- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਬਾਲਾ ਜੀ ਮਿੱਤਰ ਮੰਡਲ ਵੱਲੋਂ ਹਰ

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਸ੍ਰੀ ਬਾਲਾ ਜੀ ਮਿੱਤਰ ਮੰਡਲ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਚੌਥੀ ਵਾਰ ਗਣੇਸ਼ ਮਹਾਉਤਸਵ ਦਾ ਸ਼ਰਧਾ ਅਤੇ ਉਤਸ਼ਾਹ ਨਾਲ ਸ਼ਾਨਦਾਰ ਆਯੋਜਨ ਕੀਤਾ ਜਾ ਰਿਹਾ ਹੈ। ਇਸ ਮੌਕੇ ਦੌਰਾਨ ਹਜ਼ਾਰਾਂ ਸ਼ਰਧਾਲੂਆਂ ਨੇ ਭਗਵਾਨ ਸ੍ਰੀ ਗਣੇਸ਼ ਜੀ ਦੇ ਦਰਸ਼ਨ ਕਰਕੇ ਉਨ੍ਹਾਂ ਦਾ ਗੁਣਗਾਨ ਕੀਤਾ ਅਤੇ ਆਪਣੀ ਹਾਜ਼ਰੀ ਲਗਵਾਈ। ਗਣੇਸ਼ ਮਹਾਉਤਸਵ ਦੌਰਾਨ ਸ੍ਰੀ ਬਾਲਾ ਜੀ ਮਿੱਤਰ ਮੰਡਲ ਵੱਲੋਂ ਹਰ ਰੋਜ਼ ਰਾਤ ਨੂੰ ਕੀਰਤਨ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਵਿਚ ਮੋਗਾ ਸ਼ਹਿਰ ਦੇ ਵੱਖ-ਵੱਖ ਵਰਗਾਂ ਨਾਲ ਸਬੰਧਤ ਸ਼ਰਧਾਲੂ ਵੱਡੀ ਗਿਣਤੀ ਵਿਚ ਸ਼ਾਮਲ ਹੋ ਕੇ ਭਗਵਾਨ ਸ੍ਰੀ ਗਣੇਸ਼ ਜੀ ਦੀ ਭਗਤੀ ਵਿਚ ਲੀਨ ਹੋ ਰਹੇ ਹਨ। ਮਹਾਉਤਸਵ ਦੇ ਚੱਲਦਿਆਂ ਸਮੁੱਚਾ ਮਾਹੌਲ ਭਗਤੀਮਈ ਬਣਿਆ ਹੋਇਆ ਹੈ। ਇਸੇ ਲੜੀ ਤਹਿਤ ਐਂਟੀ ਕੁਰੱਪਸ਼ਨ ਫਾਊਂਡੇਸ਼ਨ ਆਫ ਇੰਡੀਆ ਦੇ ਨੈਸ਼ਨਲ ਚੇਅਰਮੈਨ ਅਤੇ ਵਿਜੀਲੈਂਸ ਤੇ ਸਾਈਬਰ ਕਰਾਈਮ ਸੈੱਲ ਨਾਲ ਸਬੰਧਤ ਸੂਮਿਤ ਪੁਜਾਨਾ ਨੇ ਵੀ ਗਣੇਸ਼ ਮਹਾਉਤਸਵ ਵਿਚ ਪਹੁੰਚ ਕੇ ਭਗਵਾਨ ਸ੍ਰੀ ਗਣੇਸ਼ ਜੀ ਦੇ ਦਰਬਾਰ ਵਿਚ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਸ੍ਰੀ ਬਾਲਾ ਜੀ ਮਿੱਤਰ ਮੰਡਲ ਵੱਲੋਂ ਸੂਮਿਤ ਪੁਜਾਨਾ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਮੰਡਲ ਦੇ ਪ੍ਰਧਾਨ ਰਵੀ ਕੁਮਾਰ, ਰਾਹੁਲ ਕੁਮਾਰ, ਸੁਸ਼ੀਲ ਮਿੱਡਾ, ਸੌਰਵ ਗੋਇਲ ਸਮੇਤ ਸਮੂਹ ਮੈਂਬਰਾਂ ਨੇ ਉਨ੍ਹਾਂ ਦਾ ਸਨਮਾਨ ਕਰਦਿਆਂ ਗਣੇਸ਼ ਮਹਾਉਤਸਵ ਵਿੱਚ ਪਹੁੰਚਣ ਲਈ ਧੰਨਵਾਦ ਪ੍ਰਗਟ ਕੀਤਾ।