ਸੁਸਾਇਟੀ ਨੇ ਸ੍ਰੀ ਕ੍ਰਿਸ਼ਨ ਗਾਊਸ਼ਾਲਾ ਵਿਖੇ ਮੀਟਿੰਗ ਕੀਤੀ
ਸ਼ਿਵਾਲਾ ਲਾਲਾ ਰਾਸੁਸਾਇਟੀ ਵੱਲੋਂ ਸ੍ਰੀ ਕ੍ਰਿਸ਼ਨ ਗਾਊਸ਼ਾਲਾ ਵਿਖੇ ਮੀਟਿੰਗ ਕੀਤੀ
Publish Date: Sun, 25 Jan 2026 05:09 PM (IST)
Updated Date: Mon, 26 Jan 2026 04:07 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਗਾ : ਸ਼ਿਵਾਲਾ ਲਾਲਾ ਰਾਮ ਕਿਸ਼ਨ ਸੂਦ ਸੁਸਾਇਟੀ ਵੱਲੋਂ ਸ੍ਰੀ ਕ੍ਰਿਸ਼ਨ ਗਾਊਸ਼ਾਲਾ ਵਿਖੇ ਮੀਟਿੰਗ ਕੀਤੀ ਗਈ। ਮੀਟਿ਼ੰਗ ਵਿਚ ਗਾਊਸ਼ਾਲਾ ਦੇ ਕੰਮਕਾਜ ਨੂੰ ਹੋਰ ਸੁਚਾਰੂ ਅਤੇ ਬਿਹਤਰ ਬਣਾਉਣ ਦੇ ਉਦੇਸ਼ ਨਾਲ ਨਵੇਂ ਮੈਂਬਰ ਸ਼ਾਮਿਲ ਕਰਨ ਦਾ ਫ਼ੈਸਲਾ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗਾਊਸ਼ਾਲਾ ਦੇ ਸਕੱਤਰ ਡਾ. ਪ੍ਰੇਮ ਸ਼ਰਮਾ ਨੇ ਦੱਸਿਆ ਕਿ ਨਵੇਂ ਮੈਂਬਰਾਂ ਵਜੋਂ ਰਮਣੀਕ ਸੂਦ, ਰਾਜ ਕੁਮਾਰ ਸ਼ੈਲਰ ਵਾਲੇ, ਐਮਆਰ ਗੋਇਲ, ਵਿਜੈ ਬਾਂਸਲ ਬਾਘਾਪੁਰਾਣਾ, ਵਿਪਨ ਸੂਦ, ਨਵੀਨ ਸੂਦ ਅਤੇ ਰੋਹਤਾਸ ਉੱਪਲ ਨੂੰ ਕੁੱਝ ਪੁਰਾਣੇ ਮੈਂਬਰਾਂ ਦੀ ਥਾਂ ਸ਼ਾਮਿਲ ਕੀਤਾ ਗਿਆ ਹੈ। ਇਹ ਮੀਟਿੰਗ ਪ੍ਰਧਾਨ ਐਡਵੋਕੇਟ ਵਿਨੈ ਕਸ਼ਯਪ ਵਲੋਂ ਕੀਤੀ। ਇਸ ਮੌਕੇ ਚੇਅਰਮੈਨ ਸੰਜੀਵ ਸੂਦ, ਸੀਨੀਅਰ ਉੱਪ ਪ੍ਰਧਾਨ ਐਡਵੋਕੇਟ ਰੁਪਿੰਦਰ ਕਾਂਸਲ, ਉੱਪ ਪ੍ਰਧਾਨ ਜਤਿੰਦਰ ਸੂਦ, ਮੈਂਬਰ ਰਛਪਾਲ ਗਿੱਲ, ਐਮਆਰ ਗੋਇਲ ਅਤੇ ਰਮਣੀਕ ਸੂਦ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਮੀਟਿੰਗ ਦੌਰਾਨ ਗਾਊਸ਼ਾਲਾ ਵਿਚ ਹੋ ਰਹੇ ਵਿਕਾਸ ਕਾਰਜਾਂ ਅਤੇ ਉਨ੍ਹਾਂ ’ਤੇ ਆਏ ਖਰਚਿਆਂ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਦਿੱਤੀ ਗਈ। ਇਸ ਅਧੀਨ ਗੋਸ਼ ਦੇ ਗੋਦਾਮ ਦੀ ਡਿੱਗੀ ਹੋਈ ਦੀਵਾਰ ਦੀ ਮੁੜ ਤਿਆਰੀ ਕੀਤੀ ਗਈ। ਮੀਟਿੰਗ ਵਿਚ ਗਾਉਸ਼ਾਲਾ ਦੀ ਕਾਰਜਕਾਰੀ ਕਮੇਟੀ ਦੀ ਅਗਲੇ ਪੰਜ ਸਾਲਾਂ ਲਈ ਚੋਣ ਕਰਨ ਅਤੇ ਪ੍ਰਧਾਨ ਐਡਵੋਕੇਟ ਵਿਨੈ ਕਸ਼ਯਪ ਨੂੰ ਨਵੀਂ ਕਾਰਜਕਾਰੀ ਕਮੇਟੀ ਦਾ ਗਠਨ ਕਰਨ ਦਾ ਅਧਿਕਾਰ ਦੇਣ ਬਾਰੇ ਵੀ ਸਰਬਸੰਮਤੀ ਨਾਲ ਫ਼ੈਸਲਾ ਲਿਆ ਗਿਆ। ਇਸ ਦੌਰਾਨ ਗਾਉਸ਼ਾਲਾ ਨੂੰ ਮਿਲਣ ਵਾਲੇ ਸਰਕਾਰੀ ਫੰਡ ਦੇ ਜਾਰੀ ਹੋਣ ਵਿਚ ਆ ਰਹੀ ਰੁਕਾਵਟ ਸੰਬੰਧੀ ਰਾਜਸਵ ਰਿਕਾਰਡ ਦੀ ਦਰੁੱਸਤੀ ਕਰਵਾਉਣ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਟਰੱਸਟ ਸ਼ਿਵਾਲਾ ਲਾਲਾ ਰਾਮ ਕਿਸ਼ਨ ਸੂਦ ਸੁਸਾਇਟੀ ਦੇ ਪ੍ਰਧਾਨ ਵੱਲੋਂ ਇਸ ਸਮੱਸਿਆ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਅਖ਼ੀਰ ਵਿਚ ਕਮੇਟੀ ਮੈਂਬਰਾਂ ਨੇ ਗੋਸ਼ਾਲਾ ਦਾ ਦੌਰਾ ਕਰਕੇ ਗੋਵੰਸ਼ ਦੀ ਹੋ ਰਹੀ ਸੇਵਾ ਸੰਭਾਲ ’ਤੇ ਖੁਸ਼ੀ ਪ੍ਰਗਟ ਕੀਤੀ। ਇਸ ਮੌਕੇ ਸ੍ਰੀ ਕ੍ਰਿਸ਼ਨ ਗੋਧਾਮ ਵਿਚ ਲੱਗੇ ਬਾਇਓਡਾਈਜੈਸਟਰ ਪਲਾਂਟ ਦੀ ਕਾਰਗੁਜ਼ਾਰੀ ਹੇਠ ਬਿਜ਼ਲੀ ਉਤਪਾਦਨ ਦਾ ਜਾਇਜ਼ਾ ਵੀ ਕਮੇਟੀ ਮੈਂਬਰਾਂ ਵੱਲੋਂ ਲਿਆ ਗਿਆ।