ਸੀਟੀ ਯੂਨੀਵਰਸਿਟੀ ’ਚ ਵਿਦਿਆਰਥੀਆਂ ਦੇ ਸਵਾਗਤ ਲਈ ਪ੍ਰੋਗਰਾਮ ਕਰਵਾਇਆ ਸੀਟੀ ਯੂਨੀਵਰਸਿਟੀ ਵੱਲੋਂ ਨਵੇਂ
Publish Date: Sun, 18 Oct 2026 04:27 PM (IST)
Updated Date: Sun, 18 Oct 2026 04:27 PM (IST)
ਪੁਣੇ ਦੇ ਡੀਜੇ ਤਲਮ ਦੀ ਧਮਾਕੇਦਾਰ ਪੇਸ਼ਕਾਰੀ ਨੇ ਕੈਂਪਸ ’ਚ ਬੰਨ੍ਹਿਆ ਰੰਗ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਮੋਗਾ: ਸੀਟੀ ਯੂਨੀਵਰਸਿਟੀ ਵੱਲੋਂ ਨਵੇਂ ਵਿਦਿਆਰਥੀਆਂ ਦੇ ਸਵਾਗਤ ਲਈ ਸ਼ਾਨਦਾਰ ਫ੍ਰੈਸ਼ਰਜ਼ 2ਕੇ26 ਦਾ ਆਯੋਜਨ ਕੀਤਾ ਗਿਆ। ਦ ਪਾਪਾਰਾਜ਼ੀ ਪਿਟ ਡੇਅਰ ਟੂ ਪੋਜ਼ ਥੀਮ ’ਤੇ ਆਧਾਰਿਤ ਇਸ ਸਮਾਗਮ ਵਿਚ ਗਲੈਮਰ, ਉਤਸ਼ਾਹ ਅਤੇ ਨੌਜਵਾਨਾਂ ਦੀ ਊਰਜਾ ਦਾ ਸ਼ਾਨਦਾਰ ਨਜ਼ਾਰਾ ਦੇਖਣ ਨੂੰ ਮਿਲਿਆ। ਫੈਸ਼ਨ ਸ਼ੋਅ, ਜੋਸ਼ੀਲੇ ਭੰਗੜੇ, ਭਾਰਤੀ ਸੱਭਿਆਚਾਰਕ ਪੇਸ਼ਕਾਰੀਆਂ, ਨਾਚ, ਗਾਇਕੀ ਅਤੇ ਪੁਣੇ ਤੋਂ ਆਏ ਡੀਜੇ ਤਲਮ ਦੀ ਧਮਾਕੇਦਾਰ ਸੰਗੀਤਕ ਪੇਸ਼ਕਾਰੀ ਨੇ ਪੂਰੇ ਕੈਂਪਸ ਨੂੰ ਜਸ਼ਨ ਦੇ ਰੰਗ ਵਿਚ ਰੰਗ ਦਿੱਤਾ। ਇਸ ਮੌਕੇ ਪ੍ਰੋ. ਚਾਂਸਲਰ ਡਾ. ਮਨਬੀਰ ਸਿੰਘ, ਤਨਿਕਾ ਚੰਨੀ, ਵਾਈਸ ਚੇਅਰਮੈਨ ਹਰਪ੍ਰੀਤ ਸਿੰਘ, ਕੋ-ਵਾਈਸ ਚੇਅਰਪਰਸਨ ਐਡਵੋਕੇਟ ਮਨਜਿੰਦਰ ਕੌਰ, ਵਾਈਸ ਚਾਂਸਲਰ ਡਾ. ਨਿਤਿਨ ਟੰਡਨ, ਰਜਿਸਟਰਾਰ ਸੰਜੇ ਖੰਡੂਰੀ ਅਤੇ ਡਾਇਰੈਕਟਰ, ਡੀਐੱਸਡਬਲਿਊ, ਇੰਜੀਨੀਅਰ ਦਵਿੰਦਰ ਸਿੰਘ ਮੌਜੂਦ ਰਹੇ। ਯੂਨੀਵਰਸਿਟੀ ਦੇ ਪ੍ਰਬੰਧਕਾਂ ਨੇ ਵਿਦਿਆਰਥੀਆਂ ਦੇ ਉਤਸ਼ਾਹ ਦੀ ਸ਼ਲਾਘਾ ਕੀਤੀ ਅਤੇ ਪੜ੍ਹਾਈ ਦੇ ਨਾਲ-ਨਾਲ ਰਚਨਾਤਮਕਤਾ, ਆਤਮ-ਵਿਸ਼ਵਾਸ ਅਤੇ ਸਰਵਪੱਖੀ ਵਿਕਾਸ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਪ੍ਰੋ ਚਾਂਸਲਰ ਡਾ. ਮਨਬੀਰ ਸਿੰਘ ਨੇ ਕਿਹਾ ਫ੍ਰੈਸ਼ਰਜ਼ ਵਿਦਿਆਰਥੀਆਂ ਦੇ ਜੀਵਨ ਵਿਚ ਇਕ ਨਵੇਂ ਅਧਿਆਇ ਦੀ ਸ਼ੁਰੂਆਤ ਹੈ, ਜੋ ਮੌਕਿਆਂ ਅਤੇ ਨਵੀਆਂ ਆਸਾਂ ਨਾਲ ਭਰਿਆ ਹੁੰਦਾ ਹੈ। ਸੀਟੀ ਯੂਨੀਵਰਸਿਟੀ ਵਿਚ ਅਸੀਂ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਪਛਾਣਨ, ਆਪਣੀ ਵਿਲੱਖਣ ਪਛਾਣ ਬਣਾਉਣ ਅਤੇ ਕਲਾਸਰੂਮ ਤੋਂ ਬਾਹਰ ਵੀ ਅਰਥਪੂਰਨ ਰਿਸ਼ਤੇ ਬਣਾਉਣ ਲਈ ਉਤਸ਼ਾਹਿਤ ਕਰਦੇ ਹਾਂ। ਵਾਈਸ ਚਾਂਸਲਰ ਡਾ. ਨਿਤਿਨ ਟੰਡਨ ਨੇ ਕਿਹਾ ਕਿ ਯੂਨੀਵਰਸਿਟੀ ਦਾ ਜੀਵਨ ਵਿਅਕਤੀਤਵ, ਲੀਡਰਸ਼ਿਪ ਅਤੇ ਰਚਨਾਤਮਕ ਸੋਚ ਨੂੰ ਵਿਕਸਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ। ਫ੍ਰੈਸ਼ਰਜ਼ 2ਕੇ26 ਵਰਗੇ ਸਮਾਗਮ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ, ਮਿਲ ਕੇ ਕੰਮ ਕਰਨ ਅਤੇ ਆਤਮ-ਵਿਸ਼ਵਾਸ ਨਾਲ ਅੱਗੇ ਵਧਣ ਦੇ ਮੌਕੇ ਪ੍ਰਦਾਨ ਕਰਦੇ ਹਨ।” ਡਾਇਰੈਕਟਰ, ਡੀਐੱਸਡਬਲਿਊ, ਇੰਜੀਨੀਅਰ ਦਵਿੰਦਰ ਸਿੰਘ ਨੇ ਕਿਹਾ ਕਿ ਸਾਡਾ ਉਦੇਸ਼ ਅਜਿਹਾ ਸਮਾਵੇਸ਼ੀ ਅਤੇ ਯਾਦਗਾਰੀ ਸਵਾਗਤ ਕਰਨਾ ਸੀ। ਸਮਾਗਮ ਦਾ ਮੁੱਖ ਆਕਰਸ਼ਣ ਮਿਸਟਰ ਅਤੇ ਮਿਸ ਫ੍ਰੈਸ਼ਰਜ਼ ਮੁਕਾਬਲਾ ਰਿਹਾ, ਜਿਸ ਵਿਚ ਵਿਦਿਆਰਥੀਆਂ ਦੇ ਵਿਅਕਤੀਤਵ, ਆਤਮ-ਵਿਸ਼ਵਾਸ ਅਤੇ ਮੰਚ ’ਤੇ ਪੇਸ਼ਕਾਰੀ ਦੀ ਸਮਰੱਥਾ ਨੂੰ ਸਰਾਹਿਆ ਗਿਆ। ਸ਼ਫਾਤ ਨਾਵੇਦ ਨੂੰ ਮਿਸਟਰ ਫ੍ਰੈਸ਼ਰਜ਼ ਅਤੇ ਗਿਰਿਸ਼ਾ ਜੈਨ ਨੂੰ ਮਿਸ ਫ੍ਰੈਸ਼ਰਜ਼ ਦਾ ਖ਼ਿਤਾਬ ਦਿੱਤਾ ਗਿਆ। ਇਸ ਤੋਂ ਇਲਾਵਾ ਬੀਐੱਸਸੀ ਫੈਸ਼ਨ ਡਿਜ਼ਾਈਨ ਦੇ ਨੀਰਜ ਨੂੰ ਮਿਸਟਰ ਆਈਕੋਨਿਕ, ਤਨਿਸ਼ਕਾ ਮਿਨਹਾਸ ਨੂੰ ਮਿਸ ਆਈਕੋਨਿਕ, ਬੀਐੱਸਸੀ. ਕਲੀਨਿਕਲ ਸਾਈਕੋਲੋਜੀ ਦੀ ਪ੍ਰਭਦੀਪ ਕੌਰ ਨੂੰ ਮਿਸ ਚਾਰਮਿੰਗ ਅਤੇ ਪ੍ਰਭਨੂਰ ਸਿੰਘ ਬੱਤਰਾ ਨੂੰ ਮਿਸਟਰ ਚਾਰਮਿੰਗ ਚੁਣਿਆ ਗਿਆ। ਸਮਾਗਮ ਦਾ ਸਮਾਪਨ ਉਤਸ਼ਾਹ ਅਤੇ ਖੁਸ਼ੀਆਂ ਭਰੇ ਮਾਹੌਲ ਵਿੱਚ ਹੋਇਆ। ਫ੍ਰੈਸ਼ਰਜ਼ 2ਕੇ26 ਨੇ ਇਕ ਵਾਰ ਫਿਰ ਸੀਟੀ ਯੂਨੀਵਰਸਿਟੀ ਦੇ ਅਜਿਹੇ ਜੀਵੰਤ ਕੈਂਪਸ ਸੱਭਿਆਚਾਰ ਨੂੰ ਦਰਸਾਇਆ, ਜਿੱਥੇ ਅਕਾਦਮਿਕ ਉੱਤਮਤਾ ਦੇ ਨਾਲ-ਨਾਲ ਕਲਾ, ਰਚਨਾਤਮਿਕਤਾ ਅਤੇ ਵਿਦਿਆਰਥੀਆਂ ਦੇ ਯਾਦਗਾਰੀ ਤਜ਼ੁਰਬਿਆਂ ਨੂੰ ਵੀ ਬਰਾਬਰ ਮਹੱਤਤਾ ਦਿੱਤੀ ਜਾਂਦੀ ਹੈ।