ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨਾਲ ਦੁੱਖ ਸਾਂਝਾ ਕੀਤਾ ਹਲਕਾ ਨਿਹਾਲ ਸਿੰਘ ਵਾਲਾ
Publish Date: Sat, 03 Oct 2026 05:04 PM (IST)
Updated Date: Sun, 04 Oct 2026 04:05 AM (IST)
ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ : ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਹਰਪ੍ਰੀਤ ਸਿੰਘ ਫ਼ੌਜੀ ਅਤੇ ਗੁਰਪ੍ਰੀਤ ਸਿੰਘ ਦੀ ਸਤਿਕਾਰਤ ਮਾਤਾ ਵਿੱਦਿਆ ਕੌਰ ਧਰਮ ਪਤਨੀ ਸੂਬੇਦਾਰ ਮੇਜਰ ਤੇਜਾ ਸਿੰਘ ਦੇ ਅਕਾਲ ਚਲਾਣੇ ਉਪਰ ਨਾਮਵਰ ਸਿੱਖਿਆ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਦੇ ਬਾਨੀ ਪ੍ਰਿੰਸੀਪਲ ਭੁਪਿੰਦਰ ਸਿੰਘ ਢਿੱਲੋਂ, ਮੈਨੇਜਿੰਗ ਡਾਇਰੈਕਟਰ ਪ੍ਰਿੰਸੀਪਲ ਮਹਿੰਦਰ ਕੌਰ ਢਿੱਲੋਂ, ਪ੍ਰਿੰਸੀਪਲ ਗੁਰਪ੍ਰੀਤ ਕੌਰ, ਪ੍ਰੋਗਰਾਮ ਅਫ਼ਸਰ ਗੁਰਚਰਨ ਸਿੰਘ ਰਾਮਾਂ ਤੇ ਸਮੁੱਚੇ ਸਟਾਫ ਸਮੇਤ ਐੱਮਐੱਲਡੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਕਲਾਂ ਦੇ ਪ੍ਰਿੰਸੀਪਲ ਬਲਦੇਵ ਬਾਵਾ। ਸਪਰਿੰਗ ਡਿਊ ਸੀਨੀਅਰ ਸੈਕੰਡਰੀ ਸਕੂਲ ਜਗਰਾਉਂ ਦੇ ਵਾਈਸ ਪ੍ਰਿੰਸੀਪਲ ਬੇਅੰਤ ਬਾਵਾ ਢੁੱਡੀਕੇ, ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ ਐਂਡ ਐਸੋਸੀਏਸ਼ਨਜ ਪੰਜਾਬ ਜਥੇਬੰਦੀ, ਰਾਸਾ ਦੇ ਜ਼ਿਲ੍ਹਾ ਪ੍ਰਧਾਨ ਸੁਖਮਿੰਦਰ ਸਿੰਘ ਗਿੱਲ ਚੇਅਰਮੈਨ ਵੀਰ ਸਿੰਘ ਮੈਮੋਰੀਅਲ ਸੀ ਸੈ ਸਕੂਲ ਨੱਥੂਵਾਲਾ ਗਰਬੀ, ਡਾ ਨਿਰਮਲ ਸਿੰਘ ਜੌੜਾ, ਦਿਹਾਤੀ ਪੱਤਰਕਾਰ ਯੂਨੀਅਨ ਮੋਗਾ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸ਼ਰਮਾ, ਪ੍ਰੈੱਸ ਕਲੱਬ ਮਹਿਲ ਕਲਾਂ ਦੇ ਪ੍ਰਧਾਨ ਬਲਜਿੰਦਰ ਸਿੰਘ ਢਿੱਲੋਂ, ਪ੍ਰਿੰਸੀਪਲ ਜਗਤਾਰ ਸਿੰਘ ਸੈਦੋਕੇ, ਡਾ. ਬਲਵਿੰਦਰ ਸਿੰਘ ਦੀਪਗੜ੍ਹ। ਆਪ ਦੇ ਸਰਕਲ ਪ੍ਰਧਾਨ ਜੋਗਿੰਦਰ ਸਿੰਘ ਮਠਾੜੂ, ਹਾਕਮ ਸਿੰਘ ਸਮਾਧ ਭਾਈ, ਨਰਿੰਦਰ ਖੁੱਲਰ, ਸੀਨੀਅਰ ਸਟਾਫ਼ ਨਰਸ ਨਵਪ੍ਰੀਤ ਕੌਰ ਮਾਨ, ਸੁਖਰਾਜ ਸਿੰਘ ਢਿੱਲੋਂ, ਕਰਮ ਸਿੰਘ ਦੀਪਗੜ੍ਹ, ਰਾਜਦੀਪ ਸਿੰਘ ਢਿੱਲੋਂ ਆਦਿ ਹਸਤੀਆਂ ਨੇ ਗਹਿਰੇ ਗ਼ਮ ਦਾ ਇਜ਼ਹਾਰ ਕਰਦਿਆਂ ਪਰਿਵਾਰ ਨਾਲ ਦਿਲੀ ਹਮਦਰਦੀ ਪ੍ਰਗਟਾਈ ਹੈ। ਇਨ੍ਹਾਂ ਹਸਤੀਆਂ ਨੇ ਕਿਹਾ ਕਿ ਮਾਤਾ ਵਿੱਦਿਆ ਕੌਰ ਦਾ ਪਰਿਵਾਰ ਨੂੰ ਬੁਲੰਦੀਆਂ ਤੇ ਪਹੁੰਚਾਉਣ ਵਿੱਚ ਵੱਡਾ ਯੋਗਦਾਨ ਰਿਹਾ ਹੈ। ਅਜਿਹੀਆਂ ਸਖਸ਼ੀਅਤਾਂ ਸਮਾਜ ਦੀ ਧਰੋਹਰ ਹੁੰਦੀਆਂ ਹਨ ਜਿਨ੍ਹਾਂ ਦੇ ਬੇਵਕਤ ਚਲੇ ਜਾਣ ਨਾਲ ਪਰਿਵਾਰ ਤੇ ਸਮਾਜ ਨੂੰ ਵੱਡਾ ਘਾਟਾ ਪੈਂਦਾ ਹੈ।