ਆਰਕੇਐੱਲ ਸਕੂਲ ਵਿਖੇ ਅਧਿਆਪਕਾਂ ਲਈ ਸੈਮੀਨਾਰ ਲਗਾਇਆ
ਆਰਕੇਐੱਸ ਸੀਨੀਅਰ ਸੈਕੰਡਰੀ
Publish Date: Thu, 26 Mar 2026 03:40 PM (IST)
Updated Date: Fri, 27 Mar 2026 03:59 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਮੋਗਾ: ਆਰਕੇਐੱਸ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਚ ਟਾਟਾ ਕਲਾਸ ਐਜ ਪਲੈਟਿਨਮ ਸੰਸਕਰਣ ਵਿਸ਼ੇ ’ਤੇ ਛੇਵੀਂ ਜਮਾਤ ਤੋਂ ਬਾਰਵੀਂ ਜਮਾਤ ਦੇ ਅਧਿਆਪਕਾਂ ਲਈ ਸੈਮੀਨਾਰ ਲਗਾਇਆ ਗਿਆ। ਜਿਸ ਦੀ ਰਿਸੋਰਸ ਪਰਸਨ ਮੈਡਮ ਪੂਜਾ ਸਨ। ਇਸ ਸੈਮੀਨਾਰ ਦਾ ਉਦੇਸ਼ ਅਧਿਆਪਕਾਂ ਨੂੰ ਆਧੁਨਿਕ ਡਿਜੀਟਲ ਪ੍ਰਣਾਲੀ ਨਾਲ ਜਾਣੂੰ ਕਰਵਾਉਣਾ ਸੀ। ਉਨ੍ਹਾਂ ਨੇ ਪਲੈਟਿਨਮ ਸੰਸਕਰਣ ਦੇ ਵੱਖ-ਵੱਖ ਪਹਿਲੂਆਂ ਨੂੰ ਵਿਸਥਾਰ ਨਾਲ ਸਮਝਾਉਂਦੇ ਹੋਏ ਦੱਸਿਆ ਕਿ ਇਹ ਇਕ ਉੱਨਤ ਡਿਜੀਟਲ ਲਰਨਿੰਗ ਪਲੇਟਫਾਰਮ ਹੈ, ਜੋ ਸਮਾਰਟ ਕਲਾਸ ਰੂਮ ਦੇ ਮਾਧਿਅਮ ਨਾਲ ਸਿੱਖਿਆ ਨੂੰ ਹੋਰ ਰੋਮਾਂਚਕ ਅਤੇ ਪ੍ਰਭਾਵਸ਼ਾਲੀ ਬਣਾਉਂਦਾ ਹੈ, ਜਿਸ ਨਾਲ ਵਿਦਿਆਰਥੀਆਂ ਦੀ ਜਮਾਤ ਵਿਚ ਭਾਗੀਦਾਰੀ ਵਧਦੀ ਹੈ। ਇਸ ਪਲੇਟਫਾਰਮ ਵਿਚ ਇੰਟਰਐਕਟਿਵ ਸਮੱਗਰੀ, ਵੀਡੀਓ, ਐਨੀਮੇਸ਼ਨ ਅਤੇ ਵੱਖ-ਵੱਖ ਵਿਸ਼ਿਆਂ ਦੀ ਸਮੱਗਰੀ ਉਪਲਬਧ ਹੈ, ਜਿਸ ਨਾਲ ਵਿਦਿਆਰਥੀਆਂ ਨੂੰ ਕਿਸੇ ਵੀ ਵਿਸ਼ੇ ਨੂੰ ਸਮਝਣ ਵਿਚ ਆਸਾਨੀ ਹੁੰਦੀ ਹੈ। ਇਸ ਸੈਮੀਨਾਰ ਦੇ ਮਾਧਿਅਮ ਨਾਲ ਅਧਿਆਪਕਾਂ ਨੂੰ ਨਵੀਆਂ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਗਈ। ਇਹ ਸੈਮੀਨਾਰ ਟ੍ਰੇਨਿੰਗ ਇੰਚਾਰਜ ਅਧਿਆਪਿਕਾ ਮਹਿਕ ਅਰੋੜਾ ਅਤੇ ਤਾਨੀਆ ਦੀ ਅਗਵਾਈ ਵਿਚ ਕਰਵਾਇਆ ਗਿਆ। ਅੰਤ ਵਿਚ ਸਕੂਲ ਦੇ ਪ੍ਰਿੰਸੀਪਲ ਰਜਨੀ ਅਰੋੜਾ ਨੇ ਰਿਸੋਰਸ ਪਰਸਨ ਪੂਜਾ ਦਾ ਅਧਿਆਪਕਾਂ ਨੂੰ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਨ ਲਈ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਸੈਮੀਨਾਰ ਅਧਿਆਪਕਾਂ ਲਈ ਗਿਆਨ ਨਾਲ ਭਰਪੂਰ ਅਤੇ ਉਪਯੋਗੀ ਰਿਹਾ ਹੈ, ਜਿਸ ਨਾਲ ਉਹ ਬਿਹਤਰ ਤਰੀਕੇ ਨਾਲ ਵਿਦਿਆਰਥੀਆਂ ਨੂੰ ਸਮਝਾ ਸਕਦੇ ਹਨ।