- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਦਾ ਸੈਂਟਰ

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਦਾ ਸੈਂਟਰ ਰਾਮੂੰਵਾਲਾ ਨਵਾਂ ਵੱਲੋਂ ਮੇਜ਼ਬਾਨੀ ਕਰਦੇ ਹੋਏ ਮੁੱਖ ਮੰਤਰੀ ਖੇਡ ਮੈਦਾਨ ਮਹਿਰੋਂ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਮੰਜੂ ਭਾਰਦਵਾਜ ਦੀ ਰਹਿਨੁਮਾਈ ਹੇਠ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਬਲਾਕ ਮੋਗਾ-1 ਸੁਨੀਤਾ ਨਾਰੰਗ ਦੀ ਯੋਗ ਅਗਵਾਈ ਅਤੇ ਸੈਂਟਰ ਹੈੱਡ ਟੀਚਰ ਨਰਿੰਦਰ ਕੌਰ ਅਤੇ ਸਕੂਲ ਮੁਖੀ ਰਮਿੰਦਰ ਕੌਰ ਦੀ ਦੇਖਰੇਖ ਵਿਚ ਬਲਾਕ ਖੇਡਾਂ ਦਾ ਸ਼ਾਨਦਾਰ ਆਗਾਜ਼ ਕੀਤਾ ਗਿਆ ਜਿਸ ਵਿਚ ਗ੍ਰਾਂਮ ਪੰਚਾਇਤ ਮਹਿਰੋਂ ਦੀ ਸਮੁੱਚੀ ਪੰਚਾਇਤ ਜਿਸ ਵਿਚ ਬਲਾਕ ਦੇ ਸਮੂਹ ਸੈਂਟਰ ਹੈੱਡ ਟੀਚਰ, ਹੈੱਡ ਟੀਚਰ ਅਤੇ ਬਲਾਕ ਮੋਗਾ-1 ਦੇ ਸਮੂਹ ਅਧਿਆਪਕਾਂ ਨੇ ਬੱਚਿਆਂ ਦੀਆਂ ਬੜੀ ਮਿਹਨਤ ਨਾਲ ਵੱਖ ਵੱਖ ਖੇਡਾਂ ਵਿਚ ਸ਼ਮੂਲੀਅਤ ਕਰਵਾਈ। ਅੱਜ ਖੇਡਾਂ ਦੇ ਪਹਿਲੇ ਦਿਨ ਅਥਲੈਟਿਕਸ, ਕੁਸ਼ਤੀਆਂ, ਸਰਕਲ ਕਬੱਡੀ, ਕਰਾਟੇ, ਜਿਮਨਾਸਟਿਕ, ਸ਼ਤਰੰਜ ਅਤੇ ਯੋਗਾ ਦੇ ਮੁਕਾਬਲੇ ਕਰਵਾਏ ਗਏ। ਸਰਕਲ ਕਬੱਡੀ ’ਚ ਸੈਂਟਰ ਰਾਮੂੰਵਾਲਾ ਨਵਾਂ ਨੇ ਪਹਿਲਾਂ ਅਤੇ ਸੈਂਟਰ ਅਜੀਤਵਾਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ, ਕੁਸ਼ਤੀਆਂ ਵਿਚ 25 ਕਿੱਲੋ ਭਾਰ ਵਿਚ ਅਮਿਤ ਕੁਮਾਰ ਸੈਂਟਰ ਭੀਮ ਨਗਰ ਨੇ ਪਹਿਲਾਂ ਅਤੇ ਹੈਦਰ ਅਲੀ ਸੈਂਟਰ ਚੁਗਾਵਾਂ ਨੇ ਦੂਜਾ ਸਥਾਨ, 28 ਕਿੱਲੋ ਭਾਰ ਵਿਚ ਹਰਨੂਰ ਸਿੰਘ ਸੈਂਟਰ ਰਾਮੂੰਵਾਲਾ ਨਵਾਂ ਨੇ ਪਹਿਲਾਂ ਅਤੇ ਗਗਨਦੀਪ ਸਿੰਘ ਸੈਂਟਰ ਅਜੀਤਵਾਲ ਨੇ ਦੂਜਾ, 30 ਕਿੱਲੋ ਭਾਰ ਵਿਚ ਰਣਜੀਤ ਸਿੰਘ ਸੈਂਟਰ ਢੁੱਡੀਕੇ ਨੇ ਪਹਿਲਾਂ ਅਤੇ ਬਲਰਾਜ ਸਿੰਘ ਸੈਂਟਰ ਅਜੀਤਵਾਲ ਨੇ ਦੂਜਾ ਸਥਾਨ ਅਤੇ 32 ਕਿੱਲੋ ਭਾਰ ਵਿਚ ਫਤਿਹਜੋਤ ਸਿੰਘ ਸੈਂਟਰ ਡਾਲਾ ਨੇ ਪਹਿਲਾਂ ਅਤੇ ਰਣਵਿਜੈ ਸਿੰਘ ਸੈਂਟਰ ਰਾਮੂਵਾਲਾ ਨਵਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ, ਐਥਲੈਟਿਕਸ ਵਿਚ 100 ਮੀਟਰ ਦੌੜ ਲੜਕੇ ਵਿਚ ਪਹਿਲਾਂ ਸਥਾਨ ਸੁਖਪ੍ਰੀਤ ਸਿੰਘ ਸੈਂਟਰ ਚੁਗਾਵਾਂ, ਦੂਜਾ ਸਥਨ ਅਭੀਜੋਤ ਸਿੰਘ ਸੈਟਰ ਬੁੱਧ ਸਿੰਘ ਵਾਲਾ, 100 ਮੀਟਰ ਲੜਕੀਆਂ ਐਲਿਸ ਸੈਂਟਰ ਅਜੀਤਵਾਲ ਨੇ ਪਹਿਲਾ ਅਤੇ ਸੁਮਨਪ੍ਰੀਤ ਕੌਰ ਸੈਂਟਰ ਢੁੱਡੀਕੇ ਨੇ ਦੂਜਾ ਸਥਾਨ, 200 ਮੀਟਰ ਲੜਕੇ ਵਿਚ ਅੰਸ਼ਦੀਪ ਸਿੰਘ ਸੈਂਟਰ ਡਾਲਾ ਨੇ ਪਹਿਲਾਂ ਅਤੇ ਰਿਤਿਕ ਸੈਂਟਰ ਡਾਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ, 200 ਮੀਟਰ ਦੌੜ ਲੜਕੀਆਂ ਐਲਿਸ ਸੈਂਟਰ ਅਜੀਤਵਾਲ ਨੇ ਪਹਿਲਾਂ ਅਤੇ ਸੁੱਖਪ੍ਰੀਤ ਕੌਰ ਸੈਂਟਰ ਡਾਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ, 400 ਮੀਟਰ ਲੜਕੇ ਸੁਖਪ੍ਰੀਤ ਸਿੰਘ ਸੈੱਟਰ ਚੁਗਾਵਾਂ ਨੇ ਪਹਿਲਾਂ ਅਤੇ ਹਰਕਰਨ ਸਿੰਘ ਸੈਂਟਰ ਚੁਗਾਵਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ, 400 ਮੀਟਰ ਲੜਕੀਆਂ ਵਿਚ ਆਸ਼ਾ ਸੈਂਟਰ ਤਲਵੰਡੀ ਭੰਗੇਰੀਆਂ ਨੇ ਪਹਿਲਾਂ ਅਤੇ ਖੁਸ਼ਪ੍ਰੀਤ ਕੌਰ ਸੈਂਟਰ ਢੁੱਡੀਕੇ ਨੇ ਦੂਜਾ ਸਥਾਨ ਪ੍ਰਾਪਤ ਕੀਤਾ, 600 ਮੀਟਰ ਲੜਕੇ ਇੰਦਰਜੀਤ ਸਿੰਘ ਸੈਂਟਰ ਢੁੱਡੀਕੇ ਪਹਿਲਾਂ,ਹਰਸਿਤ ਸੈਂਟਰ ਤਲਵੰਡੀ ਭੰਗੇਰੀਆ ਨੇ ਦੂਜਾ, 600 ਮੀਟਰ ਲੜਕੀਆਂ ਖੁਸ਼ਪ੍ਰੀਤ ਕੌਰ ਸੈਂਟਰ ਢੁੱਡੀਕੇ ਨੇ ਪਹਿਲਾਂ ਅਤੇ ਬਿਕਰਮਜੀਤ ਕੌਰ ਸੈਂਟਰ ਤਲਵੰਡੀ ਭੰਗੇਰੀਆਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਤਰ੍ਹਾਂ ਸਾਰੇ ਸੈਂਟਰਾਂ ਦੇ ਅਧਿਆਪਕਾਂ ਵੱਲੋਂ ਆਪਣੇ ਆਪਣੇ ਬੱਚਿਆਂ ਨੂੰ ਪੂਰੀ ਮਿਹਨਤ ਕਰਵਾਈ ਹੋਈ ਸੀ ਅਧਿਆਪਕਾਂ ਦਾ ਜੋਸ਼ ਵੇਖਣ ਵਾਲਾ ਸੀ। ਇਹ ਖੇਡਾਂ ਵਿਚ ਅੱਜ ਦੀਆਂ ਖੇਡਾਂ ਦੀ ਸਮਾਪਤੀ ਤੋਂ ਬਾਅਦ ਇਨਾਮ ਮੌਜੂਦਾ ਸਰਪੰਚ ਅਤੇ ਸਮੁੱਚੀ ਪਿੰਡ ਦੀ ਪੰਚਾਇਤ ਅਤੇ ਪਿੰਡ ਦੇ ਪੰਤਵੰਤੇ ਹਾਜ਼ਰ ਸਨ। ਨਾਲ ਹੀ ਬਲਾਕ ਖੇਡ ਪ੍ਰਬੰਧਕ ਕਮੇਟੀ ਹਾਜ਼ਰ ਸੀ।