ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਚਾਂਸਲਰ ਡਾ. ਅਸ਼ੋਕ ਮਿੱਤਲ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ, ਮੋਗਾ ਦੇ 28 ਅਨਮੋਲ ਰਤਨਾਂ ਨੂੰ ਵੀ ਕੀਤਾ ਸਨਮਾਨਿਤ ਵਕੀਲ ਮਹਿਰੋਂ, ਪੰਜਾਬੀ ਜਗਰਣ ਮੋਗਾ: ਅਗਰਵਾਲ ਸਮਾਜ ਦੇ ਆਰਾਧਯ ਮਹਾਰਾਜਾ ਅਗਰਸੇਨ ਜੀ ਦੇ 5150ਵੇਂ ਜਨਮੋਤਸਵ ਦੇ ਸਬੰਧ ਵਿਚ ਅਗਰਵਾਲ ਸਭਾ ਪੰਜਾਬ ਪ੍ਰਾਂਤ ਦੇ ਪ੍ਰਧਾਨ ਸਰੂਪ ਚੰਦ ਸਿੰਗਲਾ, ਜਨਰਲ ਸਕੱਤਰ ਪਵਨ ਸਿੰਗਲਾ, ਪੰਜਾਬ ਪ੍ਰਾਂਤ ਪ੍ਰਭਾਰੀ ਸੁਰੇਸ਼ ਗੁਪਤਾ, ਅਗਰੋਹਾ ਵਿਕਾਸ ਟਰੱਸਟ ਪੰਜਾਬ ਦੇ ਪ੍ਰਧਾਨ ਨਵੀਨ ਸਿੰਗਲਾ ਅਤੇ ਅਗਰਵਾਲ ਸਭਾ ਮੋਗਾ ਦੇ ਸਾਂਝੇ ਉਪਰਾਲੇ ਨਾਲ ਬੁੱਘੀਪੁਰਾ ਚੌਕ ਸਥਿਤ ਪ੍ਰਾਈਮ ਫਾਰਮਜ਼ ਵਿਖੇ ਸੂਬਾ ਪੱਧਰੀ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਸ਼ਰਧਾ, ਉਤਸ਼ਾਹ, ਸਮਾਜਿਕ ਏਕਤਾ ਅਤੇ ਧੂਮਧਾਮ ਨਾਲ ਸੰਪੰਨ ਹੋਇਆ। ਇਸ ਵਿਚ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਤੋਂ ਲਗਭਗ 200 ਅਗਰਵਾਲ ਸਭਾਵਾਂ, ਕਮੇਟੀਆਂ, ਸੁਸਾਇਟੀਆਂ ਅਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ। ਸਮਾਗਮ ਦੌਰਾਨ ਮਹਾਰਾਜਾ ਅਗਰਸੇਨ ਜੀ ਦੇ ਸਮਾਨਤਾ, ਆਪਸੀ ਸਹਿਯੋਗ, ਪਰਉਪਕਾਰ ਅਤੇ ਭਾਈਚਾਰਕ ਸਾਂਝ ਦੇ ਸੰਦੇਸ਼ ਨੂੰ ਘਰ-ਘਰ ਪਹੁੰਚਾਉਣ ਦੇ ਨਾਲ-ਨਾਲ ਔਰਤਾਂ ਦੇ ਸਨਮਾਨ, ਸਿੱਖਿਆ, ਸਮਾਜ ਸੇਵਾ ਅਤੇ ਅਗਰਵਾਲ ਸਮਾਜ ਦੀ ਰਾਜਨੀਤਿਕ ਭਾਗੀਦਾਰੀ ਨੂੰ ਮਜ਼ਬੂਤ ਕਰਨ ਉੱਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਸਮਾਗਮ ਵਿਚ ਸਮਾਜ ਸੇਵੀਆਂ, ਵਪਾਰੀਆਂ, ਔਰਤਾਂ, ਨੌਜਵਾਨਾਂ ਅਤੇ ਵੱਖ-ਵੱਖ ਸਿੱਖਿਆ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਵੀ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ। ਸਮਾਗਮ ਦਾ ਇਕ ਮਹੱਤਵਪੂਰਨ ਪੱਖ ਔਰਤਾਂ ਦੇ ਸਸ਼ਕਤੀਕਰਨ ਅਤੇ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਕੀਤੀ ਗਈ ਵਿਸ਼ੇਸ਼ ਪਹਿਲ ਰਹੀ। ਪੰਜਾਬ ਪ੍ਰਾਂਤ ਮਹਿਲਾ ਅਗਰਵਾਲ ਸਭਾ ਦੀ ਪ੍ਰਧਾਨ ਕਾਂਤਾ ਗੋਇਲ, ਸੀਨੀਅਰ ਮੀਤ ਪ੍ਰਧਾਨ ਅੰਜੂ ਸਿੰਗਲਾ, ਚੇਅਰਪਰਸਨ ਲੀਨਾ ਗੋਇਲ, ਜ਼ਿਲ੍ਹਾ ਪ੍ਰਧਾਨ ਰਿੰਕਲ ਗੁਪਤਾ, ਮੀਤ ਪ੍ਰਧਾਨ ਸ਼ਿਲਪਾ ਬਾਂਸਲ ਅਤੇ ਜਨਰਲ ਸਕੱਤਰ ਨੀਰੂ ਅਗਰਵਾਲ ਦੀ ਅਗਵਾਈ ਹੇਠ ਸਨਮਾਨ ਸਮਾਰੋਹ ਕਰਵਾਇਆ ਗਿਆ। ਪਹਿਲਾਂ ਲਗਭਗ 500 ਔਰਤਾਂ ਨੂੰ ਸਨਮਾਨਿਤ ਕਰਨ ਦਾ ਟੀਚਾ ਰੱਖਿਆ ਗਿਆ ਸੀ ਪਰ ਸਮਾਜ ਦੇ ਭਰਪੂਰ ਸਹਿਯੋਗ ਕਾਰਨ 800 ਤੋਂ ਵੱਧ ਔਰਤਾਂ ਅਤੇ ਵੱਖ-ਵੱਖ ਸਕੂਲਾਂ ਦੇ 300 ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਇਸ ਪਹਿਲ ਦਾ ਮਕਸਦ ਔਰਤਾਂ ਦੇ ਯੋਗਦਾਨ ਨੂੰ ਮਾਨਤਾ ਦੇਣਾ ਅਤੇ ਵਿਦਿਆਰਥੀਆਂ ਨੂੰ ਸਿੱਖਿਆ, ਅਨੁਸ਼ਾਸਨ, ਪ੍ਰਤਿਭਾ ਅਤੇ ਸਮਾਜਿਕ ਜ਼ਿੰਮੇਵਾਰੀ ਪ੍ਰਤੀ ਪ੍ਰੇਰਿਤ ਕਰਨਾ ਸੀ। ਇਸ ਮੌਕੇ ਕਾਂਤਾ ਗੋਇਲ ਨੇ ਔਰਤਾਂ ਨੂੰ ਰਾਜਨੀਤਿਕ ਖ਼ੇਤਰ ਵਿਚ ਵੀ ਅੱਗੇ ਆ ਕੇ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ। ਸਮਾਗਮ ਦਾ ਮੁੱਖ ਆਕਰਸ਼ਣ ਅਗਰਵਾਲ ਸਭਾ ਮੋਗਾ ਵੱਲੋਂ ਚੁਣੀਆਂ ਗਈਆਂ 28 ਵਿਸ਼ੇਸ਼ ਸ਼ਖ਼ਸੀਅਤਾਂ ਦਾ ਸਨਮਾਨ ਰਿਹਾ। ਇਨ੍ਹਾਂ ਸ਼ਖ਼ਸੀਅਤਾਂ ਨੇ ਸਮਾਜਿਕ, ਧਾਰਮਿਕ, ਵਿੱਦਿਅਕ, ਆਰਥਿਕ ਅਤੇ ਵਪਾਰਕ ਖੇਤਰਾਂ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਪ੍ਰਬੰਧਕਾਂ ਨੇ ਕਿਹਾ ਕਿ ਅਜਿਹੀਆਂ ਸ਼ਖ਼ਸੀਅਤਾਂ ਸਮਾਜ ਦੀ ਅਸਲ ਪੂੰਜੀ ਹਨ, ਜੋ ਆਪਣੇ ਕੰਮਾਂ ਰਾਹੀਂ ਦੂਜਿਆਂ ਲਈ ਪ੍ਰੇਰਨਾ ਬਣਦੀਆਂ ਹਨ। ਸਨਮਾਨਿਤ ਸ਼ਖ਼ਸੀਅਤਾਂ ਵਿਚ ਡਾ. ਸ਼ਿਆਮ ਸੁੰਦਰ ਗਰਗ, ਨਰੇਸ਼ ਗੋਇਲ, ਰਾਧੇਸ਼ ਸਿੰਗਲਾ, ਰਮਨ ਮਿੱਤਲ ਰਿੰਪੀ, ਪ੍ਰਵੀਨ ਗਰਗ, ਵਿਜੇ ਬਾਂਸਲ, ਬਾਲਕ੍ਰਿਸ਼ਨ ਗਰਗ ਬਾਲੀ, ਵਿਨੋਦ ਬਾਂਸਲ, ਰਾਜਿੰਦਰ ਗੋਇਲ, ਇੰਦਰਜੀਤ ਗਰਗ ਰਿਸ਼ੂ ਅਗਰਵਾਲ, ਡਾ. ਸੰਦੀਪ ਗਰਗ, ਅਮਿਤ ਗੋਇਲ, ਪਵਨ ਸਿੰਗਲਾ, ਆਨੰਦ ਗੁਪਤਾ, ਨਵਦੀਪ ਗਰਗ, ਵਿਪਨ ਜੈਨ, ਆਸ਼ੀਸ਼ ਕੁਮਾਰ, ਅਭਿਸ਼ੇਕ ਜਿੰਦਲ, ਵਿਜੇ ਸਿੰਗਲਾ, ਰਾਜੇਸ਼ ਅਗਰਵਾਲ, ਸੰਜੀਵ ਸਿੰਗਲਾ, ਸੰਦੀਪ ਜਿੰਦਲ, ਭਾਰਤ ਭੂਸ਼ਣ ਬਾਂਸਲ, ਪਵਨ ਗੁਪਤਾ, ਡਾ. ਸੰਜੀਵ ਮਿੱਤਲ, ਆਸ਼ੀਸ਼ ਅਗਰਵਾਲ ਅਤੇ ਸੁਬੋਧ ਜਿੰਦਲ ਸ਼ਾਮਲ ਸਨ। --- ਡਾ. ਅਸ਼ੋਕ ਮਿੱਤਲ ਨੇ ਰਾਜਨੀਤੀ ’ਚ ਸਰਗਰਮ ਹੋਣ ਦਾ ਦਿੱਤਾ ਸੱਦਾ ਸਮਾਗਮ ਵਿਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਚਾਂਸਲਰ ਡਾ. ਅਸ਼ੋਕ ਮਿੱਤਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਅਗਰਵਾਲ ਸਮਾਜ ਨੂੰ ਆਪਸੀ ਏਕਤਾ ਅਤੇ ਸੰਗਠਨਾਤਮਕ ਮਜ਼ਬੂਤੀ ਬਣਾਈ ਰੱਖਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਅਗਰਵਾਲ ਸਮਾਜ ਨੇ ਵਪਾਰ, ਉਦਯੋਗ, ਸਿੱਖਿਆ, ਡਾਕਟਰੀ ਅਤੇ ਸਮਾਜ ਸੇਵਾ ਦੇ ਖੇਤਰਾਂ ਵਿਚ ਆਪਣੀ ਵੱਖਰੀ ਪਛਾਣ ਬਣਾਈ ਹੈ। ਪੰਜਾਬ ਦੀ ਆਰਥਿਕਤਾ ਅਤੇ ਵਪਾਰਕ ਵਿਕਾਸ ਵਿਚ ਵੀ ਸਮਾਜ ਦਾ ਅਹਿਮ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਹੁਣ ਸਮੇਂ ਦੀ ਲੋੜ ਹੈ ਕਿ ਸਮਾਜ ਆਪਣੀਆਂ ਸਮਾਜਿਕ ਅਤੇ ਆਰਥਿਕ ਪ੍ਰਾਪਤੀਆਂ ਦੇ ਨਾਲ-ਨਾਲ ਰਾਜਨੀਤਿਕ ਖੇਤਰ ਵਿਚ ਵੀ ਵਧੇਰੇ ਸਰਗਰਮ ਭੂਮਿਕਾ ਨਿਭਾਏ। ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਵੱਸਦੇ ਅਗਰਵਾਲ ਭਾਈਚਾਰੇ ਦੇ ਲੋਕਾਂ ਨੂੰ ਇਕਜੁੱਟ ਹੋ ਕੇ ਸਮਾਜ ਦੇ ਹਿੱਤਾਂ ਅਤੇ ਲੋਕ ਭਲਾਈ ਦੇ ਮੁੱਦਿਆਂ ਲਈ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਲਾਲਾ ਲਾਜਪਤ ਰਾਏ ਜੀ ਦੀ ਵਿਰਾਸਤ ਨੂੰ ਸੰਭਾਲਣ ਅਤੇ ਉਨ੍ਹਾਂ ਨੂੰ ਵੀ ਸਮਾਜਿਕ ਸਮਾਗਮਾਂ ਵਿਚ ਬਣਦਾ ਸਨਮਾਨ ਦੇਣ ਲਈ ਪ੍ਰੇਰਿਤ ਕੀਤਾ। ਮਹਾਰਾਜਾ ਅਗਰਸੇਨ ਜੀ ਦੇ ਆਦਰਸ਼ਾਂ ’ਤੇ ਚੱਲਣ ਦੀ ਕੀਤੀ ਅਪੀਲ ਯੂਥ ਅਗਰਵਾਲ ਸਭਾ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਰਿਸ਼ੂ ਅਗਰਵਾਲ, ਅਗਰੋਹਾ ਵਿਕਾਸ ਟਰੱਸਟ ਪੰਜਾਬ ਦੇ ਪ੍ਰਧਾਨ ਅਤੇ ਅਗਰਵਾਲ ਸਭਾ ਮੋਗਾ ਦੇ ਪ੍ਰਧਾਨ ਨਵੀਨ ਸਿੰਗਲਾ, ਸਭਾ ਦੇ ਜ਼ਿਲ੍ਹਾ ਪ੍ਰਭਾਰੀ ਅਤੇ ਸੀਨੀਅਰ ਡਾਕਟਰ ਡਾ. ਸੀਮਾਂਤ ਗਰਗ, ਸਰੂਪ ਚੰਦ ਸਿੰਗਲਾ, ਮਨਜੀਤ ਕਾਂਸਲ, ਹਰਸ਼ ਗੋਇਲ, ਵਿਜੇ ਬਾਂਸਲ, ਦਿਨੇਸ਼ ਬਾਂਸਲ, ਰਾਮਪਾਲ ਗੁਪਤਾ, ਭਾਰਤ ਗੁਪਤਾ, ਮਨੋਜ ਅਗਰਵਾਲ, ਅਵਿਨਾਸ਼ ਅਗਰਵਾਲ ਅਤੇ ਰਜਨੀਸ਼ ਮਿੱਤਲ ਸਮੇਤ ਹੋਰ ਬੁਲਾਰਿਆਂ ਨੇ ਮਹਾਰਾਜਾ ਅਗਰਸੇਨ ਜੀ ਦੇ ਜੀਵਨ ਅਤੇ ਵਿਚਾਰਧਾਰਾ ਬਾਰੇ ਚਾਨਣਾ ਪਾਇਆ। ਬੁਲਾਰਿਆਂ ਨੇ ਕਿਹਾ ਕਿ ਮਹਾਰਾਜਾ ਅਗਰਸੇਨ ਜੀ ਦੇ ਵਿਚਾਰ ਸਮੁੱਚੀ ਮਨੁੱਖਤਾ ਲਈ ਪ੍ਰੇਰਨਾ ਸਰੋਤ ਹਨ। ਉਨ੍ਹਾਂ ਸਮਾਜ ਦੇ ਲੋਕਾਂ ਨੂੰ ਆਪਸੀ ਮਤਭੇਦ ਭੁਲਾ ਕੇ ਇਕ ਮੰਚ ’ਤੇ ਇਕੱਠੇ ਹੋਣ, ਲੋੜਵੰਦਾਂ ਦੀ ਮਦਦ ਕਰਨ, ਸਿੱਖਿਆ ਨੂੰ ਉਤਸ਼ਾਹਿਤ ਕਰਨ ਅਤੇ ਔਰਤਾਂ ਤੇ ਨੌਜਵਾਨਾਂ ਨੂੰ ਅੱਗੇ ਵਧਣ ਦੇ ਮੌਕੇ ਦੇਣ ਦੀ ਅਪੀਲ ਕੀਤੀ। ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਪਹੁੰਚੀਆਂ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਵੀ ਸਮਾਜਿਕ ਏਕਤਾ, ਸੇਵਾ ਕਾਰਜਾਂ ਅਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਵਿਚਾਰ ਸਾਂਝੇ ਕੀਤੇ। ਮੁਕਤਸਰ ਸਾਹਿਬ ਤੋਂ ਤਰਸੇਮ ਗੋਇਲ ਅਤੇ ਜਗਰਾਉਂ ਤੋਂ ਕਮਲਦੀਪ ਬਾਂਸਲ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਰਹੀਆਂ। ਸਾਂਝੇ ਸਹਿਯੋਗ ਨਾਲ ਸਮਾਗਮ ਹੋਇਆ ਸਫ਼ਲ ਸਮਾਗਮ ਦੀ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸੁਰੇਸ਼ ਗੁਪਤਾ ਅਤੇ ਕਮਲੇਸ਼ ਗਰਗ ਨੇ ਬਾਖੂਬੀ ਨਿਭਾਈ। ਪ੍ਰਬੰਧਕਾਂ ਵੱਲੋਂ ਨਵੀਨ ਸਿੰਗਲਾ, ਮਨਜੀਤ ਕਾਂਸਲ, ਡਾ. ਸੀਮਾਂਤ ਗਰਗ, ਰਾਮਪਾਲ ਗੁਪਤਾ, ਅਸ਼ੋਕ ਬਾਂਸਲ, ਹਰਭਗਵਾਨ ਗੋਇਲ, ਵਿਕਾਸ ਬਾਂਸਲ, ਹਰਸ਼ ਗੋਇਲ, ਦਿਨੇਸ਼ ਬਾਂਸਲ, ਰਿੰਕਲ ਗੁਪਤਾ, ਲੀਨਾ ਗੋਇਲ, ਸ਼ਿਲਪਾ ਬਾਂਸਲ, ਨੀਰੂ ਅਗਰਵਾਲ, ਨੀਰੂ ਸਿੰਗਲਾ, ਰੋਮਾ ਸਿੰਗਲਾ ਅਤੇ ਗੁਲਸ਼ਨ ਗਰਗ ਸਮੇਤ ਹੋਰ ਅਹੁਦੇਦਾਰਾਂ ਤੇ ਮੈਂਬਰਾਂ ਦਾ ਯੋਗਦਾਨ ਰਿਹਾ। ਸਮਾਗਮ ਦੇ ਅੰਤ ਵਿਚ ਮਹਾਰਾਜਾ ਅਗਰਸੇਨ ਜੀ ਦੇ ਆਦਰਸ਼ਾਂ ਨੂੰ ਜੀਵਨ ਵਿਚ ਅਪਣਾਉਣ, ਭਾਈਚਾਰਕ ਸਾਂਝ ਮਜ਼ਬੂਤ ਕਰਨ, ਸਿੱਖਿਆ ਅਤੇ ਮਹਿਲਾ ਸਸ਼ਕਤੀਕਰਨ ਨੂੰ ਉਤਸ਼ਾਹਿਤ ਕਰਨ ਅਤੇ ਸਮਾਜ ਸੇਵਾ ਲਈ ਸਮਰਪਿਤ ਰਹਿਣ ਦਾ ਸੰਕਲਪ ਲਿਆ ਗਿਆ। ਲਗਭਗ 200 ਸੰਸਥਾਵਾਂ ਦੀ ਸ਼ਮੂਲੀਅਤ 800 ਤੋਂ ਵੱਧ ਔਰਤਾਂ ਅਤੇ 300 ਵਿਦਿਆਰਥੀਆਂ ਦਾ ਸਨਮਾਨ ਅਤੇ 28 ਅਨਮੋਲ ਰਤਨਾਂ ਦਾ ਸਨਮਾਨ ਇਸ ਸਮਾਗਮ ਦੀਆਂ ਮੁੱਖ ਪ੍ਰਾਪਤੀਆਂ ਰਹੀਆਂ।