ਅਕਾਲੀ ਦਲ ਨੇ ਮੋਗਾ ’ਚ ‘ਆਪ’ ਸਰਕਾਰ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ ਬੀਤੇ ਦਿਨੀਂ ਮਾਨਸਾ ਵਿਚ ਨਸ਼ਿਆਂ
Publish Date: Fri, 16 Oct 2026 04:27 PM (IST)
Updated Date: Fri, 16 Oct 2026 04:30 PM (IST)
ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ : ਸੰਨੀ ਗਿੱਲ਼ ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ : ਬੀਤੇ ਦਿਨੀਂ ਮਾਨਸਾ ਵਿਚ ਨਸ਼ਿਆਂ ਖਿਲਾਫ ਲੜਾਈ ਲੜਨ ਵਾਲੇ ਪਰਵਿੰਦਰ ਸਿੰਘ ਝੋਟਾ ਨੂੰ ਇਕ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਮੈਡੀਕਲ ਦੀ ਦੁਕਾਨ ਦੇ ਮਾਲਕ ਅਸ਼ਵਨੀ ਕੁਮਾਰ ਵੱਲੋਂ ਗੋਲੀਆਂ ਮਾਰਕੇ ਹੱਤਿਆ ਕਰ ਦਿੱਤੀ ਸੀ। ਪਰਵਿੰਦਰ ਸਿੰਘ ਝੋਟੇ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਸੂਬੇ ਦੀ ਆਪ ਸਰਕਾਰ ਖਿਲਾਫ ਸ੍ਰੋਮਣੀ ਅਕਾਲ ਦਲ ਦੇ ਹਲਕਾ ਇੰਚਾਰਜ ਸੰਜੀਤ ਸਿੰਘ ਸੰਲੀ ਗਿੱਲ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਨੂੰ ਰਾਜਵੰਤ ਸਿੰਘ ਮਾਹਲਾ, ਮਾਸਟਰ ਗੁਰਦੀਪ ਸਿੰਘ ਮਹੇਸਰੀ, ਨਰਿੰਦਰ ਸਿੰਘ ਬੁੱਕਣ ਵਾਲਾ, ਗੁਰਬਿੰਦ ਸਿੰਘ ਸਿੰਘਾ ਵਾਲਾ, ਰਵਦੀਪ ਸਿੰਘ ਸੰਘਾ ਦਾਰਾਪੁਰ, ਬਿਪਨਪਾਲ ਸਿੰਘ ਖੋਸਾ, ਜਗਦੀਸ਼ ਛਾਬੜਾ, ਸੁਖਬੀਰ ਸਿੰਘ ਗਿੱਲ ਯੂਥ ਆਗੂ, ਜੋਏਦੀਪ ਸ਼ਰਮਾ ਐੱਸਓਆਈ ਪ੍ਰਧਾਨ ਆਦਿ ਨੇ ਸੰਬੋਧਨ ਕੀਤਾ। ਇਸ ਮੌਕੇ ਸੰਜੀਤ ਸਿੰਘ ਸੰਨੀ ਗਿੱਲ ਨੇ ਕਿਹਾ ਕਿ ਸਮਾਜ ਸੇਵੀ ਪਰਵਿੰਦਰ ਸਿੰਘ ਝੋਟੇ ਦਾ ਕਸੂਰ ਇਹੀ ਸੀ ਕਿ ਉਹ ਨਸ਼ਿਆਂ ਦੇ ਖਿਲਾਫ ਆਪਣੀ ਅਵਾਜ਼ ਬੁਲੰਦ ਕਰਦਾ ਸੀ ਅਤੇ ਉਸ ਦੀ ਦਿਨ ਦਿਹਾੜੇ ਗੋਲੀਆਂ ਮਾਰਕੇ ਹੱਤਿਆ ਕਰ ਦਿੱਤੀ ਗਈ। ਉਨ੍ਹਾਂ ਕਿਹਾ ਸਰਕਾਰ ਨਾਂ ਹੀ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਬੂ ਵਿਚ ਰੱਖ ਸਕੀ ਤੇ ਨਾਂ ਹੀ ਨਸ਼ਿਆਂ ਨੂੰ ਕੰਟਰੋਲ ਕਰ ਸਕੀ। ਸੰਨੀ ਗਿੱਲ ਨੇ ਕਿਹਾ ਆਪ ਸਰਕਾਰ ਦੇ ਰਾਜ ਵਿਚ ਨਸ਼ੇ ਦੇ ਸੌਦਾਗਰ ਸ਼ਰੇਆਮ ਨਸੇ਼ੇ ਵੇਚ ਰਹੇ ਹਨ ਅਤੇ ਉਨ੍ਹਾਂ ਨੂੰ ਕਿਸੇ ਦਾ ਡਰ ਭੈਅ ਨਹੀਂ ਰਿਹਾ। ਸੰਨੀ ਗਿੱਲ ਨੇ ਕਿਹਾ ਕਿ ਜਿੰਨ੍ਹਾਂ ਮਾਵਾਂ ਦੇ ਪੁੱਤਾਂ ਨੂੰ ਚਿੱਟੇ ਨਸ਼ੇ ਦਾ ਦੈਂਤ ਨਿਗਲ ਗਿਆ ਉਹ ਮਾਵਾਂ ਅੱਜ ਸੂਬੇ ਦੇ ਮੁੱਖ ਮੰਤਰੀ ਤੋਂ ਸਵਾਲ ਪੁੱਛਦੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਸੂਬਾ ਬੇਲਗਾਮ ਹੋਇਆ ਕਰਜੇ ਦੇ ਜਾਲ ਵਿਚ ਫਸ ਗਿਆ ਹੈ ਅਤੇ ਪੰਜਾਬ ਦਾ ਮੁੱਖ ਮੰਤਰੀ ਸਟੇਜਾਂ ਤੇ ਕਿੱਕਲੀਆਂ ਪਾ ਰਿਹਾ ਹੈ ਅਤੇ ਹੁਣ ਤਾਂ ਆਪ ਵਾਲਿਆਂ ਦੇ ਦਸ ਦਸ ਹਜ਼ਾਰ ਕਰੋੜ ਦੇ ਘਪਲੇ ਵੀ ਸਾਹਮਣੇ ਆਉਣ ਲੱਗੇ ਹਨ। ਸੰਨੀ ਗਿੱਲ ਨੇ ਕਿਹਾ ਕਿ ਅੱਜ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਮਰਹੂਮ ਪਰਵਿੰਦਰ ਸਿੰਘ ਝੋਟੇ ਦੇ ਪਰਿਵਾਰ ਨਾਲ ਖੜ੍ਹਾ ਹੈ ਅਤੇ ਆਪ ਸਰਕਾਰ ਤੋਂ ਇਨਸਾਫ਼ ਦੀ ਮੰਗ ਕਰਦਾ ਹੋਇਆ ਸੂਬੇ ਦੇ ਮੁੱਖ ਮੰਤਰੀ ਤੋਂ ਅਸਤੀਫੇ ਦੀ ਮੰਗ ਕਰਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਗਰਾਜ ਸਿੰਘ ਜੱਗਾ ਸਾਬਕਾ ਸਰਪੰਚ ਘੱਲ ਕਲਾਂ, ਲਾਲ ਸਿੰਘ ਸਾਬਕਾ ਸਰਪੰਚ ਘੱਲ ਕਲਾਂ, ਪਵਨਦੀਪ ਸਿੰਘ ਘੱਲ ਕਲਾਂ, ਤਨਜੀਤ ਸਿੰਘ ਤਾਰੇ ਵਾਲਾ, ਬਲਜੀਤ ਸਿੰਘ ਡਰੋਲੀ ਭਾਈ, ਸੁਖਚੈਨ ਸਿੰਘ ਰਾਮੂੰਵਾਲਾ, ਗੁਰਦਰਸ਼ਨ ਸਿੰਘ ਕਾਹਨ ਸਿੰਘ ਵਾਲਾ ਬਲਾਕ ਸੰਮਤੀ ਮੈਂਬਰ, ਸੀਨੀਅਰ ਆਗੂ ਕੁਲਦੀਪ ਸਿੰਘ ਜੋਗੇਵਾਲਾ, ਰਣਜੀਤ ਸਿੰਘ ਭਾਊ, ਇੰਦਰਜੀਤ ਸਿੰਘ ਕਾਹਨ ਸਿੰਘ ਵਾਲਾ, ਧਰਮ ਸਿੰਘ ਕਾਹਨ ਸਿੰਘ ਵਾਲਾ, ਕੁਲਦੀਪ ਸਿੰਘ ਸਰਪੰਚ ਖੋਸਾ ਪਾਂਡੋ, ਦਿਲਪ੍ਰੀਤ ਸਿੰਘ ਖੋਸਾ ਪਾਂਡੋ, ਦਰਬਾਰਾ ਸਿੰਘ ਮਹੇਸਰੀ, ਡਾ ਸਰਬਜੀਤ ਸਿੰਘ ਬਘੇਲੇ ਵਾਲਾ, ਨਛੱਤਰ ਸਿੰਘ ਸਾਫੂਵਾਲਾ, ਗੁਰਮੀਤ ਸਿੰਘ ਸਾਫੂਵਾਲਾ, ਮੇਹਰਬਾਨ ਸਿੰਘ ਬਿੱਟੂ, ਜਸਵੀਰ ਸਿੰਘ ਗਿੱਲ ਪੈਲਸ, ਗੁਰਦੀਪ ਸਿੰਘ ਝੀਰੀ, ਸਤਬੀਰ ਸਿੰਘ, ਅਰਮਾਨਜੋਤ ਸਿੰਘ, ਅਭਿਜੀਤ, ਧਰੁਵ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ।