- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਈਐੱਸਐੱਫ਼ ਕਾਲਜ ਆਫ਼ ਫਾਰਮੇਸੀ

ਪੱਤਰ ਪ੍ਰੇਰਕ ਪੰਜਾਬੀ ਜਾਗਰਣ, ਮੋਗਾ: ਆਈਐੱਸਐੱਫ਼ ਕਾਲਜ ਆਫ਼ ਫਾਰਮੇਸੀ ਵਿਚ ਕਾਰਜਰਤ ਡਾ. ਸੌਰਭ ਕੋਸੇ, ਹੈੱਡ ਡਿਪਾਰਟਮੈਂਟ ਆਫ ਫਾਰਮ.ਡੀ ਵੱਲੋਂ ਤਿਆਰ ਕੀਤਾ ਗਿਆ ਕ੍ਰੋਮੋਜੈਨਿਕ ਮਿਊਕੋਐਡਹੀਸਿਵ ਓਰਲ ਸਟ੍ਰਿਪ (ਇਮਰਜੈਂਸੀ ਮੈਡੀਸਨ) ਸਬੰਧੀ ਡਿਜ਼ਾਈਨ ਪੇਟੈਂਟ ਭਾਰਤ ਸਰਕਾਰ ਵੱਲੋਂ ਮਨਜ਼ੂਰ ਕੀਤਾ ਗਿਆ ਹੈ। ਇਸ ਡਿਜ਼ਾਈਨ ਪੇਟੈਂਟ ਵਿਚ ਡਾ. ਸੌਰਭ ਕੋਸੇ, ਡਾ. ਕੰਚਨ ਬਾਲਾ, ਡਾ. ਰਤਿਮਾ ਸੂਦ, ਰਿਸ਼ਭ ਰਾਜ, ਅਭਿਸ਼ੇਕ ਕੁਮਾਰ, ਪਿਯੂਸ਼ ਚੰਡੇਲ, ਮੁਹੰਮਦ ਤਹਿਰੂਦੀਨ ਖਾਨ, ਉਤਸਾਹ ਕੁਮਾਰ, ਸੌਰਭ ਕੁਮਾਰ ਮਿਸ਼ਰਾ, ਈਸ਼ਾਂਤ ਸ਼ਰਮਾ ਅਤੇ ਨਵੀਨ ਨੇ ਅਹਿਮ ਭੂਮਿਕਾ ਨਿਭਾਈ ਹੈ। ਇਹ ਡਿਜ਼ਾਈਨ ਪੇਟੈਂਟ ਡਿਜ਼ਾਈਨ ਐਕਟ 2000 ਅਤੇ ਡਿਜ਼ਾਈਨ ਐਕਟ 2001 ਦੇ ਪ੍ਰਾਵਧਾਨਾਂ ਅਨੁਸਾਰ ਭਾਰਤ ਸਰਕਾਰ ਵੱਲੋਂ ਮਨਜ਼ੂਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਡਾ. ਸੌਰਭ ਕੋਸੇ ਦੇ ਕਰੀਬ 22 ਡਿਜ਼ਾਈਨ ਪੇਟੈਂਟ ਭਾਰਤ ਸਰਕਾਰ ਵੱਲੋਂ ਮਨਜ਼ੂਰ ਕੀਤੇ ਜਾ ਚੁੱਕੇ ਹਨ। ਡਾ. ਕੋਸੇ ਵੱਲੋਂ ਕਈ ਕਿਤਾਬਾਂ ਅਤੇ ਖੋਜ ਪੇਪਰ ਵੀ ਲਿਖੇ ਗਏ ਹਨ ਅਤੇ ਉਨ੍ਹਾਂ ਨੇ ਭਾਰਤ ਦੇ ਵੱਖ-ਵੱਖ ਸਿੱਖਿਆ ਸੰਸਥਾਨਾਂ ਵਿਚ ਵਿਸ਼ੇਸ਼ ਲੈਕਚਰ ਵੀ ਦਿੱਤੇ ਹਨ। ਇਸ ਉਪਲਬਧੀ ’ਤੇ ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਸਕੱਤਰ ਇੰਜੀ. ਜਨੇਸ਼ ਗਰਗ, ਡਾ. ਮੁਸਕਾਨ ਗਰਗ, ਡਾਇਰੈਕਟਰ ਡਾ. ਜੀਡੀ ਗੁਪਤਾ, ਪ੍ਰਿੰਸੀਪਲ ਡਾ. ਆਰਕੇ ਨਾਰੰਗ ਅਤੇ ਸਮੂਹ ਸਟਾਫ਼ ਨੇ ਡਾ. ਸੌਰਭ ਕੋਸੇ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਵਧਾਈ ਦਿੰਦਿਆਂ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।