- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਪਰਿੰਗ ਫੀਡ ਕਾਨਵੈਂਟ ਸਕੂਲ ਬਾਘਾਪੁਰਾਣਾ

ਪਵਨ ਗਰਗ, ਪੰਜਾਬੀ ਜਾਗਰਣ ਬਾਘਾਪੁਰਾਣਾ: ਸਪਰਿੰਗ ਫੀਡ ਕਾਨਵੈਂਟ ਸਕੂਲ ਬਾਘਾਪੁਰਾਣਾ ਦੇ ਬੱਚਿਆਂ ਨੇ ਜ਼ੋਨ ਬਾਘਾਪੁਰਾਣਾ ਦੀਆਂ 70ਵੀਆਂ ਖੇਡਾਂ ’ਚ ਹਿੱਸਾ ਲਿਆ ਅਤੇ ਵੱਖ-ਵੱਖ ਖੇਡਾਂ ਵਿਚ 23 ਗੋਲਡ ਮੈਡਲ 25 ਸਿਲਵਰ ਮੈਡਲ ਅਤੇ 25 ਬਰਾਉਂਜ਼ ਮੈਡਲ ਜਿੱਤ ਕੇ ਟੂਰਨਾਮੈਂਟ ਵਿਚ ਰਿਕਾਰਡ ਕਾਇਮ ਕੀਤਾ, ਜਿੰਨਾਂ ਵਿਚ ਲੜਕਿਆਂ ਨੇ 9 ਗੋਲਡ ਮੈਡਲ, 7 ਸਿਲਵਰ ਮੈਡਲ ਅਤੇ 16 ਬਰਾਉਜ਼ ਮੈਡਲ ਜਿੱਤੇ ਅਤੇ ਲੜਕੀਆਂ ਨੇ 14 ਗੋਲਡ ਮੈਡਲ, 18 ਸਿਲਵਰ ਮੈਡਲ ਅਤੇ 9 ਬਰਾਉਂਜ਼ ਮੈਡਲ ਜਿੱਤੇ ਅਤੇ ਕੁੱਲ 68 ਮੈਡਲ ਸਕੂਲ ਦੇ ਬੱਚਿਆਂ ਵੱਲੋਂ ਜਿੱਤੇ ਗਏ। ਇਸ ਦੌਰਾਨ ਇਸ਼ਮੀਤ ਸਿੰਘ ਅੰਡਰ-17 ਨੇ 100 ਮੀਟਰ ਰੇਸ ਵਿਚ ਗੋਲਡ, 200 ਮੀਟਰ ਵਿਚ ਗੋਲਡ ਅਤੇ ਰੀਲੇਅ ਦੌੜ ਵਿਚ ਗੋਲਡ ਮੈਡਲ ਜਿੱਤਿਆ। ਸਾਜਨ ਸਿੰਘ ਨੇ ਅੰਡਰ-14 ਨੇ ਡਿਸਕਸ ਥਰੋ ਗੋਲਡ ਮੈਡਲ ਸ਼ਾਰਟਪੁਟ ਸਿਲਵਰ ਮੈਡਲ ਖੁਸ਼ਦੀਪ ਸਿੰਘ ਅੰਡਰ-14 200 ਮੀਟਰ ਰੇਸ ਗੋਲਡ ਮੈਡਲ, ਸਾਇਨ ਅੰਡਰ-17 ਨੇ 100 ਮੀਟਰ ਰੇਸ ਗੋਲਡ ਮੈਡਲ ਅਤੇ ਹਰਡਲ ਗੋਲਡ ਮੈਡਲ ਜਿੱਤਿਆ ਕਰਾਸ ਕੰਟਰੀ ਅੰਡਰ 19 ਲੜਕੀਆਂ ਨੈਨਸੀ, ਜੈਸਮੀਨ ਸੰਧੂ, ਦਿਲਪ੍ਰੀਤ ਕੌਰ, ਪਰਨੀਤ ਕੌਰ ਗੋਲਡ, ਮੈਡਲ ਰਾਜਦੀਪ ਕੌਰ ਅੰਡਰ-19 ਪੋਲ ਵਾਲਟ ਗੋਲਡ ਮੈਡਲ 400 ਮੀਟਰ, ਹਰਡਲ ਗੋਲਡ ਹਰਸਿਮਰਨ ਕੌਰ ਅੰਡਰ-19 800 ਮੀਟਰ ਗੋਲਡ ਮੈਡਲ ਜੈਸਮੀਨ ਸੰਧੂ ਅੰਡਰ-17 400 ਮੀਟਰ ਗੋਲਡ ਅਤੇ 1500 ਮੀਟਰ ਗੋਲਡ ਜਿੱਤਿਆ। ਤਨਵੀਰ ਕੌਰ ਨੇ 200 ਮੀਟਰ ਗੋਲਡ ਅਤੇ 400 ਮੀਟਰ ਸਿਲਵਰ ਮੈਡਲ ਜਿੱਤਿਆ। ਬੱਚਿਆਂ ਦਾ ਵਧੀਆ ਪ੍ਰਦਰਸ਼ਨ ਹੋਣ ’ਤੇ ਸਕੂਲ ਚੇਅਰਮੈਨ ਨਰ ਸਿੰਘ ਬਰਾੜ ਨੇ ਦੱਸਿਆ ਕਿ ਪੜ੍ਹਾਈ ਦੇ ਨਾਲ ਨਾਲ ਬੱਚਿਆਂ ਨੂੰ ਖੇਡਾਂ ਲਈ ਵੀ ਪ੍ਰੇਰਿਤ ਕੀਤਾ ਜਾਂਦਾ ਹੈ। ਸਕੂਲ ਦੇ ਖੁੱਲ੍ਹੇ ਖੇਡ ਮੈਦਾਨ ਹੋਣ ਕਰਕੇ ਬੱਚੇ ਸਾਰਾ ਸਾਲ ਅਭਿਆਸ ਕਰਦੇ ਹਨ, ਜਿਸ ਕਰਕੇ ਜ਼ੋਨ ਖੇਡਾਂ ’ਚੋਂ ਹੂੰਝਾ ਫੇਰ ਜਿੱਤਾਂ ਹਾਸਲ ਹੋਈਆਂ, ਜਿਸ ਨਾਲ ਜਿੱਥੇ ਬੱਚਿਆਂ ਦੇ ਹੌਂਸਲੇ ਬੁਲੰਦ ਹੋਏ ਹਨ, ਉੱਥੇ ਸਕੂਲ ਦਾ ਨਾਮ ਰੌਸ਼ਨ ਹੋਇਆ ਅਤੇ ਮਾਪਿਆਂ ਦਾ ਮਾਣ ਵਧਿਆ। ਪ੍ਰਿੰਸੀਪਲ ਬਾਇਜੂ ਵਿਜੇ, ਕੁਆਰਡੀਨੇਟਰ ਅਨੁਪਮ ਸ਼ਰਮਾ ਤੇ ਸਕੂਲ ਸਟਾਫ਼ ਨੇ ਬੱਚਿਆਂ ਅਤੇ ਡੀਪੀਈ ਹਰਜਿੰਦਰ ਸਿੰਘ ਅਤੇ ਡੀਪੀਈ ਹਰਦੀਪ ਕੌਰ ਨੂੰ ਸਖ਼ਤ ਮਿਹਨਤ ਕਰਨ ਦੀ ਪ੍ਰਸ਼ੰਸਾ ਕੀਤੀ ਅਤੇ ਵਧਾਈਆਂ ਦਿੱਤੀਆਂ।