ਪੈਨਸ਼ਨਰਜ਼ ਐਸੋਸੀਏਸ਼ਨ ਦਾ ਵਫ਼ਦ ਐੱਸਐੱਮਓ ਨੂੰ ਮਿਲਿਆ
ਸਿਹਤ ਵਿਭਾਗ ਪੈਨਸ਼ਨਰਜ ਐਸੋਸੀਏਸ਼ਨ ਜ਼ਿਲ੍ਹਾ
Publish Date: Thu, 02 Apr 2026 04:04 PM (IST)
Updated Date: Fri, 03 Apr 2026 04:04 AM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ ਮੋਗਾ: ਸਿਹਤ ਵਿਭਾਗ ਪੈਨਸ਼ਨਰਜ ਐਸੋਸੀਏਸ਼ਨ ਜ਼ਿਲ੍ਹਾ ਮੋਗਾ ਦਾ ਇਕ ਵਫਦ ਅੱਜ ਚਮਕੌਰ ਸਿੰਘ ਸਰਾਂ ਦੀ ਪ੍ਰਧਾਨਗੀ ਹੇਠ ਐੱਸਐੱਮ ਓ ਸਿਵਲ ਹਸਪਤਾਲ ਮੋਗਾ ਡਾਕਟਰ ਹਰਿੰਦਰ ਸਿੰਘ ਸੂਦ ਨੂੰ ਮਿਲਿਆ। ਮੀਟਿੰਗ ਵਿਚ ਪੈਨਸ਼ਨਰਾਂ ਦੇ ਸਾਲ 2016 ਦੇ ਵਧੀ ਹੋਈ ਤਨਖ਼ਾਹ ਦੇ ਬਕਾਏ, ਜਿਸਦੀ ਅਦਾਇਗੀ ਅਪ੍ਰੈਲ 2026ਤੋਂ ਮਾਰਚ 2027ਤੱਕ 12ਕਿਸ਼ਤਾਂ ਵਿਚ ਹੋਣੀ ਹੈ, ਸੋਧੀ ਹੋਈ ਲੀਵ ਇੰਕੇਸ਼ਮੈਂਟ ਦੀ ਤੀਜੀ ਅਤੇ ਚੌਥੀ ਕਿਸ਼ਤ ਜਿਸਦੀ ਅਦਾਇਗੀ ਅਪ੍ਰੈਲ 2026ਅਤੇ ਅਕਤੂਬਰ 2026ਦੌਰਾਨ ਕੀਤੀ ਜਾਣੀ ਹੈ, ਦਵਿੰਦਰ ਕੌਰ, ਸਵਰਨ ਲਤਾ, ਦੋਵੇਂ ਨਰਸਿੰਗ ਸਿਸਟਰ, ਵਿਜੇ ਕੁਮਾਰੀ, ਬਲਬੀਰ ਸਿੰਘ ਦੋਵੇਂ ਚੀਫ ਫਾਰਮਾਸਿਸਟ ਇਨ੍ਰਾਂ ਚਾਰਾਂ ਦੀ ਲੀਵ ਇੰਕੇਸ਼ਮੈਂਟ ਦੀ ਪਹਿਲੀ ਅਤੇ ਦੂਜੀ ਕਿਸ਼ਤ ਜੋ ਕਿ ਅਜੇ ਤੱਕ ਅਦਾ ਨਹੀਂ ਕੀਤੀ ਗਈ, ਸਬੰਧੀ ਵਿਸਥਾਰਪੂਰਵਕ ਗੱਲਬਾਤ ਹੋਈ। ਇਸ ਮੀਟਿੰਗ ਵਿਚ ਦਫ਼ਤਰੀ ਅਮਲਾ ਵੀ ਸ਼ਾਮਲ ਹੋਇਆ। ਐੱਸਐੱਮਓ ਨੇ ਸਾਰੀ ਗੱਲ ਬਹੁਤ ਧਿਆਨ ਨਾਲ ਸੁਣੀ ਤੇ ਦਫ਼ਤਰੀ ਅਮਲੇ ਨੂੰ ਸਾਰੀਆਂ ਮੰਗਾਂ ਦਾ ਨਿਪਟਾਰਾ ਜਲਦੀ ਸਮੇਂ ਸਿਰ ਕਰਨ ਸਬੰਧੀ ਲੋੜੀਦੀਆਂ ਹਦਾਇਤਾਂ ਜਾਰੀ ਕੀਤੀਆਂ। ਮੀਟਿੰਗ ਵਿਚ ਮਨਜੀਤ ਸਿੰਘ, ਬਲਵਿੰਦਰ ਗਿੱਲ, ਪ੍ਰੇਮ ਕਟਾਰੀਆ, ਅਮਰਜੀਤ ਮਹੇਸ਼ਰੀ, ਬਲਵਿੰਦਰ ਸ਼ਰਮਾ, ਨਛੱਤਰ ਸਿੰਘ, ਹਰਦੀਸ਼ ਕੌਰ, ਸੁਰਿੰਦਰ ਕੌਰ, ਰੰਜੂ ਬਾਲਾ ਅਤੇ ਪੂਨਮ ਆਦਿ ਹਾਜ਼ਰ ਸਨ।