ਸ਼ਿਆਮ ਪ੍ਰੇਮੀਆਂ ਨੇ ਪ੍ਰਮੁੱਖ ਸ਼ਖ਼ਸੀਅਤਾਂ ਨੂੰ ‘ਮਨ ਕੀ ਬਾਤ, ਸਾਂਵਰੇ ਕੇ ਸਾਥ’ ਭਜਨ ਸੰਧਿਆ ਦੇ ਸੱਦਾ ਪੱਤਰ ਕੀਤੇ ਭੇਟ ਸਮੂਹ ਸ਼ਿਆਮ ਪ੍ਰੇਮੀਆਂ ਵੱਲੋਂ
Publish Date: Tue, 10 Nov 2026 03:44 PM (IST)
Updated Date: Wed, 11 Nov 2026 04:00 AM (IST)
20 ਨਵੰਬਰ ਨੂੰ ਸਜਾਈ ਜਾਵੇਗੀ ਸ੍ਰੀ ਸ਼ਿਆਮ ਪ੍ਰਭੂ ਦੀ ਵਿਸ਼ਾਲ ਨਿਸ਼ਾਨ ਤੇ ਕਲਸ਼ ਸ਼ੋਭਾ ਯਾਤਰਾ ਸਵਰਨ ਗੁਲਾਟੀ, ਪੰਜਾਬੀ ਜਾਗਰਣ, ਮੋਗਾ : ਸਮੂਹ ਸ਼ਿਆਮ ਪ੍ਰੇਮੀਆਂ ਵੱਲੋਂ 21 ਨਵੰਬਰ ਨੂੰ ਸਥਾਨਕ ਪੁਰਾਣੀ ਦਾਣਾ ਮੰਡੀ ਵਿਖੇ ਕਰਵਾਈ ਜਾ ਰਹੀ ਪੰਜਵੀਂ ਵਿਸ਼ਾਲ ਭਜਨ ਸੰਧਿਆ ‘ਮਨ ਕੀ ਬਾਤ, ਸਾਂਵਰੇ ਕੇ ਸਾਥ’ ਨੂੰ ਲੈ ਕੇ ਸ਼ਰਧਾਲੂਆਂ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ। ਇਸੇ ਲੜੀ ਤਹਿਤ ਸ਼ਿਆਮ ਪ੍ਰੇਮੀਆਂ ਵੱਲੋਂ ਸ਼ਹਿਰ ਦੀਆਂ ਸਮਾਜ ਸੇਵੀ, ਧਾਰਮਿਕ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਭਜਨ ਸੰਧਿਆ ਦੇ ਸੱਦਾ ਪੱਤਰ ਸਤਿਕਾਰ ਸਹਿਤ ਭੇਟ ਕਰਕੇ ਇਸ ਧਾਰਮਿਕ ਸਮਾਗਮ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਗੀਤਾ ਭਵਨ ਟਰੱਸਟ ਦੇ ਪ੍ਰਧਾਨ ਐਡਵੋਕੇਟ ਸੁਨੀਲ ਗਰਗ, ਸਵਾਮੀ ਵੇਦਾਂਤ ਜੀ ਮਹਾਰਾਜ, ਸਮਾਜ ਸੇਵੀ ਨੀਰਜ ਵਧੇਰਾ, ਮਨੀ ਗੋਇਲ, ਬਲਜੀਤ ਜੀ, ਡਾ. ਮੁਕੇਸ਼ ਕੋਚਰ, ਰਘੂ ਜਿੰਦਲ ਅਤੇ ਗਗਨ ਮਿੱਤਲ ਨੂੰ ਸੱਦਾ ਪੱਤਰ ਭੇਟ ਕੀਤੇ ਗਏ। ਸਾਰੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਆਮ ਪ੍ਰੇਮੀਆਂ ਦੇ ਇਸ ਧਾਰਮਿਕ ਉਪਰਾਲੇ ਦੀ ਸ਼ਲਾਘਾ ਕਰਦਿਆਂ ਸਮਾਗਮ ਦੀ ਸਫ਼ਲਤਾ ਲਈ ਸ਼ੁਭਕਾਮਨਾਵਾਂ ਦਿੱਤੀਆਂ। ਸ਼ਿਆਮ ਪ੍ਰੇਮੀਆਂ ਗਗਨ ਮਿੱਤਲ, ਹਨੀ ਅਗਰਵਾਲ, ਅੰਕੁਰ ਗੁਪਤਾ, ਅਮਿਤ ਗਰਗ ਅਤੇ ਅੰਕਿਤ ਸਿੰਗਲਾ ਨੇ ਦੱਸਿਆ ਕਿ ਇਹ ਵਿਸ਼ਾਲ ਧਾਰਮਿਕ ਸਮਾਗਮ ਪੂਜਨੀਕ ਦੀਪਕ ਗੋਸਵਾਮੀ, ਸ੍ਰੀ ਬਾਂਕੇ ਬਿਹਾਰੀ ਮੰਦਰ, ਸ੍ਰੀਧਾਮ ਵਰਿੰਦਾਵਨ ਦੇ ਪਾਵਨ ਸਾਨਿਧ ਵਿਚ ਕਰਵਾਇਆ ਜਾਵੇਗਾ। ਇਸ ਸਮਾਗਮ ਦਾ ਮੁੱਖ ਉਦੇਸ਼ ਸ਼ਰਧਾਲੂਆਂ ਨੂੰ ਬਾਬਾ ਸ਼ਿਆਮ ਦੀ ਭਗਤੀ ਨਾਲ ਜੋੜਨਾ ਅਤੇ ਧਾਰਮਿਕ ਮਾਹੌਲ ਵਿਚ ਪ੍ਰਭੂ ਦਾ ਗੁਣਗਾਨ ਕਰਨਾ ਹੈ। ਉਨ੍ਹਾਂ ਦੱਸਿਆ ਕਿ ਭਜਨ ਸੰਧਿਆ ਤੋਂ ਇੱਕ ਦਿਨ ਪਹਿਲਾਂ 20 ਨਵੰਬਰ ਨੂੰ ਮੋਗਾ ਸ਼ਹਿਰ ਵਿਚ ਸ੍ਰੀ ਸ਼ਿਆਮ ਪ੍ਰਭੂ ਖਾਟੂ ਵਾਲੇ ਦੀ ਵਿਸ਼ਾਲ ਨਿਸ਼ਾਨ ਤੇ ਕਲਸ਼ ਸ਼ੋਭਾ ਯਾਤਰਾ ਕੱਢੀ ਜਾਵੇਗੀ। ਇਸ ਸ਼ੋਭਾ ਯਾਤਰਾ ਵਿੱਚ ਬਾਬਾ ਸ਼ਿਆਮ ਦਾ ਸ਼ਾਨਦਾਰ ਦਰਬਾਰ, ਮਨਮੋਹਕ ਝਾਕੀਆਂ ਅਤੇ ਅਲੌਕਿਕ ਸ਼ਿੰਗਾਰ ਸ਼ਰਧਾਲੂਆਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੇ। ਇਸ ਸ਼ੋਭਾ ਯਾਤਰਾ ਵਿਚ ਵੱਡੀ ਗਿਣਤੀ ਵਿਚ ਸ਼ਿਆਮ ਭਗਤਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ 21 ਨਵੰਬਰ ਨੂੰ ਹੋਣ ਵਾਲੀ ਵਿਸ਼ਾਲ ਭਜਨ ਸੰਧਿਆ ਵਿਚ ਪ੍ਰਸਿੱਧ ਰਸਿਕ ਸੰਤ ਅਤੇ ਭਜਨ ਸਮਰਾਟ ਬਾਬਾ ਸ੍ਰੀ ਚਿੱਤਰਵਿਚਿੱਤਰ ਮਹਾਰਾਜ, ਸ੍ਰੀਧਾਮ ਵਰਿੰਦਾਵਨ, ਭਜਨ ਗਾਇਕ ਸ਼ਿਵਮ ਰਾਵਲ, ਇੰਦੌਰ ਅਤੇ ਭਜਨ ਗਾਇਕਾ ਤ੍ਰਿਪਤੀ ਲੱਢਾ, ਜੈਪੁਰ ਆਪਣੀ ਮਿੱਠੀ ਆਵਾਜ਼ ਵਿੱਚ ਬਾਬਾ ਸ਼ਿਆਮ ਦਾ ਗੁਣਗਾਨ ਕਰਨਗੇ। ਉਨ੍ਹਾਂ ਦੀਆਂ ਭਗਤੀ ਭਰਪੂਰ ਪੇਸ਼ਕਾਰੀਆਂ ਸ਼ਰਧਾਲੂਆਂ ਨੂੰ ਭਾਵਵਿਭੋਰ ਕਰ ਦੇਣਗੀਆਂ। ਸਮਾਗਮ ਦੌਰਾਨ ਰਾਜੇਸ਼ ਗੋਇਲ ਰਿੰਕੂ, ਸਿਰਸਾ ਮੰਚ ਸੰਚਾਲਨ ਕਰਨਗੇ। ਸ਼ਿਆਮ ਪ੍ਰੇਮੀਆਂ ਨੇ ਦੱਸਿਆ ਕਿ ਪੰਜਵੀਂ ਵਾਰ ਕਰਵਾਈ ਜਾ ਰਹੀ ਇਸ ਭਜਨ ਸੰਧਿਆ ਨੂੰ ਲੈ ਕੇ ਭਗਤਾਂ ਵਿੱਚ ਵਿਸ਼ੇਸ਼ ਉਤਸ਼ਾਹ ਹੈ। ਉਨ੍ਹਾਂ ਸਮੂਹ ਸੰਗਤਾਂ, ਧਾਰਮਿਕ ਸੰਸਥਾਵਾਂ, ਸਮਾਜ ਸੇਵੀਆਂ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ 20 ਨਵੰਬਰ ਨੂੰ ਹੋਣ ਵਾਲੀ ਨਿਸ਼ਾਨ ਅਤੇ ਕਲਸ਼ ਸ਼ੋਭਾ ਯਾਤਰਾ ਅਤੇ 21 ਨਵੰਬਰ ਦੀ ਵਿਸ਼ਾਲ ਭਜਨ ਸੰਧਿਆ ਵਿਚ ਆਪਣੇ ਪਰਿਵਾਰਾਂ ਸਮੇਤ ਵੱਧੑਚੜ੍ਹ ਕੇ ਸ਼ਮੂਲੀਅਤ ਕਰਨ ਅਤੇ ਬਾਬਾ ਸ਼ਿਆਮ ਦਾ ਆਸ਼ੀਰਵਾਦ ਪ੍ਰਾਪਤ ਕਰਨ।