ਬਾਬਾ ਗੁਰਜੀਤ ਸਿੰਘ ਜੀ, ਸੰਤ ਬਾਬਾ ਗੁਰਚਰਨ ਸਿੰਘ ਜੀ ਨਾਨਕਸਰ ਕਲੇਰਾਂ, ਬਾਬਾ ਸ਼ੇਰ ਸਿੰਘ ਜੀ ਮਸੀਤਾਂ ਅਤੇ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਸੰਤ ਮਹਾਂਪੁਰਸ਼ਾਂ ਅਤੇ ਵਿਧਾਇਕ ਲਾਡੀ ਢੋਸ ਵੱਲੋਂ ਸਾਂਝੇ ਤੌਰ ’ਤੇ ਸੜਕ ਦਾ ਉਦਘਾਟਨ ਕਰਕੇ ਇਹ ਸਹੂਲਤ ਇਲਾਕਾ ਵਾਸੀਆਂ ਨੂੰ ਸਮਰਪਿਤ ਕੀਤੀ ਗਈ। ਇਸ ਸੜਕ ਦੇ ਨਿਰਮਾਣ ਅਤੇ ਚੌੜਾਈਕਰਨ ’ਤੇ ਕਰੀਬ 1 ਕਰੋੜ 89 ਲੱਖ 47 ਹਜ਼ਾਰ ਰੁਪਏ ਦੀ ਲਾਗਤ ਆਈ ਹੈ, ਜਦਕਿ ਸੜਕ ਦੀ ਕੁੱਲ ਲੰਬਾਈ 4.10 ਕਿਲੋਮੀਟਰ ਹੈ। ਸੜਕ ਦੇ ਨਿਰਮਾਣ ਅਤੇ ਚੌੜਾਈਕਰਨ ਨਾਲ ਕੋਟ ਈਸੇ ਖਾਂ ਦੀ ਫਿਰਨੀ ਤੋਂ ਮਸੀਤਾਂ ਸਮੇਤ ਆਲੇ-ਦੁਆਲੇ ਦੇ ਪਿੰਡਾਂ ਨੂੰ ਆਉਣ-ਜਾਣ ਵਾਲੇ ਲੋਕਾਂ ਲਈ ਆਵਾਜਾਈ ਹੋਰ ਸੁਖਾਲੀ ਹੋਣ ਦੇ ਨਾਲ ਪਿੰਡਾਂ ਨਾਲ ਸੰਪਰਕ ਵੀ ਬਿਹਤਰ ਹੋਵੇਗਾ। ਸੜਕ ਤਿਆਰ ਹੋਣ ’ਤੇ ਇਲਾਕਾ ਵਾਸੀਆਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਲੋਕਾਂ ਵੱਲੋਂ ਇਸ ਕਾਰਜ ਲਈ ਸੰਤ ਮਹਾਂਪੁਰਸ਼ਾਂ ਅਤੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦਾ ਧੰਨਵਾਦ ਕੀਤਾ ਗਿਆ।ਉਦਘਾਟਨ ਸਮਾਗਮ ਦੌਰਾਨ ਸੰਤ ਮਹਾਂਪੁਰਸ਼ਾਂ ਵੱਲੋਂ ਸੰਗਤ ਨੂੰ ਅਸ਼ੀਰਵਾਦ ਦਿੱਤਾ ਗਿਆ ਅਤੇ ਇਲਾਕੇ ਦੀ ਤਰੱਕੀ, ਖੁਸ਼ਹਾਲੀ ਅਤੇ ਭਾਈਚਾਰਕ ਸਾਂਝ ਲਈ ਅਰਦਾਸ ਕੀਤੀ ਗਈ। ਇਸ ਮੌਕੇ ਨਗਰ ਪੰਚਾਇਤ ਪ੍ਰਧਾਨ ਸਚਿਨ ਧੀਰ, ਵਿਜੇ ਭਾਊ, ਰਾਜੂ ਸੱਚਦੇਵਾ, ਸੁੱਚਾ ਸਿੰਘ ਪੁਰਬਾ, ਅਰੁਣ ਸਿਕਰੀ, ਅਮਰ ਪਲਤਾ, ਜਰਨੈਲ ਸਿੰਘ ਰਾਜਪੂਤ, ਬੱਗੜ ਸਿੰਘ, ਸ਼ਿੰਦੂ ਭੱਟੀ, ਬਿਕਰਮ ਸ਼ਰਮਾ, ਸਲਵਿੰਦਰ ਸਿੰਘ ਸਦਿਓੜਾ ਪ੍ਰਧਾਨ ਸਵਰਨਕਾਰ ਸੰਘ ਕੋਟ ਈਸੇ ਖਾਂ, ਪ੍ਰਿੰਸ ਸਦਿਓੜਾ, ਮਨਮੋਹਨ ਸਿੰਘ ਨਾਨਕਸਰ, ਰਜਿੰਦਰ ਸਿੰਘ ਖਹਿਰਾ, ਮਨਦੀਪ ਸਿੰਘ ਮੋਨੂੰ, ਅਵਤਾਰ ਸਿੰਘ, ਕਸ਼ਮੀਰ ਸ਼ਰਮਾ, ਦਰਸ਼ਨ ਸ਼ਰਮਾ, ਕਿਰਤਜੋਤ ਸਿੰਘ, ਦਵਿੰਦਰ ਭੁੱਲਰ, ਸੁਪਨ ਭੁੱਲਰ, ਮਨਜਿੰਦਰ ਵਿਰਕ, ਪੰਕਜ ਛਾਬੜਾ ਅਤੇ ਮਿਸਤਰੀ ਗੁਰਮੇਲ ਸਿੰਘ ਤੋਂ ਇਲਾਵਾ ਨਗਰ ਪੰਚਾਇਤ ਦੇ ਅਧਿਕਾਰੀ ਦਵਿੰਦਰ ਸਿੰਘ ਸੈਨੇਟਰੀ ਇੰਸਪੈਕਟਰ, ਰਛਪਾਲ ਸਿੰਘ ਜੂਨੀਅਰ ਸਹਾਇਕ, ਰਮੇਸ਼ ਕੁਮਾਰ ਕੰਪਿਊਟਰ ਅਪਰੇਟਰ, ਸਚਿਨ ਅਰੋੜਾ ਕੰਪਿਊਟਰ ਅਪਰੇਟਰ, ਰਵੀ ਕੁਮਾਰ ਸਫਾਈ ਮੇਟ, ਨਿਰਵੈਰ ਸਿੰਘ ਕੰਪਿਊਟਰ ਅਪਰੇਟਰ ਅਤੇ ਪਰਮਜੀਤ ਸਿੰਘ ਸਮੇਤ ਵੱਖ-ਵੱਖ ਧਾਰਮਿਕ ਤੇ ਸਮਾਜਿਕ ਸ਼ਖ਼ਸੀਅਤਾਂ, ਵੱਡੀ ਗਿਣਤੀ ਵਿੱਚ ਸੰਗਤ, ਇਲਾਕਾ ਵਾਸੀ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਹਾਜ਼ਰ ਸਨ।