- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖੇਡਾਂ ਮਨੁੱਖੀ ਜੀਵਨ ਦਾ ਅਨਿੱਖੜਵਾਂ

ਕਾਕਾ ਰਾਮੂੰਵਾਲਾ, ਪੰਜਾਬੀ ਜਾਗਰਣ ਚੜਿੱਕ: ਖੇਡਾਂ ਮਨੁੱਖੀ ਜੀਵਨ ਦਾ ਅਨਿੱਖੜਵਾਂ ਅੰਗ ਹਨ ਤੇ ਨੌਜਵਾਨਾਂ ਨੂੰ ਪੂਰੇ ਜੋਸ਼ ਨਾਲ ਖੇਡਾਂ ‘ਚ ਹਿੱਸਾ ਲੈਣਾ ਚਾਹੀਦਾ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਰੀ ਸਿੰਘ ਖਾਈ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਮੋਗਾ ਨੇ ਬਾਬਾ ਪੂਰਨ ਦਾਸ ਜੀ ਕਲੱਬ ਰਾਮੂੰਵਾਲਾ ਨਵਾਂ ਵੱਲੋਂ ਐੱਨਆਰਆਈ, ਨਗਰ ਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਮਾਤਾ ਦਲਜੀਤ ਕੌਰ ਯਾਦਗਾਰੀ ਖੇਡ ਸਟੇਡੀਅਮ ਰਾਮੂੰਵਾਲਾ ਨਵਾਂ ਵਿਖੇ ਕਰਵਾਏ ਜਾ ਰਹੇ 18ਵੇਂ ਬਾਬਾ ਪੂਰਨ ਦਾਸ ਜੀ ਯਾਦਗਾਰੀ ਕਬੱਡੀ ਕੱਪ ਦੌਰਾਨ ਪਹੁੰਚ ਕੇ ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਸਮੇਂ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਕਾਂਗਰਸੀ ਆਗੂ ਪਰਮਿੰਦਰ ਸਿੰਘ ਡਿੰਪਲ, ਸੀਨੀਅਰ ਕਾਂਗਰਸੀ ਆਗੂ ਸਵਰਨ ਸਿੰਘ ਆਦੀਵਾਲ, ਸੁਖਵੀਰ ਸਿੰਘ ਸਰਪੰਚ ਰਾਊਕੇ, ਮਨਪ੍ਰੀਤ ਭੱਟੀ ਪ੍ਰਧਾਨ ਆਦਿ ਹਾਜ਼ਰ ਸਨ। ਇਸ ਮੌਕੇ ਪ੍ਰਬੰਧਕਾਂ ਵੱਲੋਂ ਪ੍ਰਧਾਨ ਹਰੀ ਸਿੰਘ ਖਾਈ ਤੇ ਸਾਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮੇਂ ਗੁਰਵਿੰਦਰ ਸਿੰਘ ਸਰਪੰਚ, ਤੇਜੀ ਕੋਚ, ਸਰਪੰਚ ਰਾਜਾ ਮੱਲਕੇ ਸੀਨੀਅਰ ਆਪ ਆਗੂ, ਪਰਮਿੰਦਰ ਸਿੰਘ ਰਾਣਾ, ਗੁਰਮੀਤ ਕਾਕਾ ਨੰਬਰਦਾਰ, ਪਵਿੱਤਰ ਬਹਿਰੀਨ, ਇਕਬਾਲ ਸਿੰਘ ਹਰਚੋਕਾ, ਚਮਕੌਰ ਸਿੰਘ ਨੰਬਰਦਾਰ, ਮੋਹਣ ਸਿੰਘ ਮੈਂਬਰ, ਜਗਸੀਰ ਗੱਗੀ, ਗੁਰਵਿੰਦਰ ਗਿੰਦਾ, ਦਲਜੀਤ ਸਿੰਘ ਬਾਬੇ ਕਾ, ਗੁਰਭੇਜ ਸਿੰਘ, ਜ਼ਿੰਦੂ, ਸਨੀ ਕਨੇਡਾ, ਡਾ. ਭੁਪਿੰਦਰ ਜਾਝੀ ਅਤੇ ਜਗਰਾਜ ਰਾਜੂ ਆਦਿ ਹਾਜ਼ਰ ਸਨ।