ਲਰਨਿੰਗ ਫੀਲਡ ਏ ਗਲੋਬਲ ਸਕੂਲ ’ਚ ਦਾਖਲਾ ਪ੍ਰਕਿਰਿਆ ਸ਼ੁਰੂ ਸੀਬੀਐੱਸਈ ਨਵੀਂ ਦਿੱਲੀ ਤੋਂ
Publish Date: Wed, 14 Oct 2026 03:36 PM (IST)
Updated Date: Wed, 14 Oct 2026 03:39 PM (IST)
ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਸੀਬੀਐੱਸਈ ਨਵੀਂ ਦਿੱਲੀ ਤੋਂ ਮਾਨਤਾ ਪ੍ਰਾਪਤ ਮੋਗਾ ਦੇ ਮੋਹਰੀ ਅੰਗਰੇਜ਼ੀ ਮਾਧਿਅਮ ਕੋ-ਐਜੂਕੇਸ਼ਨਲ ਸੀਨੀਅਰ ਸੈਕੰਡਰੀ ਅਦਾਰੇ ਦ ਲਰਨਿੰਗ ਫੀਲਡ ਏ ਗਲੋਬਲ ਸਕੂਲ ਟੀਐੱਲਐੱਫ਼ ਨੇ ਨਰਾਤਿਆਂ ਦੇ ਪਵਿੱਤਰ ਤਿਉਹਾਰ ਮੌਕੇ ਅਕਾਦਮਿਕ ਸੈਸ਼ਨ 2027-28 ਲਈ ਦਾਖਲੇ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਸਕੂਲ ਦਾ ਮੁੱਖ ਉਦੇਸ਼ ਮਿਆਰੀ ਸਿੱਖਿਆ, ਨਵੀਨਤਾ ਅਤੇ ਉੱਚ ਨੈਤਿਕ ਕਦਰਾਂ-ਕੀਮਤਾਂ ਰਾਹੀਂ ਅਜਿਹੇ ਆਤਮ-ਵਿਸ਼ਵਾਸੀ, ਸਿਰਜਣਾਤਮਕ ਅਤੇ ਅਨੁਸ਼ਾਸਿਤ ਵਿਸ਼ਵ ਨਾਗਰਿਕ ਤਿਆਰ ਕਰਨਾ ਹੈ, ਜੋ ਵਿੱਦਿਅਕ ਉੱਤਮਤਾ ਦੇ ਨਾਲ-ਨਾਲ ਸਮਾਜ ਵਿਚ ਉਸਾਰੂ ਯੋਗਦਾਨ ਪਾ ਸਕਣ। ਸਕੂਲ ਦਾ ਮੂਲ ਮੰਤਰ ਯੂਅਰ ਚਾਈਲਡਜ਼ ਫਿਊਚਰ ਅਵਰ ਕਮਿਟਮੈਂਟ ਹੈ। ਸੁਰੱਖਿਆ ਨੂੰ ਪਹਿਲ: ਸਕੂਲ ਪ੍ਰਸ਼ਾਸਨ ਵੱਲੋਂ ਬੱਚਿਆਂ ਦੀ ਸੁਰੱਖਿਆ ਨੂੰ ਸਰਵਉੱਚ ਤਰਜੀਹ ਦਿੱਤੀ ਜਾਂਦੀ ਹੈ। ਪੂਰੇ ਕੈਂਪਸ ਅਤੇ ਕਲਾਸਰੂਮਾਂ ਵਿਚ 24 ਘੰਟੇ ਸੀਸੀਟੀਵੀ ਕੈਮਰਿਆਂ ਰਾਹੀਂ ਨਿਗਰਾਨੀ ਰੱਖੀ ਜਾਂਦੀ ਹੈ। ਇਸ ਤੋਂ ਇਲਾਵਾ ਸੁਰੱਖਿਅਤ ਚਾਰਦੀਵਾਰੀ, ਸਿੱਖਿਅਤ ਸਟਾਫ਼ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਲਈ ਜੀਪੀਐੱਸ ਨਾਲ ਲੈਸ ਬੱਸਾਂ ਵਿਚ ਮਹਿਲਾ ਅਟੈਂਡੈਂਟਾਂ ਤਾਇਨਾਤ ਕੀਤੀਆਂ ਗਈਆਂ ਹਨ। ਸਕੂਲ ਵਿਚ ਡਿਜੀਟਲ ਬੋਰਡਾਂ ਵਾਲੇ ਹਵਾਦਾਰ ਸਮਾਰਟ ਕਲਾਸਰੂਮ, ਆਰਓ ਪੀਣ ਵਾਲਾ ਪਾਣੀ, ਸਾਫ਼-ਸੁਥਰੇ ਪਖਾਨੇ, ਖੁੱਲ੍ਹਾ ਖੇਡ ਮੈਦਾਨ ਅਤੇ ਬਾਲ-ਅਨੁਕੂਲ ਮਾਹੌਲ ਮੁਹੱਈਆ ਕਰਵਾਇਆ ਗਿਆ ਹੈ। ਫਿਜ਼ਿਕਸ, ਕੈਮਿਸਟਰੀ, ਬਾਇਓਲੌਜੀ, ਕੰਪਿਊਟਰ ਅਤੇ ਕੰਪੋਜ਼ਿਟ ਲੈਬਾਂ ਤੋਂ ਇਲਾਵਾ ਇਕ ਅਮੀਰ ਲਾਇਬ੍ਰੇਰੀ ਅਤੇ ਸੱਭਿਆਚਾਰਕ ਸਮਾਗਮਾਂ ਲਈ ਵਿਸ਼ਾਲ ਆਡੀਟੋਰੀਅਮ ਮੌਜੂਦ ਹੈ। ਅਧਿਆਪਨ ਨੂੰ ਦਿਲਚਸਪ ਅਤੇ ਵਿਹਾਰਕ ਬਣਾਉਣ ਲਈ ਵਿਗਿਆਨ ਪ੍ਰੋਜੈਕਟ, ਗਣਿਤ ਲੈਬ ਗਤੀਵਿਧੀਆਂ, ਰੋਬੋਟਿਕਸ, ਭਾਸ਼ਣ ਮੁਕਾਬਲੇ, ਰੋਲ-ਪਲੇਅ, ਆਰਟ ਐਂਡ ਕਰਾਫ਼ਟ ਅਤੇ ਵਿੱਦਿਅਕ ਟੂਰ ਕਰਵਾਏ ਜਾਂਦੇ ਹਨ। ਨਾਲ ਹੀ ਐੱਸਓਐੱਫ਼ ਓਲੰਪੀਆਡ, ਸਪੋਕਨ ਇੰਗਲਿਸ਼ ਅਤੇ ਸੰਚਾਰ ਹੁਨਰ ’ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਵਿਦਿਆਰਥੀਆਂ ਦੇ ਸਰਵਪੱਖੀ ਸਰੀਰਕ ਵਿਕਾਸ ਲਈ ਸਕੂਲ ਵਿਚ ਪੇਸ਼ੇਵਰ ਸ਼ੂਟਿੰਗ ਰੇਂਜ ਦੇ ਨਾਲ ਕ੍ਰਿਕਟ, ਫੁੱਟਬਾਲ, ਬਾਸਕਟਬਾਲ, ਵਾਲੀਬਾਲ, ਬੈਡਮਿੰਟਨ, ਐਥਲੈਟਿਕਸ, ਸਕੇਟਿੰਗ, ਸ਼ਤਰੰਜ, ਟੇਬਲ ਟੈਨਿਸ ਅਤੇ ਯੋਗਾ ਦੀ ਸਿਖਲਾਈ ਮਾਹਿਰ ਕੋਚਾਂ ਦੀ ਦੇਖ-ਰੇਖ ਹੇਠ ਦਿੱਤੀ ਜਾਂਦੀ ਹੈ।