- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਸ਼ਵ ਕਰਮਾ ਭਵਨ ਕੋਟ ਕਪੂਰਾ

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ : ਵਿਸ਼ਵਕਰਮਾ ਭਵਨ ਕੋਟਕਪੂਰਾ ਬਾਈਪਾਸ ਵਿਖੇ ਭਾਈ ਲਾਲੋ ਜੀ ਵੈੱਲਫੇਅਰ ਸੁਸਾਇਟੀ ਮੋਗਾ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੇ ਪ੍ਰਚਾਰਕ ਗੁਰਸਿੱਖ ਭਾਈ ਲਾਲੋ ਜੀ ਦਾ ਜਨਮ ਦਿਹਾੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਮਨਾਇਆ ਗਿਆ। ਭਾਈ ਲਾਲੋ ਜੀ ਦੇ ਨਮਿੱਤ ਆਰੰਭ ਕਰਵਾਏ ਸਹਿਜ ਪਾਠ ਦੇ ਭੋਗ ਉਪਰੰਤ ਗੁਰਬਾਣੀ ਦਾ ਮਨੋਹਰ ਕੀਰਤਨ ਭਾਈ ਹਰਪ੍ਰੀਤ ਸਿੰਘ ਤੇ ਭਾਈ ਹਿੰਮਤ ਸਿੰਘ ਵੱਲੋਂ ਕੀਤਾ ਗਿਆ। ਭਾਈ ਲਾਲੋ ਸੁਸਾਇਟੀ ਦੇ ਵਿਸ਼ੇਸ਼ ਸੱਦੇ ’ਤੇ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸਾਮਲ ਹੋਏ। ਉਨ੍ਹਾਂ ਗੁਰਮਤਿ ਅਨੁਸਾਰ ਵਿਚਾਰਾਂ ਦੀ ਸਾਂਝ ਪਾਉਂਦਿਆਂ ਭਾਈ ਲਾਲੋ ਜੀ ਦਾ ਜਨਮ ਦਿਹਾੜਾ ਮਨਾਉਣ ਲਈ ਪ੍ਰਬੰਧਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਭਾਈ ਲਾਲੋ ਜੀ ਦੇ ਜੀਵਨ ਤੋਂ ਪ੍ਰੇਰਨਾ ਲੈਕੇ ਹਰ ਸਿੱਖ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਪਿਆਰ ਪਾਉਣ ਅਤੇ ਬਾਣੀ ’ਤੇ ਅਮਲ ਕਰਨ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਸਿੱਖਕੌਮ ਨੂੰ ਜਾਗਰੂਕ ਹੋਣ ਦੀ ਪ੍ਰੇਰਨਾ ਦਿੰਦਿਆਂ ਕਿਹਾ ਕਿ ਗੁਰਧਾਮਾਂ, ਗੁਰ ਅਸਥਾਨਾਂ ਅਤੇ ਸਿੱਖ ਸੰਸਥਾਵਾਂ ਨੂੰ ਸੰਭਾਲਣ ਲਈ ਜਾਗਰੂਕ ਤੇ ਇੱਕਮੁਠ ਹੋ ਕੇ ਪ੍ਰਬੰਧ ਸੰਭਾਲਣ ਲਈ ਅਗੇ ਆਉਣ ਦੀ ਲੋੜ ਹੈ। ਮੰਚ ਦਾ ਸੰਚਾਲਣ ਕਰਦਿਆਂ ਗੁਰਪ੍ਰੀਤਮ ਸਿੰਘ ਚੀਮਾ ਨੇ ਕਿਹਾ ਕਿ ਭਾਈ ਲਾਲੋ ਜੀ ਦਾ ਜਨਮ ਦਿਨ ਮਨਾ ਕਿ ਕਿਰਤ ਕਰਨ ਦੇ ਆਦੇਸ਼ ਨੂੰ ਸੰਗਤ ਵਿਚ ਪਹੁੰਚਾਉਣ ਦਾ ਯਤਨ ਕੀਤਾ। ਉਨ੍ਹਾਂ ਸੰਗਤਾਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨੂੰ ਸਿਰੋਪਾਓ ਤੇ ਮੋਮੈਟੋ ਨਾਲ ਸਨਮਾਨ ਭਾਈ ਲਾਲੋ ਜੀ ਵੈੱਲਫੇਅਰ ਸੁਸਾਇਟੀ ਅਤੇ ਮੋਗਾ ਸ਼ਹਿਰ ਦੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਵੱਲੋ ਕੀਤਾ ਗਿਆ, ਜਿੰਨ੍ਹਾਂ ਵਿਚ ਹਰਦੇਵ ਸਿੰਘ ਚਾਨਾ ਪ੍ਰਧਾਨ ਭਾਈ ਲਾਲੋ ਸੁਸਾਇਟੀ ,ਪ੍ਰੀਤਮ ਸਿੰਘ ਰਾਜੇਆਣਾ, ਮੁਕੰਦ ਸਿੰਘ ਠੇਕੇਦਾਰ, ਅੰਮ੍ਰਿਤਪਾਲ ਸਿੰਘ ਡਰੋਲੀ, ਰੇਸ਼ਮ ਸਿੰਘ ਠੱਠੀਭਾਈ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪੁਨਰਸੁਰਜੀਤੀ, ਸੁਰਿੰਦਰ ਸਿੰਘ ਭੁੱਲਰ ਪ੍ਰਧਾਨ , ਸਤਨਾਮ ਸਿੰਘ ਕਾਰਪੈਂਟਰ, ਪਰਮਜੋਤ ਸਿੰਘ ਖ਼ਾਲਸਾ, ਹਰਮੇਲ ਸਿੰਘ ਡਰੋਲੀ ਭਾਈ, ਜਸਵੰਤ ਸਿੰਘ ਬੱਧਨੀ, ਗੁਰਮੀਤ ਸਿੰਘ, ਜੋਗਿੰਦਰ ਸਿੰਘ ਕੋਕਰੀ, ਚੰਨਣ ਸਿੰਘ ਵੱਟੂ, ਗੁਰਸੇਵਕ ਸਿੰਘ ਚੀਮਾ, ਮਨਜੀਤ ਸਿੰਘ ਮਿੰਦੀ, ਗੁਰਪ੍ਰੀਤ ਸਿੰਘ ਕੰਬੋ ਪ੍ਰਧਾਨ, ਗਿਆਨ ਸਿੰਘ, ਪ੍ਰੀਤਮ ਸਿੰਘ ਰਿਟਾਇਰ ਐਕਸੀਅਨ, ਜਗਦੇਵ ਸਿੰਘ, ਹਰਭਜਨ ਸਿੰਘ ਅਤੇ ਰਣਜੀਤ ਸਿੰਘ ਮਾਲਵਾ ਸ਼ਮਲ ਸਨ। ਇਸ ਮੌਕੇ ਗੁਰੂ ਕਾ ਅਤੁੱਟ ਲੰਗਰ ਵਰਤਿਆ।