- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੋਟਕਪੂਰਾ ਰੋਡ ਸਥਿਤ ਜਲੰਧਰ

ਸਵਰਨ ਗੁਲਾਟੀ, ਪੰਜਾਬੀ ਜਾਗਰਣ ਮੋਗਾ: ਕੋਟਕਪੂਰਾ ਰੋਡ ਸਥਿਤ ਜਲੰਧਰ ਕਾਲੋਨੀ ਦੇ ਸ਼ਿਆਮ ਮੰਦਰ ਵਿਖੇ ਸ਼ਿਆਮ ਸੇਵਾ ਸੋਸਾਇਟੀ ਵੱਲੋਂ ਸ਼ਿਆਮ ਜਨਮੋਤਸਵ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਕਰਵਾਈ ਗਈ ਵਿਸ਼ਾਲ ਭਜਨ ਸੰਧਿਆ ਦੌਰਾਨ ਸ਼ਰਧਾਲੂਆਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ ਅਤੇ ਸਮੁੱਚਾ ਮੰਦਰ ਪਰਿਸਰ ਸ਼ਿਆਮਮਈ ਹੋ ਗਿਆ। ਸ਼ਿਆਮ ਜਨਮੋਤਸਵ ਦਾ ਇਹ ਸਮਾਗਮ ਸ਼ਰਧਾਲੂਆਂ ਦੀ ਅਥਾਹ ਆਸਥਾ ਵਿਚਕਾਰ ਸ਼ਾਨਦਾਰ ਢੰਗ ਨਾਲ ਸੰਪੰਨ ਹੋਇਆ। ਸਮਾਗਮ ਦੀ ਸ਼ੁਰੂਆਤ ਪੰਡਤ ਦੀ ਅਗਵਾਈ ਹੇਠ ਸ਼ਿਆਮ ਦਰਬਾਰ ਦੀ ਪੂਜਾ ਅਤੇ ਜੋਤ ਪ੍ਰਚੰਡ ਕਰਨ ਦੀ ਰਸਮ ਨਾਲ ਹੋਈ। ਇਸ ਦੌਰਾਨ ਸ਼ਿਆਮ ਬਾਬਾ ਦਾ ਅਲੌਕਿਕ ਸ਼ਿੰਗਾਰ, ਸ਼ਾਨਦਾਰ ਦਰਬਾਰ ਅਤੇ ਛੱਪਣ ਭੋਗ ਸ਼ਰਧਾਲੂਆਂ ਲਈ ਖਿੱਚ ਦਾ ਕੇਂਦਰ ਰਹੇ। ਭਜਨ ਗਾਇਕ ਐਡਵੋਕੇਟ ਜੈ ਗੋਇਲ, ਵੰਸ਼ ਵਧਵਾ, ਰੋਸ਼ਨ ਕੁਮਾਰ, ਅਮਰਜੀਤ ਅਤੇ ਰਾਜੀਵ ਉੱਪਲ ਨੇ ਗਣੇਸ਼ ਵੰਦਨਾ ਅਤੇ ਸ਼ਿਆਮ ਸਤੂਤੀ ਨਾਲ ਭਜਨ ਸੰਧਿਆ ਦਾ ਆਗਾਜ਼ ਕੀਤਾ। ਇਸ ਦੌਰਾਨ ਗਾਇਕਾਂ ਨੇ ਕਈ ਮਨਮੋਹਕ ਭਜਨ ਪੇਸ਼ ਕਰਕੇ ਸ਼ਰਧਾਲੂਆਂ ਨੂੰ ਮੰਤਰਮੁਗਧ ਕਰ ਦਿੱਤਾ। ਇਸ ਮੌਕੇ ਸੋਸਾਇਟੀ ਵੱਲੋਂ ਮੁੱਖ ਮਹਿਮਾਨਾਂ ਨੂੰ ਦੁਸ਼ਾਲਾ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਅੰਤ ਵਿਚ ਸ਼ਰਧਾਲੂਆਂ ਨੂੰ ਅਟੁੱਟ ਭੰਡਾਰੇ ਦਾ ਪ੍ਰਸ਼ਾਦ ਵੰਡਿਆ ਗਿਆ। ਇਸ ਮੌਕੇ ਸੋਸਾਇਟੀ ਦੇ ਸੰਸਥਾਪਕ ਕਮਲ ਸ਼ਰਮਾ, ਚੇਅਰਮੈਨ ਅਜੈ ਗਰਗ, ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਕੌਂਸਲਰ ਭੂਸ਼ਣ ਗਰਗ, ਕੈਸ਼ੀਅਰ ਰਾਮ ਪ੍ਰਕਾਸ਼ ਮੰਗਲਾ, ਵਿੱਤ ਸਕੱਤਰ ਚੰਦਰ ਮੋਹਨ ਸਹਿਗਲ, ਪ੍ਰਧਾਨ ਵਿਨੋਦ ਪੋਪਲੀ, ਭੂਪੇਸ਼ ਸ਼ਰਮਾ, ਸੰਜੀਵ ਕੁਮਾਰ ਟੀਟੂ, ਸੁਦਾਮਾ ਪੁਰੀ, ਗਗਨ ਅਰੋੜਾ, ਅਮਨ ਅਰੋੜਾ, ਜਗਜੀਵ ਧੀਰ, ਰਮਨੀਸ਼ ਗਰਗ, ਮਿਲਨ ਗਰਗ, ਕਪਿਲ ਕਪੂਰ, ਰਾਜੇਸ਼ ਸਿੰਗਲਾ, ਰਾਜੇਸ਼ ਕੁਮਾਰ ਰਾਜੂ, ਰਾਜੇਸ਼ ਗੋਇਲ, ਰਵੀ ਸਿੰਗਲਾ, ਕਪਿਲ ਕੁਮਾਰ ਖੰਨਾ, ਡਾ. ਰਾਮ ਗੋਪਾਲ ਕੁਮਾਰ, ਜਗਦੀਸ਼ ਬੱਤਰਾ, ਪਾਰੁਸ਼ ਗਰਗ, ਅਸ਼ੋਕ ਕਾਲੜਾ, ਨਰੇਸ਼ ਬਾਂਸਲ, ਵਿਜੇ ਅਰੋੜਾ, ਜੋਨੀ ਸ਼ਰਮਾ, ਰਾਮਪਾਲ ਮਹਿੰਦਰੱਤਾ ਅਤੇ ਯੋਗੇਸ਼ ਸ਼ਰਮਾ ਸਮੇਤ ਵੱਡੀ ਗਿਣਤੀ ਵਿਚ ਸ਼ਿਆਮ ਪ੍ਰੇਮੀ ਅਤੇ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਸੰਸਥਾਵਾਂ ਦੇ ਨੁਮਾਇੰਦੇ ਹਾਜ਼ਰ ਸਨ।