- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਮੂਹ ਸ਼ਿਆਮ ਪ੍ਰੇਮੀਆਂ ਵੱਲੋਂ 21

ਪੱਤਰ ਪ੍ਰੇਕਰ ਪੰਜਾਬੀ ਜਾਗਰਣ ਮੋਗਾ: ਸਮੂਹ ਸ਼ਿਆਮ ਪ੍ਰੇਮੀਆਂ ਵੱਲੋਂ 21 ਨਵੰਬਰ ਨੂੰ ਪੁਰਾਣੀ ਦਾਣਾ ਮੰਡੀ ਮੋਗਾ ਵਿਖੇ ਕਰਵਾਈ ਜਾ ਰਹੀ ਪੰਜਵੀਂ ‘ਮਨ ਕੀ ਬਾਤ, ਸਾਂਵਰੇ ਕੇ ਸਾਥ’ ਵਿਸ਼ਾਲ ਭਜਨ ਸੰਧਿਆ ਦੇ ਸੱਦਾ ਪੱਤਰ ਅੱਜ ਪ੍ਰਤਾਪ ਰੋਡ ਸਥਿਤ ਸ੍ਰੀ ਸਨਾਤਨ ਧਰਮ ਮੰਦਰ ਵਿਖੇ ਜਾਰੀ ਕੀਤੇ ਗਏ। ਇਸ ਮੌਕੇ ਪੰਡਤ ਪਵਨ ਕੁਮਾਰ ਗੌੜ ਦੀ ਅਗਵਾਈ ਹੇਠ ਸਮੂਹ ਸ਼ਿਆਮ ਪ੍ਰੇਮੀਆਂ ਨੇ ਸ਼ਿਆਮ ਬਾਬਾ ਦੇ ਦਰਬਾਰ ਵਿਚ ਪੂਜਾ-ਅਰਚਨਾ ਕਰਕੇ ਸੱਦਾ ਪੱਤਰ ਸ਼ਿਆਮ ਬਾਬਾ ਨੂੰ ਅਰਪਿਤ ਕੀਤੇ। ਇਸ ਮੌਕੇ ਪ੍ਰੇਮ ਸਿੰਗਲ, ਦੀਪਕ, ਸਾਬਕਾ ਚੇਅਰਮੈਨ ਵਿਨੋਦ ਬਾਂਸਲ, ਰਵਿੰਦਰ ਸੀ.ਏ., ਪਵਨ ਕੁਮਾਰ ਅਗਰਵਾਲ, ਮਨੋਜ ਜਿੰਦਲ, ਅਮਿਤ ਗਰਗ, ਵਿਸ਼ਾਲ ਅਗਰਵਾਲ, ਕੁਮਾਰ ਗੌਰਵ ਮਿੱਤਲ, ਅੰਮ੍ਰਿਤ ਗੋਇਲ, ਗੋਲਡੀ, ਗਗਨ ਕਾਂਸਲ, ਰਾਹੁਲ ਵਰਮਾ, ਸਾਹਿਲ ਸਿੰਗਲ, ਪ੍ਰੇਮ ਜਿੰਦਲ, ਇੰਜੀ. ਜਨੇਸ਼ ਗਰਗ, ਸੁਦਾਂਸ਼ੂ ਜਿੰਦਲ, ਅੰਕਿਤ ਸਿੰਗਲ, ਅਮਿਤ ਸਿੰਗਲ, ਸੋਹਨ ਲਾਲ, ਨਰੇਸ਼ ਮਹੇਸ਼ਵਰੀ, ਰਘੁ ਜਿੰਦਲ, ਵਰੁਣ ਗੁਪਤਾ, ਵਿੱਕੀ ਜਿੰਦਲ, ਪਾਰੁਸ਼ ਗਰਗ, ਸੰਦੀਪ ਸਿੰਗਲਾ, ਸਾਹਿਲ ਸਿੰਗਲਾ, ਗਗਨ ਮਿੱਤਲ, ਹਨੀ ਅਗਰਵਾਲ, ਅੰਕੁਰ ਗੁਪਤਾ, ਵਿਪਿਨ ਸਿੰਗਲਾ, ਅਰੁਣ ਮਨਚੰਦਾ, ਵਿਨੀਸ਼ ਗਰਗ, ਸੁਮਿਤ ਕੁਮਾਰ ਸਮੇਤ ਸ਼ਹਿਰ ਦੀਆਂ ਧਾਰਮਿਕ ਸੰਸਥਾਵਾਂ ਦੇ ਅਹੁਦੇਦਾਰ ਅਤੇ ਸ਼ਿਆਮ ਪ੍ਰੇਮੀ ਹਾਜ਼ਰ ਸਨ। ਸ਼ਿਆਮ ਪ੍ਰੇਮੀ ਅੰਕੁਰ ਗੁਪਤਾ, ਗਗਨ ਮਿੱਤਲ, ਅਮਿਤ ਸਿੰਗਲਾ ਅਤੇ ਹਨੀ ਅਗਰਵਾਲ ਨੇ ਦੱਸਿਆ ਕਿ ਭਜਨ ਸੰਧਿਆ ਦੇ ਸਬੰਧ ਵਿਚ 20 ਨਵੰਬਰ ਨੂੰ ਸ੍ਰੀ ਸ਼ਿਆਮ ਪ੍ਰਭੂ ਖਾਟੂ ਵਾਲੇ ਦੀ ਭਵਿਆ ਨਿਸ਼ਾਨ ਅਤੇ ਕਲਸ਼ ਸ਼ੋਭਾ ਯਾਤਰਾ ਸ਼ਹਿਰ ਵਿਚ ਕੱਢੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸ਼ੋਭਾ ਯਾਤਰਾ ਅਤੇ ਭਜਨ ਸੰਧਿਆ ਨੂੰ ਲੈ ਕੇ ਸ਼ਹਿਰ ਵਾਸੀਆਂ ਵਿਚ ਉਤਸ਼ਾਹ ਹੈ ਅਤੇ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਨਿਸ਼ਾਨ ਸ਼ੋਭਾ ਯਾਤਰਾ ਦੌਰਾਨ ਸ਼ਿਆਮ ਬਾਬਾ ਦਾ ਦਰਬਾਰ ਅਤੇ ਅਲੌਕਿਕ ਸ਼ਿੰਗਾਰ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਰਹੇਗਾ। 21 ਨਵੰਬਰ ਨੂੰ ਹੋਣ ਵਾਲੀ ਭਜਨ ਸੰਧਿਆ ਵਿਚ ਸ੍ਰੀ ਬਾਂਕੇ ਬਿਹਾਰੀ ਮੰਦਰ, ਸ੍ਰੀਧਾਮ ਵ੍ਰਿੰਦਾਵਨ ਧਾਮ ਦੇ ਪਾਵਨ ਸਾਨਿਧ ਵਿਚ ਭਜਨ ਸਮਰਾਟ ਅਤੇ ਪ੍ਰਸਿੱਧ ਰਸਿਕ ਸੰਤ ਬਾਬਾ ਸ੍ਰੀ ਚਿੱਤਰ-ਵਿਚਿੱਤਰ ਜੀ ਮਹਾਰਾਜ, ਇੰਦੌਰ ਤੋਂ ਭਜਨ ਗਾਇਕ ਸ਼ਿਵਮ ਰਾਵਲ ਅਤੇ ਜੈਪੁਰ ਤੋਂ ਭਜਨ ਗਾਇਕਾ ਤ੍ਰਿਪਤੀ ਲੱਡਾ ਸ਼ਿਆਮ ਬਾਬਾ ਦਾ ਗੁਣਗਾਨ ਕਰਨਗੇ। ਮੰਚ ਸੰਚਾਲਨ ਰਾਜੇਸ਼ ਗੋਇਲ ਰਿੰਕੂ ਸਿਰਸਾ ਵਾਲੇ ਕਰਨਗੇ। ਅੰਤ ਵਿਚ ਸ਼ਿਆਮ ਪ੍ਰੇਮੀਆਂ ਨੇ ਸ਼ਹਿਰ ਵਾਸੀਆਂ ਨੂੰ ਨਿਸ਼ਾਨ ਅਤੇ ਕਲਸ਼ ਸ਼ੋਭਾ ਯਾਤਰਾ ਅਤੇ ਵਿਸ਼ਾਲ ਭਜਨ ਸੰਧਿਆ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ।