- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤੀ ਜਨਤਾ ਪਾਰਟੀ ਜ਼ਿਲ੍ਹਾ

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਮੋਗਾ ਦੀ ਇਕ ਵਿਸ਼ੇਸ਼ ਮੀਟਿੰਗ ਅੱਜ ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿਚ ਦੇਸ਼ ਦੇ ਨਵੇਂ ਰਾਸ਼ਟਰੀ ਭਾਜਪਾ ਪ੍ਰਧਾਨ ਨਿਤਿਨ ਨਬੀਨ ਦੇ ਜਲੰਧਰ ਵਿਖੇ ਆਗਮਨ ਸਬੰਧੀ ਤਿਆਰੀਆਂ ਅਤੇ ਉਨ੍ਹਾਂ ਦੇ ਸਵਾਗਤ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ ਬਾਰੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਤੋਂ ਇਲਾਵਾ ਧਰਮਕੋਟ ਅਤੇ ਬਾਘਾਪੁਰਾਣਾ ਦੀਆਂ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਪਾਰਟੀ ਦੀ ਰਣਨੀਤੀ, ਸੰਗਠਨਾਤਮਕ ਤਿਆਰੀਆਂ ਅਤੇ ਜ਼ਮੀਨੀ ਪੱਧਰ ’ਤੇ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਸਬੰਧੀ ਵੀ ਵਿਚਾਰ ਸਾਂਝੇ ਕੀਤੇ ਗਏ। ਮੀਟਿੰਗ ਦੌਰਾਨ ਪਾਰਟੀ ਸੰਗਠਨ ਨੂੰ ਹੋਰ ਮਜ਼ਬੂਤੀ ਦੇਣ ਦੇ ਉਦੇਸ਼ ਨਾਲ ਅਹਿਮ ਨਿਯੁਕਤੀਆਂ ਵੀ ਕੀਤੀਆਂ ਗਈਆਂ। ਇਸ ਮੌਕੇ ਐਡਵੋਕੇਟ ਰਮੇਸ਼ ਗਰੋਵਰ ਅਤੇ ਸੀਨੀਅਰ ਆਗੂ ਸੁਮਨ ਮਲਹੋਤਰਾ ਨੂੰ ਜ਼ਿਲ੍ਹਾ ਭਾਜਪਾ ਦਾ ਉੱਪ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸੇ ਤਰ੍ਹਾਂ ਐੱਸਆਈਆਰ ਮੁਹਿੰਮ ਦੌਰਾਨ ਸ਼ਲਾਘਾਯੋਗ ਕਾਰਗੁਜ਼ਾਰੀ ਨਿਭਾਉਣ ਵਾਲੇ ਸੁਰਿੰਦਰਪਾਲ ਨੱਥਾ ਨੂੰ ਜ਼ਿਲ੍ਹਾ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ। ਭਾਜਪਾ ਵਿਚ ਮੁੜ ਸ਼ਾਮਲ ਹੋਏ ਧਰਮਵੀਰ ਅਗਨੀਹੋਤਰੀ ਨੂੰ ਓਬੀਸੀ ਮੋਰਚੇ ਵਿਚ ਪ੍ਰਦੇਸ਼ ਕਾਰਜਕਾਰਨੀ ਮੈਂਬਰ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਹਾਜ਼ਰ ਆਗੂਆਂ ਨੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਉਮੀਦ ਪ੍ਰਗਟਾਈ ਕਿ ਉਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਂਦੇ ਹੋਏ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਗੇ। ਇਸ ਮੀਟਿੰਗ ਵਿਚ ਸਾਬਕਾ ਜ਼ਿਲ੍ਹਾ ਪ੍ਰਧਾਨ ਰਾਕੇਸ਼ ਸ਼ਰਮਾ, ਸਾਬਕਾ ਜ਼ਿਲ੍ਹਾ ਪ੍ਰਧਾਨ ਵਿਜੇ ਸ਼ਰਮਾ, ਸਾਬਕਾ ਜ਼ਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਗਿੱਲ, ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਸਟੇਟ ਮੈਡੀਕਲ ਸੈੱਲ ਕਨਵੀਨਰ ਡਾ. ਸੀਮਾਂਤ ਗਰਗ, ਸੀਨੀਅਰ ਆਗੂ ਭਜਨ ਲਾਲ ਸਿਤਾਰਾ, ਸਟੇਟ ਕਾਰਜਕਾਰਨੀ ਮੈਂਬਰ ਰਾਕੇਸ਼ ਭੱਲਾ, ਸਟੇਟ ਕਾਰਜਕਾਰਨੀ ਮੈਂਬਰ ਗੁਰਮੇਲ ਸਿੰਘ ਸਰਾਂ, ਪ੍ਰਦੇਸ਼ ਮਹਿਲਾ ਮੋਰਚਾ ਜਨਰਲ ਸਕੱਤਰ ਮਨਿੰਦਰ ਕੌਰ ਸਲੀਣਾ, ਅਨਿਲ ਬਾਂਸਲ, ਸਤਿੰਦਰਪ੍ਰੀਤ ਸਿੰਘ ਰੱਤੀਆਂ, ਲਖਵੰਤ ਸਿੰਘ ਸਾਫੂਵਾਲਾ, ਕਮਲਜੀਤ ਕੌਰ ਧੱਲੇਕੇ, ਰੁਦਰ ਸ਼ਰਮਾ, ਵਰੁਣ ਜੈਦਕਾ, ਗੀਤਾ ਆਰੀਆ, ਹਿਤੇਸ਼ ਗੁਪਤਾ, ਸਰਦੂਲ ਸਿੰਘ ਕੰਗ, ਨਿਰਮਲ ਸਿੰਘ ਮੀਨੀਆ, ਪਵਨ ਕੁਮਾਰ ਬੰਟੀ, ਜੋਗਿੰਦਰ ਕੁਮਾਰ, ਹਰਵਿੰਦਰ ਸਿੰਘ ਧਾਲੀਵਾਲ., ਰਾਜਪਾਲ ਠਾਕੁਰ, ਸ਼ਮਸ਼ੇਰ ਸਿੰਘ ਕੈਲਾ, ਰਾਓ ਬਰਿੰਦਰ ਪੱਬੀ, ਰਾਕੇਸ਼ ਸੋਨੀ ਮੰਗਲਾ, ਅਮਿਤ ਅੱਗਰਵਾਲ, ਸੁਰਿੰਦਰਪਾਲ ਨੱਥਾ, ਭੁਪਿੰਦਰ ਹੈਪੀ, ਸੰਜੀਵ ਸ਼ਰਮਾ ਸੋਨੂੰ, ਸਤਨਾਮ ਸਿੰਘ ਮਹੇਸ਼ਰੀ, ਧੀਰਜ ਕੁਮਾਰ ਸ਼ਰਮਾ, ਸਤਵੰਤ ਸਿੰਘ ਬਰਾੜ, ਗੁਰਚਰਨ ਸਿੰਘ, ਦੀਪਕ ਤਲਵਾੜ, ਸੁਖਵੀਰ ਸਿੰਘ, ਤਰੁਨਜੀਤ ਕਲਿਆਣ, ਵਿਨੋਦ ਸ਼ਰਮਾ ਵਿੱਕੀ, ਵੀਰ ਸਿੰਘ ਹੈਪੀ ਢੇਸੀ, ਅਮਰੀਕ ਸਿੰਘ, ਗੁਰਮੀਤ ਸਿੰਘ, ਜਗਦੀਪ ਸੀਰਾ ਲੰਢੇਕੇ, ਲਖਵੀਰ ਸੋਨੀ ਭੱਟੀ, ਬਲਜੀਤ ਅਦੀਵਾਲ, ਇਸ਼ਾਰਾ ਸਿੰਘ, ਹੇਮੰਤ ਸੂਦ, ਡਾ. ਰਮਿੰਦਰ ਸ਼ਰਮਾ, ਅਰਜੁਨ ਕੁਮਾਰ, ਐਡਵੋਕੇਟ ਕਮਲਜੀਤ ਬਾਠ, ਅਮਿਤ ਗੁਪਤਾ, ਗਗਨ ਲੂੰਬਾ, ਹਰਮਨਜੋਤ ਸਿੰਘ, ਸੰਦੀਪ ਸੰਨੀ, ਗਗਨਦੀਪ ਸਿੰਘ, ਅੰਗਰੇਜ ਸਿੰਘ, ਅਜਮੇਰ ਸਿੰਘ, ਰਾਜ ਕੁਮਾਰ ਸ਼ਰਮਾ, ਰਾਜ ਕੌਰ, ਗੁਰਜੀਤ ਸਿੰਘ ਲੰਢੇਕੇ, ਮਨਪ੍ਰੀਤ ਕੌਰ, ਰਾਹੁਲ ਕੁਮਾਰ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿਚ ਭਾਜਪਾ ਸਾਥੀ ਅਤੇ ਸਮਰਥਕ ਹਾਜ਼ਰ ਸਨ।