251 ਸੁਹਾਗਣਾਂ ਨੇ ਸਿਰਾਂ ’ਤੇ ਕਲਸ਼ ਧਾਰਨ ਕਰਕੇ ਕੀਤੀ ਸ਼ਿਰਕਤ, ਸ਼ਿਆਮ ਪ੍ਰੇਮੀਆਂ ਨੇ 201 ਨਿਸ਼ਾਨਾਂ ਤੇ ਪੱਗਾਂ ਨਾਲ ਭਰੀ ਹਾਜ਼ਰੀ ਪੱਤਰ ਪ੍ਰੇਰਕ ਪੰਜਾਬੀ ਜਾਗਰਣ ਮੋਗਾ: ਦੇਵਉਠਨੀ ਇਕਾਦਸ਼ੀ ਦੇ ਪਵਿੱਤਰ ਮੌਕੇ ’ਤੇ ਖਾਟੂ ਸ਼ਿਆਮ ਪ੍ਰਭੂ ਪ੍ਰਤੀ ਅਥਾਹ ਸ਼ਰਧਾ ਅਤੇ ਭਗਤੀ ਦਾ ਅਦਭੁੱਤ ਨਜ਼ਾਰਾ ਉਸ ਸਮੇਂ ਦੇਖਣ ਨੂੰ ਮਿਲਿਆ, ਜਦੋਂ ਧਾਰਮਿਕ ਸਮੂਹ ਸ਼ਿਆਮ ਪ੍ਰੇਮੀਆਂ ਵੱਲੋਂ 21 ਨਵੰਬਰ ਨੂੰ ਪੁਰਾਣੀ ਦਾਣਾ ਮੰਡੀ ਵਿਖੇ ਕਰਵਾਏ ਜਾ ਰਹੇ ਪੰਜਵੇਂ ‘ਮਨ ਕੀ ਬਾਤ ਸਾਂਵਰੇ ਕੇ ਸਾਥ’ ਧਾਰਮਿਕ ਸਮਾਗਮ ਦੇ ਸਬੰਧ ਵਿੱਚ ਵਿਸ਼ਾਲ ਨਿਸ਼ਾਨ ਅਤੇ ਕਲਸ਼ ਸ਼ੋਭਾ ਯਾਤਰਾ ਕੱਢੀ ਗਈ। ਇਸ ਸ਼ੋਭਾ ਯਾਤਰਾ ਵਿੱਚ 251 ਸੁਹਾਗਣਾਂ ਨੇ ਸਿਰਾਂ ’ਤੇ ਪਵਿੱਤਰ ਕਲਸ਼ ਧਾਰਨ ਕਰਕੇ ਸ਼ਿਰਕਤ ਕੀਤੀ, ਜਦਕਿ ਸ਼ਿਆਮ ਪ੍ਰੇਮੀਆਂ ਨੇ 201 ਨਿਸ਼ਾਨਾਂ ਅਤੇ ਰਵਾਇਤੀ ਪੱਗਾਂ ਨਾਲ ਆਪਣੀ ਹਾਜ਼ਰੀ ਲਗਵਾਈ। ਸ਼ੋਭਾ ਯਾਤਰਾ ਦੀ ਸ਼ੁਰੂਆਤ ਭਾਰਤ ਮਾਤਾ ਮੰਦਰ ਤੋਂ ਪਾਵਨ ਧਾਮ ਹਰਿਦੁਆਰ ਅਤੇ ਗੀਤਾ ਭਵਨ ਦੇ ਸਵਾਮੀ ਵੇਦਾਂਤ ਪ੍ਰਕਾਸ਼ ਜੀ ਮਹਾਰਾਜ ਦੇ ਸਾਨਿਧ ਵਿੱਚ ਕੀਤੀ ਗਈ। ਇਸ ਮੌਕੇ ਸ਼ਿਆਮ ਪ੍ਰੇਮੀ ਦਿਨੇਸ਼ ਗੁਪਤਾ, ਹਨੀ ਅਗਰਵਾਲ, ਅੰਕੁਰ ਗੁਪਤਾ, ਰਾਹੁਲ ਵਰਮਾ, ਸੋਹਨ ਗੋਇਲ, ਅਨਮੋਲ ਕੁਮਾਰ, ਸੁਮਿਤ ਗਰਗ, ਸਾਹਿਲ ਸਿੰਗਲਾ, ਦੀਪਿਕਾ ਗੁਪਤਾ, ਈਸ਼ਾ ਅਗਰਵਾਲ, ਸੀਮਾ ਮਿੱਤਲ, ਪੂਨਮ ਜਿੰਦਲ, ਮੋਹਿਨੀ ਜਿੰਦਲ, ਰੁਹੀਨਾ ਸਿੰਗਲਾ, ਰਮਿਤਾ ਸਿੰਗਲਾ, ਆਰਤੀ ਗਰਗ, ਗੋਪਿਕਾ ਸਿੰਗਲਾ, ਨੀਲਮ ਗੁਪਤਾ, ਰਿਚਾ ਗਰਗ, ਰਿਮੀ ਸਿੰਗਲਾ, ਵੰਦਨਾ ਜਿੰਦਲ, ਵਾਨਿਆ ਸਿੰਗਲਾ, ਵਾਨਿਆ ਗੁਪਤਾ, ਸੇਜਲ ਅਗਰਵਾਲ, ਨਕਸ਼ ਗੁਪਤਾ, ਖੁਸ਼ਹਾਲ ਸਿੰਗਲਾ, ਆਰਵ ਸਿੰਗਲਾ, ਪੂਵਾਂਸ਼ ਅਗਰਵਾਲ, ਯਸ਼ੂ ਜਿੰਦਲ, ਗਗਨਦੀਪ ਮਿੱਤਲ, ਦੇਵ ਕੁਮਾਰ, ਰਾਜੀਵ ਢੰਡ ਲੁਧਿਆਣਾ, ਦੀਪਕ ਗੋਇਲ, ਮਨੋਜ ਜਿੰਦਲ, ਵਿਨੋਦ ਕੁਮਾਰ ਗੋਲੂ, ਪ੍ਰੇਮ ਜਿੰਦਲ, ਐਡਵੋਕੇਟ ਦੀਪਕ ਮਨਚੰਦਾ, ਸੰਜੀਵ ਗੁਲਾਟੀ, ਰੋਹਿਤ ਸਿੰਗਲਾ, ਸੀ.ਏ. ਵਿਕਾਸ ਮਿੱਤਲ, ਪਵਨ ਅਗਰਵਾਲ, ਪੁਲਕਿਤ ਬਾਂਸਲ, ਗਗਨ ਕਾਂਸਲ, ਆਨੰਦ ਜੈਨ, ਰੇਣੂ ਜਿੰਦਲ, ਨਰੇਸ਼ ਸਾਬੂ, ਮੋਹਿਤ ਜਿੰਦਲ, ਕਾਂਤਾ ਅਗਰਵਾਲ, ਸਰੋਜ ਅਗਰਵਾਲ, ਰੀਤੂ ਬਾਂਸਲ, ਪ੍ਰੇਮ ਜੈਨ ਅਤੇ ਸਵਾਤੀ ਬਾਂਸਲ ਸਮੇਤ ਵੱਡੀ ਗਿਣਤੀ ਵਿੱਚ ਸ਼ਹਿਰ ਦੀਆਂ ਮਹਿਲਾਵਾਂ, ਪੁਰਸ਼ਾਂ ਅਤੇ ਪਤਵੰਤੇ ਸੱਜਣਾਂ ਨੇ ਸ਼ਿਰਕਤ ਕੀਤੀ। ਭਾਰਤ ਮਾਤਾ ਮੰਦਰ ਤੋਂ ਸ਼ੁਰੂ ਹੋਈ ਇਹ ਵਿਸ਼ਾਲ ਸ਼ੋਭਾ ਯਾਤਰਾ ਪੁਰਾਣੀ ਸਬਜ਼ੀ ਮੰਡੀ, ਰੇਲਵੇ ਰੋਡ, ਸ਼ਾਮ ਲਾਲ ਥਾਪਰ ਚੌਕ, ਮੇਨ ਬਾਜ਼ਾਰ, ਦੇਵ ਹੋਟਲ ਚੌਕ, ਗਿਲਡਨ ਹੋਟਲ ਤੋਂ ਨਿਊ ਟਾਊਨ ਨੰਬਰ-1 ਅਤੇ ਪ੍ਰਤਾਪ ਰੋਡ ਤੋਂ ਹੁੰਦੀ ਹੋਈ ਚੈਂਬਰ ਰੋਡ ਸਥਿਤ ਕੇਦਾਰਨਾਥ ਧਰਮਸ਼ਾਲਾ ਵਿਖੇ ਸੰਪੰਨ ਹੋਈ। ਕਈ ਥਾਵਾਂ ’ਤੇ ਸ਼ਰਧਾਲੂਆਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਕਲਸ਼ ਧਾਰਨ ਕਰਕੇ ਚੱਲ ਰਹੀਆਂ ਮਹਿਲਾਵਾਂ ਅਤੇ ਨਿਸ਼ਾਨ ਲੈ ਕੇ ਜਾ ਰਹੇ ਸ਼ਿਆਮ ਭਗਤਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਧਾਰਮਿਕ ਸਮਾਗਮ ਦੌਰਾਨ ਪੰਡਤ ਮਹਿੰਦਰ ਨਾਰਾਇਣ ਝਾਅ ਅਤੇ ਨਰੇਸ਼ ਸਾਬੂ ਨੇ ਵਿਧੀਵਤ ਪੂਜਾ-ਅਰਚਨਾ ਦੀਆਂ ਰਸਮਾਂ ਸੰਪੰਨ ਕਰਵਾਈਆਂ। ਸ਼ੋਭਾ ਯਾਤਰਾ ਨੂੰ ਸੁਚਾਰੂ ਢੰਗ ਨਾਲ ਸੰਪੰਨ ਕਰਵਾਉਣ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮੁਸਤੈਦੀ ਕਾਰਨ ਪੂਰੇ ਰਸਤੇ ਵਿਚ ਆਵਾਜਾਈ ਅਤੇ ਸੁਰੱਖਿਆ ਦੇ ਪ੍ਰਬੰਧ ਸੁਚੱਜੇ ਰਹੇ ਅਤੇ ਕਿਸੇ ਵੀ ਸ਼ਰਧਾਲੂ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਿਆ। ਇਸ ਮੌਕੇ ਸ਼ਿਆਮ ਪ੍ਰੇਮੀਆਂ ਨੇ ਦੱਸਿਆ ਕਿ 21 ਨਵੰਬਰ ਨੂੰ ਹੋਣ ਵਾਲੇ ਪੰਜਵੇਂ ‘ਮਨ ਕੀ ਬਾਤ ਸਾਂਵਰੇ ਕੇ ਸਾਥ’ ਸਮਾਗਮ ਨੂੰ ਲੈ ਕੇ ਮੋਗਾ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵਰਿੰਦਾਵਨ ਧਾਮ ਦੇ ਪ੍ਰਸਿੱਧ ਸੰਤ ਚਿੱਤਰ-ਵਿਚਿੱਤਰ ਜੀ ਮਹਾਰਾਜ ਇਸ ਮੌਕੇ ਆਪਣੇ ਮਧੁਰ ਭਜਨਾਂ ਰਾਹੀਂ ਬਾਬਾ ਸ਼ਿਆਮ ਦਾ ਗੁਣਗਾਨ ਕਰਨਗੇ। ਬਾਬਾ ਦਾ ਦਿਵਯ ਸ਼ਿੰਗਾਰ, 36 ਪ੍ਰਕਾਰ ਦੇ ਵਿਅੰਜਨ, ਛੱਪਣ ਭੋਗ ਅਤੇ ਇਤਰ ਵਰਖਾ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੇ। ਸ਼ਰਧਾਲੂਆਂ ਨੂੰ ਭਗਤੀ ਅਤੇ ਅਧਿਆਤਮਿਕਤਾ ਨਾਲ ਭਰਪੂਰ ਮਾਹੌਲ ਵਿੱਚ ਬਾਬਾ ਸ਼ਿਆਮ ਦੇ ਦਰਸ਼ਨ ਕਰਨ ਅਤੇ ਭਜਨਾਂ ਦਾ ਆਨੰਦ ਮਾਣਨ ਦਾ ਸੁਭਾਗ ਪ੍ਰਾਪਤ ਹੋਵੇਗਾ।