- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੋਗਾ ਦੇ ਨਗਰ ਨਿਗਮ ਦੇ ਸਫਾਈ ਕਰਮਚਾਰੀਆਂ

ਸਾਬਕਾ ਮੇਅਰ ਪ੍ਰਵੀਨ ਦੇ ਭਰੋਸੇ ਤੋਂ ਬਾਅਦ ਚੁੱਕਿਆ ਧਰਨਾ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਮੋਗਾ : ਮੋਗਾ ਨਗਰ ਨਿਗਮ ਦੇ ਸਫਾਈ ਕਰਮਚਾਰੀਆਂ ਵੱਲੋਂ ਅਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਹੜਤਾਲ ’ਤੇ ਹੋਣ ਕਰਕੇ ਸ਼ਹਿਰ ਵਿਚ ਕੂੜੇ ਦੇ ਡੰਪਾਂ ’ਤੇ ਕੂੜੇ ਦੇ ਵੱਡੇ ਵੱਡੇ ਢੇਰ ਲੱਗ ਚੁੱਕੇ ਹਨ, ਜਿਸ ਦੇ ਚਲਦਿਆਂ ਸ਼ਹਿਰ ਵਾਸੀਆਂ ਨੂੰ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨ ਪੈ ਰਿਹਾ ਹੈ ਪਰੰਤੂ ਪੰਜਾਬ ਸਰਕਾਰ ਹੜਤਾਲ ’ਤੇ ਬੈਠੇ ਨਗਰ ਨਿਗਮ ਦੇ ਕਰਮਚਾਰੀਆਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ ਹੈ। ਇਸੇ ਤਰ੍ਹਾਂ ਮੋਗਾ ਦੇ ਕੋਟਕਪੂਰਾ ਰੋਡ ’ਤੇ ਸਥਿਤ ਸ਼ੇਰਾਂ ਵਾਲੀ ਬਿਲਡਿੰਗ ਦੇ ਬਾਹਰ ਕੂੜੇ ਦਾ ਡੰਪ ਇਕ ਪਹਾੜ ਜਿੱਡਾ ਢੇਰ ਬਣ ਗਿਆ ਹੈ। ਜਿੱਥੇ ਸਾਰਾ ਦਿਨ ਟਰੈਫਿਕ ਜਾਮ ਲੱਗਾ ਰਹਿੰਦਾ ਦੇ ਆਉਣ ਜਾਣ ਵਾਲੇ ਰਾਹਗੀਰਾ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾਂ ਸੀ। ਸ਼ੇਰਾਂ ਵਾਲੀ ਬਿਲਡਿੰਗ ਦੇ ਬਾਹਰ ਕੂੜੇ ਦੇ ਡੰਪ ’ਤੇ ਰੋਜਾਨਾ ਹੀ ਕਈ ਰੇਹੜੇ, ਰਿਕਸ਼ਿਆਂ ਵਾਲੇ ਲੋਕ ਰੋਜਾਨਾਂ ਹੀ ਘਰਾਂ ਵਿਚੋਂ ਕੂੜਾ ਕਰਕਟ ਚੁੱਕ ਕੇ ਡੰਪ ’ਤੇ ਸੁੱਟਦੇ ਹਨ ਅਤੇ ਰਾਤ ਸਮੇਂ ਦੁਕਾਨ ਬੰਦ ਦੇ ਬਾਹਰ ਕੁੜਾ ਸੁੱਟਕੇ ਚਲੇ ਜਾਂਦੇ ਹਨ ਅਤੇ ਦੁਕਾਨਦਾਰ ਨੂੰ ਪ੍ਰੇਸ਼ਾਨ ਹੋਕੇ ਮਜ਼ਬੂਰਨ ਅਪਣੀ ਦੁਕਾਨ ਬੰਦ ਰੱਖਣੀ ਪੈਂਦੀ ਹੈ। ਜਿਸ ਦੇ ਚੱਲਦਿਆਂ ਡੰਪ ਦੇ ਨੇੜੇ ਸਮੂਹ ਦੁਕਾਨਦਾਰਾਂ ਨੇ ਸ਼ਨੀਵਾਰ ਦੀ ਸਵੇਰੇ ਅਪਣੀਆਂ ਦੁਕਾਨਾਂ ਨੂੰ ਬੰਦ ਰੱਖਕੇ ਰਾਸਤਾ ਜਾਮ ਕਰਕੇ ਸੜਕ ’ਤੇ ਧਰਨਾ ਲਗਾਇਆ। ਇਸ ਮੌਕੇ ਵਰਿੰਦਰ ਕੁਮਾਰ ਕਾਲੜਾ ਨੇ ਦੱਸਿਆ ਕਿ ਸਫਾਈ ਕਮਚਾਰੀਆਂ ਵੱਲੋਂ ਆਪਣੀਆ ਮੰਗਾ ਨੂੰ ਲੈ ਕੇ ਹੜਤਾਲ ਕੀਤੀ ਗਈ ਹੈ। ਲੇਕਿਨ ਪੰਜਾਬ ਸਰਕਾਰ ਨੂੰ ਉਹਨਾਂ ਦੀਆਂ ਮੰਗਾ ਤੇ ਪੂਰਨ ਤੌਰ ਤੇ ਗੌਰ ਕਰਨਾ ਚਾਹੀਦਾ ਹੈ, ਉਹਨਾ ਕਿਹਾਂ ਕਿ ਜਦ ਨਗਰ ਨਿਗਮ ਦੇ ਸਫਾਈ ਕਰਮਚਾਰੀ ਹੜਤਾਲ ’ਤੇ ਹਨ ਤਾਂ ਪ੍ਰਾਈਵੇਟ ਰਿਕਸ਼ਿਆਂ ਵਾਲੇ ਘਰਾ ਵਿਚੋ ਕੂੜਾ ਚੁੱਕ ਕੇ ਡੰਪ ਤੇ ਰੋਜਾਨਾ ਸੁਟਦੇ ਸਮੇ ਉਹ ਬੰਦ ਦੁਕਾਨਾ ਦੇ ਬਾਹਰ ਹੀ ਕੂੜਾ ਸੁੱਟ ਕੇ ਚਲੇ ਜਾਦੇ ਹਨ। ਇਹਨਾ ਪ੍ਰਾਈਵੇਟ ਰਿਕਸ਼ਿਆਂ ਵਾਲਿਆਂ ਨੂੰ ਰੋਕਿਆ ਜਾਵੇ ਤੇ ਇਹਨਾ ਖਿਲਾਫ਼ ਨਗਰ ਨਿਗਮ ਨੂੰ ਕਾਰਵਾਈ ਕਰਨੀ ਚਾਹੀਦੀ ਹੈ। ਜਦ ਇਸ ਧਰਨੇ ਸਬੰਧੀ ਸਾਬਕਾ ਮੇਅਰ ਪ੍ਰਵੀਨ ਪੀਨਾ ਨੂੰ ਪਤਾ ਲੱਗਾ ਤਾ ਉਹ ਮੌਕੇ ’ਤੇ ਪੁਜੇ ਤੇ ਧਰਨੇ ਤੇ ਬੈਠੇ ਸਮੂਹ ਦੁਕਾਨਦਾਰਾ ਨਾਲ ਬੈਠ ਕੇ ਉਹਨਾਂ ਦੀ ਸਮੱਸਿਆ ਅਤੇ ਪਰੇਸ਼ਾਨੀ ਬਾਰੇ ਜਾਣਕਾਰੀ ਲੈਣ ਤੋਂ ਬਾਅਦ ਉਹਨਾਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਸੋਮਵਾਰ ਤੱਕ ਸਫਾਈ ਕਰਮਚਾਰੀਆ ਦਾ ਮਸਲਾ ਹੱਲ ਹੋ ਜਾਵੇਗਾ ਅਤੇ ਉਹਨਾ ਕਿਹਾ ਕਿ ਸ਼ੇਰਾ ਵਾਲੀ ਬਿਲਡਿੰਗ ਦੇ ਬਾਹਰ ਬਜਾਰ ਕੂੜੇ ਦੇ ਡੰਪ ਨੂੰ ਬੰਦ ਕਰਨ ਲਈ ਨਗਰ ਨਿਗਮ ਵਿਚ ਪ੍ਰੋਪਜ਼ਲ ਪੈ ਚੁੱਕੀ ਹੈ ਤੇ ਜਲਦੀ ਹੀ ਇਸ ਡੰਪ ਨੂੰ ਬੰਦ ਕੀਤਾ ਜਾਵੇਗਾ। ਇਸ ਜਗ੍ਹਾ ’ਤੇ ਪਾਰਕ ਬਣਾਇਆ ਜਾਵੇਗਾ ਜਿਸ ਦਾ ਟੈਂਡਰ ਵੀ ਪਾਸ ਹੋ ਚੁੱਕਾ ਹੈ। ਸਾਬਕਾ ਮੇਅਰ ਪ੍ਰਵੀਨ ਪੀਨਾ ਦੇ ਵਿਸ਼ਵਾਸ ਤੋ ਬਾਅਦ ਸਮੂਹ ਦੁਕਾਨਦਾਰਾਂ ਨੇ ਕੁਝ ਸਮੇ ਬਾਅਦ ਧਰਨਾ ਚੁੱਕ ਲਿਆ ਤੇ ਆਵਾਜਾਈ ਨੂੰ ਬਹਾਲ ਕਰ ਦਿੱਤਾ। ਇਸ ਮੌਕੇ ਧਰਨਾ ਦੇਣ ਵਾਲੇ ਦੁਕਾਨਦਾਰ ਅਤੇ ਆਸਪਾਸ ਦੇ ਘਰਾਂ ਦੇ ਨਿਵਾਸੀਆਂ ਵਿਚ ਵਰਿੰਦਰ ਕਾਲੜਾ, ਮਿੰਕਲ ਕੁਮਾਰ, ਰੋਮੀ ਕੁਮਾਰ, ਗਗਨ ਗਿੱਲ, ਰੋਸ਼ਨ ਸੋਢੀ, ਸਾਗਰ ਸੇਠੀ, ਰਵੀ ਕੁਮਾਰ, ਅਮਰਜੀਤ ਸਿੰਘ ਗਿੱਲ, ਭਗਵਾਨ ਸਿੰਘ, ਸੰਨੀ ਗਰੋਵਰ, ਸਚਿੰਨ ਕੁਮਾਰ, ਮਿੰਟੂ ਕੁਮਾਰ ਤੋ ਇਲਾਵਾ ਸਮੂਹ ਦੁਕਾਨਦਾਰ ਹਾਜ਼ਰ ਸਨ।