ਅਨਮੋਲ ਵੈੱਲਫੇਅਰ ਕਲੱਬ ਦੇ ਸਮਾਗਮ ’ਚ ਸ਼ਰਧਾ ਦਾ ਸੈਲਾਬ ਉਮੜਿਆ ਸਵਰਨ ਗੁਲਾਟੀ, ਪੰਜਾਬੀ ਜਾਗਰਣ ਮੋਗਾ: ਅਨਮੋਲ ਵੈੱਲਫੇਅਰ ਕਲੱਬ ਵੱਲੋਂ ਪੁਰਾਣੀ ਦਾਣਾ ਮੰਡੀ ਵਿਖੇ ਨਰਾਤਿਆਂ ਦੇ ਪਾਵਨ ਮੌਕੇ ਤੇ ਕਰਵਾਏ ਜਾ ਰਹੇ 9 ਰੋਜ਼ਾ ‘ਮੇਲੇ ਮਈਆ ਦੇ’ ਸਮਾਗਮ ਦੇ ਚੌਥੇ ਦਿਨ ਮਾਂ ਭਗਵਤੀ ਦੀ ਪਾਵਨ ਚੌਕੀ ਵਿਚ ਸ਼ਰਧਾਲੂਆਂ ਦਾ ਭਾਰੀ ਇਕੱਠ ਹੋਇਆ। ਇਸ ਮੌਕੇ ਦਿੱਲੀ ਤੋਂ ਪਹੁੰਚੇ ਪ੍ਰਸਿੱਧ ਭਜਨ ਗਾਇਕ ਗਿਆਨ ਪੰਕਜ ਨੇ ਦੇਰ ਰਾਤ ਤੱਕ ਮਾਂ ਭਗਵਤੀ ਦੀ ਮਹਿਮਾ ਦਾ ਗੁਣਗਾਨ ਕਰਕੇ ਸਮੁੱਚੇ ਪੰਡਾਲ ਨੂੰ ਭਗਤੀ ਰੰਗ ਵਿਚ ਰੰਗ ਦਿੱਤਾ। ਸਮਾਗਮ ਵਿਚ ਵਿਸ਼ੇਸ਼ ਤੌਰ ’ਤੇ ਪਹੁੰਚੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਮੈਡੀਕਲ ਸੈੱਲ ਦੇ ਪ੍ਰਧਾਨ ਡਾ. ਸੀਮਾਂਤ ਗਰਗ ਨੇ 26 ਸ਼ਕਤੀਪੀਠਾਂ ਤੋਂ ਲਿਆਂਦੀਆਂ ਪਾਵਨ ਜੋਤਾਂ ਦੇ ਦਰਸ਼ਨ ਕੀਤੇ ਅਤੇ ਮਾਂ ਭਗਵਤੀ ਦੇ ਚਰਨਾਂ ਵਿਚ ਸੀਸ ਨਿਵਾ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਕਲੱਬ ਦੇ ਅਹੁਦੇਦਾਰਾਂ ਵੱਲੋਂ ਡਾ. ਸੀਮਾਂਤ ਗਰਗ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਕਲੱਬ ਵੱਲੋਂ ਕੱਢੇ ਗਏ ਲੱਕੀ ਡਰਾਅ ਦੇ ਦੋ ਜੇਤੂਆਂ ਨੂੰ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾਣ ਵਾਸਤੇ ਵੰਦੇ ਭਾਰਤ ਟ੍ਰੇਨ ਦੀਆਂ ਦੋ ਟਿਕਟਾਂ ਵੀ ਭੇਟ ਕੀਤੀਆਂ ਗਈਆਂ। ਸਮਾਗਮ ਦੀ ਸ਼ੁਰੂਆਤ ਪੰਡਤ ਸਤਿਆਵਾਨ ਸ਼ਰਮਾ ਅਤੇ ਪੰਡਤ ਰਾਹੁਲ ਕੁਮਾਰ ਗੌੜ ਦੀ ਰਹਿਨੁਮਾਈ ਹੇਠ ਵਿਧੀ-ਵਿਧਾਨ ਨਾਲ ਪੂਜਾ-ਅਰਚਨਾ ਅਤੇ ਪਾਵਨ ਜੋਤ ਪ੍ਰਚੰਡ ਕਰਨ ਦੀ ਰਸਮ ਨਾਲ ਹੋਈ। ਇਸ ਰਸਮ ਨੂੰ ਮੁੱਖ ਯਜਮਾਨ ਰਾਜੇਸ਼ ਢੀਂਗਰਾ ਅਤੇ ਸੀਮਾ ਢੀਂਗਰਾ, ਢੀਂਗਰਾ ਸਰਜੀਕਲ ਐਂਡ ਮੈਡੀਕੋਜ਼, ਗੁਰੂ ਰਾਮਦਾਸ ਮਾਰਕੀਟ, ਟਾਊਨ ਹਾਲ, ਮੋਗਾ ਵਾਲਿਆਂ ਨੇ ਆਪਣੇ ਪਰਿਵਾਰ ਸਮੇਤ ਸ਼ਰਧਾਪੂਰਵਕ ਸੰਪੰਨ ਕਰਵਾਇਆ। ਪੂਜਾ ਉਪਰੰਤ ਕਲੱਬ ਦੇ ਅਹੁਦੇਦਾਰਾਂ ਵੱਲੋਂ ਢੀਂਗਰਾ ਪਰਿਵਾਰ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਬਾਅਦ ਸ਼ਰਧਾਲੂਆਂ ਨੇ ਲੰਬੀਆਂ ਕਤਾਰਾਂ ਵਿਚ ਲੱਗ ਕੇ 26 ਸ਼ਕਤੀਪੀਠਾਂ ਦੀਆਂ ਪਾਵਨ ਜੋਤਾਂ ਦੇ ਦਰਸ਼ਨ ਕੀਤੇ। ਇੰਨ੍ਹਾਂ ਵਿਚ ਮਾਂ ਚਿੰਤਪੁਰਨੀ ਧਾਮ, ਜਵਾਲਾ ਜੀ ਧਾਮ, ਮਾਤਾ ਵੈਸ਼ਨੋ ਦੇਵੀ, ਮਾਤਾ ਤ੍ਰਿਪੁਰਮਾਲਿਨੀ ਦੇਵੀ, ਮਾਂ ਬਗਲਾਮੁਖੀ ਦੇਵੀ, ਮਾਂ ਕਾਂਗੜਾ ਦੇਵੀ, ਮਾਂ ਚਾਮੁੰਡਾ ਦੇਵੀ, ਮਾਂ ਕੁਸ਼ਨ ਪਥਰੀ ਦੇਵੀ, ਮਾਂ ਮਨਸਾ ਦੇਵੀ, ਮਾਂ ਕਾਲੀ ਦੇਵੀ, ਮਾਂ ਭਦਰਕਾਲੀ ਦੇਵੀ, ਮਾਂ ਨੈਣਾ ਦੇਵੀ, ਮਾਂ ਚੰਡੀ ਦੇਵੀ, ਮਾਂ ਕਾਲਕਾ ਦੇਵੀ, ਮਾਂ ਸਰਕੰਡਾ ਦੇਵੀ, ਮਾਂ ਕਰਨੀ ਦੇਵੀ, ਮਾਂ ਬੇਰੀ ਦੇਵੀ, ਮਾਂ ਝੰਡੇਵਾਲੀ ਦੇਵੀ, ਮਾਂ ਕਾਤਿਆਇਨੀ ਦੇਵੀ, ਮਾਂ ਹਿੰਗਲਾਜ ਦੇਵੀ, ਮਾਂ ਸ਼ਾਕੰਭਰੀ ਦੇਵੀ, ਮਾਂ ਸ਼ੀਤਲਾ ਦੇਵੀ, ਮਾਂ ਮਹਾਮਾਇਆ ਦੇਵੀ, ਬਾਬਾ ਭੈਰੋਨਾਥ, ਸ੍ਰੀ ਸਾਲਾਸਰ ਧਾਮ ਅਤੇ ਨੇਪਾਲ ਸਥਿਤ ਮਾਂ ਗਜੇਸ਼ਵਰੀ ਦੇਵੀ ਦੀਆਂ ਪਾਵਨ ਜੋਤਾਂ ਸ਼ਾਮਲ ਸਨ। ਦਿੱਲੀ ਤੋਂ ਪਹੁੰਚੇ ਪ੍ਰਸਿੱਧ ਭਜਨ ਗਾਇਕ ਗਿਆਨ ਪੰਕਜ ਨੇ ਭੇਟਾਂ ਪੇਸ਼ ਕਰਕੇ ਸ਼ਰਧਾਲੂਆਂ ਨੂੰ ਨੱਚਣ ਅਤੇ ਝੂਮਣ ਲਈ ਮਜਬੂਰ ਕਰ ਦਿੱਤਾ। ਚੌਕੀ ਦੀ ਸਮਾਪਤੀ ਮੌਕੇ ਮਾਂ ਭਗਵਤੀ ਦੀ ਪਾਵਨ ਮਹਾਂਆਰਤੀ ਕੀਤੀ ਗਈ। ਇਸ ਉਪਰੰਤ ਸ਼ਰਧਾਲੂਆਂ ਵਿਚ ਵਰਤ ਵਾਲਾ ਲੰਗਰ ਅਤੇ ਪ੍ਰਸ਼ਾਦ ਅਤੁੱਟ ਵਰਤਾਇਆ ਗਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਰਾਜੇਸ਼ ਅਰੋੜਾ ਨੇ ਦੱਸਿਆ ਕਿ 20 ਅਕਤੂਬਰ ਤੱਕ ਚੱਲਣ ਵਾਲੇ ਇਸ ‘ਮੇਲੇ ਮਈਆ ਦੇ’ ਸਮਾਗਮ ਦੌਰਾਨ ਹਰ ਰੋਜ਼ ਸ਼ਾਮ 7:30 ਵਜੇ ਤੋਂ ਰਾਤ 11 ਵਜੇ ਤੱਕ ਮਾਤਾ ਦੀ ਚੌਕੀ ਕਰਵਾਈ ਜਾ ਰਹੀ ਹੈ। ਇੰਨ੍ਹਾਂ ਚੌਕੀਆਂ ਵਿਚ ਵੱਖ-ਵੱਖ ਭਜਨ ਗਾਇਕ ਮਾਂ ਦੁਰਗਾ ਦੀ ਮਹਿਮਾ ਦਾ ਗੁਣਗਾਨ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ 26 ਸ਼ਕਤੀਪੀਠ ਧਾਮਾਂ ਤੋਂ ਲਿਆਂਦੀਆਂ ਪਾਵਨ ਜੋਤਾਂ ਸਮਾਗਮ ਵਾਲੀ ਥਾਂ ਤੇ ਸੁਸ਼ੋਭਿਤ ਹਨ, ਜਿਨ੍ਹਾਂ ਦੇ ਦਰਸ਼ਨ ਸ਼ਰਧਾਲੂ ਕਿਸੇ ਵੀ ਸਮੇਂ ਆ ਕੇ ਕਰ ਸਕਦੇ ਹਨ। ਇਸ ਮੌਕੇ ਕਲੱਬ ਦੇ ਪ੍ਰਧਾਨ ਰਾਜੇਸ਼ ਅਰੋੜਾ, ਸਰਪ੍ਰਸਤ ਹਰੀ ਚੰਦ ਸਿੰਗਲਾ, ਚੇਅਰਮੈਨ ਸੁਰਿੰਦਰ ਤਾਇਲ, ਉਪ ਚੇਅਰਮੈਨ ਹਰਪ੍ਰੀਤ ਸਿੰਘ, ਉੱਪ ਪ੍ਰਧਾਨ ਗੌਰਵ ਜਿੰਦਲ, ਸਕੱਤਰ ਵਿਵੇਕ ਮਜੀਠੀਆ, ਸਹਿ ਸਕੱਤਰ ਰਾਜੇਸ਼ ਧੀਮਾਨ ਕਾਕੂ, ਕੈਸ਼ੀਅਰ ਐਡਵੋਕੇਟ ਪ੍ਰਵੀਨ ਸਚਦੇਵਾ, ਪ੍ਰੋਜੈਕਟ ਚੇਅਰਮੈਨ ਵਿਸ਼ਾਲ ਢੀਂਗਰਾ, ਪ੍ਰੋਜੈਕਟ ਚੇਅਰਮੈਨ ਪ੍ਰਹਿਲਾਦ ਕਾਲੜਾ, ਸਲਾਹਕਾਰ ਗਗਨਦੀਪ ਮਿੱਤਲ, ਸਹਿ ਸਲਾਹਕਾਰ ਅਮਨ ਮਹਿੰਦੀ, ਪ੍ਰੈੱਸ ਸਕੱਤਰ ਕਪਿਲ ਕਪੂਰ, ਪ੍ਰਚਾਰ ਸਕੱਤਰ ਪ੍ਰਿੰਸ ਗਾਬਾ, ਸਹਿ ਪ੍ਰਚਾਰ ਸਕੱਤਰ ਰਾਹੁਲ ਗਰੋਵਰ, ਸੋਸ਼ਲ ਮੀਡੀਆ ਇੰਚਾਰਜ ਸਨੀ ਕਪੂਰ, ਸੋਸ਼ਲ ਮੀਡੀਆ ਇੰਚਾਰਜ ਅਕਸ਼ੈ ਗੁਲਾਟੀ, ਸੇਵਾ ਇੰਚਾਰਜ ਚਮਨ ਲਾਲ ਮਿੱਤਲ ਤੋਂ ਇਲਾਵਾ ਮੈਂਬਰ ਰਮਿਕਾਂਤ ਜੈਨ, ਅਜੇ ਕਥੂਰੀਆ, ਅਮਨ ਕਾਲੜਾ, ਸੁਸ਼ਾਂਤ ਮਜੀਠੀਆ, ਧੀਰਜ ਸੂਦ, ਜਗਚਨਨ ਸਿੰਘ ਜੱਗੀ, ਜਗਜੀਵ ਧੀਰ, ਅਜੇ ਮੋਂਗਾ, ਗੌਰਵ ਚਾਵਲਾ, ਮੋਹਿਤ ਕੋਛੜ, ਸੰਜੀਵ ਨਰੂਲਾ, ਗੌਰਵ ਆਹੂਜਾ, ਰਾਘਵ ਗੁਪਤਾ, ਸਾਹਿਲ ਅਰੋੜਾ, ਕੇਵਲ ਬਾਂਸਲ, ਅਸ਼ੋਕ ਅਰੋੜਾ, ਸਚਿਨ ਮੋਂਗਾ, ਮਾਨਵ ਕਾਲੜਾ, ਹਰੀਸ਼ ਗੋਇਲ ਅਤੇ ਦੀਪਕ ਸ਼ਰਮਾ ਸਮੇਤ ਸ਼ਹਿਰ ਦੀਆਂ ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦੇ ਤੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਸਨ।