- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਿਆਮ ਸੇਵਾ ਸੋਸਾਇਟੀ ਵੱਲੋਂ

ਪੱਤਰ ਪ੍ਰੇਰਕ ਪੰਜਾਬੀ ਜਾਗਰਣ, ਮੋਗਾ: ਸ਼ਿਆਮ ਸੇਵਾ ਸੋਸਾਇਟੀ ਵੱਲੋਂ ਜਲੰਧਰ ਕਲੋਨੀ ਸਥਿਤ ਸ੍ਰੀ ਸ਼ਿਆਮ ਮੰਦਰ ਵਿਖੇ ਸ਼ਿਆਮ ਬਾਬਾ ਦੇ ਜਨਮ ਉਤਸਵ ਦੀ ਸ਼ੁਰੂਆਤ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਕੀਤੀ ਗਈ। ਇਸ ਮੌਕੇ ਸ਼ੀਸ਼ ਪੂਜਨ, ਨਵਗ੍ਰਹਿ ਪੂਜਨ, ਕਲਸ਼ ਪੂਜਨ, ਨਿਸ਼ਾਨ ਪੂਜਨ ਅਤੇ ਲੱਡੂ ਗੋਪਾਲ ਪੂਜਨ ਦੀਆਂ ਰਸਮਾਂ ਵਿਧੀਵਤ ਢੰਗ ਨਾਲ ਨਿਭਾਈਆਂ ਗਈਆਂ। ਮੰਦਰ ਦਾ ਸਾਰਾ ਵਾਤਾਵਰਨ ਸ਼ਿਆਮ ਬਾਬਾ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਸਮਾਗਮ ਦੀ ਸ਼ੁਰੂਆਤ ਪੰਡਿਤ ਨੰਦ ਲਾਲ ਸ਼ਰਮਾ ਨੇ ਵੈਦਿਕ ਮੰਤਰਾਂ ਦੇ ਉਚਾਰਨ ਨਾਲ ਨਵਗ੍ਰਹਿ ਪੂਜਨ ਅਤੇ ਕਲਸ਼ ਪੂਜਨ ਕਰਵਾ ਕੇ ਕੀਤੀ। ਇਸ ਉਪਰੰਤ ਸ਼ਿਆਮ ਬਾਬਾ ਦੇ ਪਾਵਨ ਸ਼ੀਸ਼ ਦਾ ਪੂਜਨ ਸਮਾਜ ਸੇਵੀ ਅਨੂਪ ਕੁਮਾਰ ਸੂਦ ਅਤੇ ਸ਼ੰਭੂ ਸੂਦ ਵੱਲੋਂ ਕੀਤਾ ਗਿਆ। ਨਿਸ਼ਾਨ ਪੂਜਨ ਦੀ ਰਸਮ ਅਸ਼ਵਨੀ ਗੋਇਲ, ਸੰਜੀਵ ਸੂਦ ਅਤੇ ਜਗਮੋਹਨ ਗੋਇਲ ਨੇ ਨਿਭਾਈ। ਇਸੇ ਤਰ੍ਹਾਂ ਲੱਡੂ ਗੋਪਾਲ ਜੀ ਦਾ ਪੂਜਨ ਸਮਾਜ ਸੇਵੀ ਜਗਮੋਹਨ ਗੋਇਲ ਅਤੇ ਸੁਨੀਲ ਅਗਰਵਾਲ ਵੱਲੋਂ ਕੀਤਾ ਗਿਆ। ਨਵਗ੍ਰਹਿ ਪੂਜਨ ਵਿਚ ਸ਼ਿਆਮ ਸੇਵਾ ਸੋਸਾਇਟੀ ਦੇ ਸਮੂਹ ਅਹੁਦੇਦਾਰਾਂ ਨੇ ਪਰਿਵਾਰਾਂ ਸਮੇਤ ਸ਼ਮੂਲੀਅਤ ਕਰਕੇ ਬਾਬਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਸੋਸਾਇਟੀ ਦੇ ਸੰਸਥਾਪਕ ਕਮਲ ਸ਼ਰਮਾ, ਚੇਅਰਮੈਨ ਅਜੈ ਗਰਗ, ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਕੌਂਸਲਰ ਭੂਸ਼ਣ ਗਰਗ, ਮੀਤ ਪ੍ਰਧਾਨ ਅਤੇ ਕੌਂਸਲਰ ਭਾਰਤ ਭੂਸ਼ਣ ਗਰਗ ਰਾਜੂ, ਪ੍ਰਧਾਨ ਵਿਨੋਦ ਪੋਪਲੀ, ਕੈਸ਼ੀਅਰ ਰਾਮ ਪ੍ਰਕਾਸ਼ ਮੰਗਲਾ, ਵਿੱਤ ਸਕੱਤਰ ਚੰਦਰ ਮੋਹਨ ਸਹਿਗਲ, ਸੰਜੀਵ ਗਰਗ ਟੀਟੂ, ਭੂਪੇਸ਼ ਸ਼ਰਮਾ, ਜਗਦੀਸ਼ ਬੱਤਰਾ, ਰਾਜੇਸ਼ ਸਿੰਗਲਾ, ਸੁਦਾਮਾ ਪੁਰੀ, ਕਪਿਲ ਕਪੂਰ, ਜਗਜੀਵ ਧੀਰ, ਸੋਨੂੰ ਜੈਸਵਾਲ, ਪ੍ਰਿੰਕਲ ਸ਼ਰਮਾ, ਸ਼ੁਭਮ ਗਰਗ ਸਮੇਤ ਹੋਰ ਅਹੁਦੇਦਾਰਾਂ ਨੇ ਸਮਾਗਮ ਵਿੱਚ ਪਹੁੰਚੇ ਮੁੱਖ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ, ਦੁਸ਼ਾਲਾ ਅਤੇ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਅਤੇ ਸਾਰਿਆਂ ਨੂੰ ਸ਼ਿਆਮ ਬਾਬਾ ਦੇ ਜਨਮ ਉਤਸਵ ਦੀਆਂ ਵਧਾਈਆਂ ਦਿੱਤੀਆਂ। ਸੋਸਾਇਟੀ ਦੇ ਅਹੁਦੇਦਾਰਾਂ ਨੇ ਕਿਹਾ ਕਿ ਸ਼ਿਆਮ ਬਾਬਾ ਦੇ ਜਨਮ ਉਤਸਵ ਵਰਗੇ ਧਾਰਮਿਕ ਸਮਾਗਮ ਸ਼ਰਧਾਲੂਆਂ ਨੂੰ ਆਪਸੀ ਪਿਆਰ, ਭਾਈਚਾਰੇ ਅਤੇ ਸੇਵਾ ਭਾਵਨਾ ਨਾਲ ਜੋੜਦੇ ਹਨ। ਅਜਿਹੇ ਸਮਾਗਮਾਂ ਨਾਲ ਸਮਾਜ ਵਿੱਚ ਧਾਰਮਿਕ ਆਸਥਾ ਅਤੇ ਸਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਿਆਮ ਪ੍ਰੇਮੀ ਅਤੇ ਸ਼ਰਧਾਲੂ ਹਾਜ਼ਰ ਸਨ। ਸਾਰਿਆਂ ਨੇ ਬਾਬਾ ਦੇ ਚਰਨਾਂ ਵਿੱਚ ਸੀਸ ਨਿਵਾ ਕੇ ਆਪਣੇ ਪਰਿਵਾਰਾਂ ਦੀ ਸੁੱਖ-ਸ਼ਾਂਤੀ, ਖੁਸ਼ਹਾਲੀ ਅਤੇ ਤਰੱਕੀ ਦੀ ਕਾਮਨਾ ਕੀਤੀ।