- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਕਾਰੀ ਸੀਨੀਅਰ ਸੈਕੰਡਰੀ ਸਕੂ

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਨਿਹਾਲ ਸਿੰਘ ਵਾਲਾ: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਿੰਮਤਪੁਰਾ ਵਿਖੇ ਸਕੂਲ ਪ੍ਰਬੰਧਕ ਕਮੇਟੀ, ਪਿੰਡ ਦੀ ਸਮੁੱਚੀ ਗ੍ਰਾਮ ਪੰਚਾਇਤ, ਪਿੰਡ ਦੇ ਪਤਵੰਤੇ ਸੱਜਣਾਂ,ਐਨਆਰਆਈ. ਵੀਰਾਂ ਅਤੇ ਸਹਿਯੋਗੀਆਂ ਦੇ ਨਾਲ ਬਾਬਾ ਜੀਤ ਸਿੰਘ ਗੁਰਦੁਆਰਾ ਮਲ੍ਹੋ ਸ਼ਹੀਦ ਵਾਲਿਆਂ ਦੀ ਯੋਗ ਅਗਵਾਈ ਹੇਠ ਇਸ ਸਕੂਲ ਦੀ ਵਿਦਿਆਰਥਣ ਰੇਨੂ ਨੈਸ਼ਨਲ ਲੈਵਲ ਖੋਖੋ ਚੈਂਪੀਅਨਸ਼ਿੱਪ ਸੂਰਤ ਗੁਜਰਾਤ ਵਿਚ ਪੰਜਾਬ ਟੀਮ ਦੀ ਅਗਵਾਈ ਕਰਦਿਆਂ ਮਹਾਰਾਸ਼ਟਰ ਨੂੰ ਹਰਾ ਕੇ ਨੈਸ਼ਨਲ ਚੈਂਪੀਅਨ ਬਣੀ ਅਤੇ ਪੂਰੇ ਸਕੂਲ, ਮਾਪਿਆਂ ਅਤੇ ਪਿੰਡ ਦਾ ਨਾਂਅ ਰੌਸ਼ਨ ਕੀਤਾ। ਇਸ ਵਿਦਿਆਰਥਣ ਨੂੰ ਵਿਸ਼ੇਸ਼ ਤੌਰ ’ਤੇ ਸਕੂਲ ਵਿਚ ਸਨਮਾਨ ਸਮਾਰੋਹ ਰੱਖ ਕੇ ਸਨਮਾਨਿਤ ਕੀਤਾ ਗਿਆ ਅਤੇ ਹੌਂਸਲਾ ਅਫ਼ਜਾਈ ਕੀਤੀ ਗਈ। ਇਸ ਦੇ ਨਾਲ ਹੀ ਸਕੂਲ ਦੀ ਇਕ ਹੋਰ ਵਿਦਿਆਰਥਣ ਰਾਣੀ ਓਰਾਓ ਨੇ ਓਪਨ ਨੈਸ਼ਨਲ ਲੈਵਲ ਖੋਖੋ ਚੈਂਪੀਅਨਸ਼ਿੱਪ ਹਰਿਆਣਾ ਵਿਚ ਦੂਸਰਾ ਸਥਾਨ ਹਾਸਿਲ ਕੀਤਾ ਅਤੇ ਸਿਲਵਰ ਮੈਡਲ ਪ੍ਰਾਪਤ ਕੀਤਾ। ਇਸ ਦੇ ਨਾਲ ਨਾਲ ਸਕੂਲ ਦੀਆਂ ਹੋਰਨਾਂ ਖਿਡਾਰਨਾਂ ਜਿੰਨ੍ਹਾਂ ਨੇ ਸਟੇਟ ਲੈਵਲ ਖੇਡਾਂ ਵਿਚ ਪ੍ਰਾਪਤੀਆਂ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਉਨ੍ਹਾਂ ਨੂੰ ਵੀ ਸਨਮਾਨ ਦੇ ਕੇ ਹੌਂਸਲਾ ਅਫ਼ਜ਼ਾਈ ਕੀਤੀ ਗਈ। ਇਸ ਸਮੇਂ ਉਚੇਚੇ ਤੌਰ ’ਤੇ ਮਾਸਟਰ ਗੁਰਬਖ਼ਸ਼ ਸਿੰਘ ਜੈਦ ਸਿੱਧੂ ਅਤੇ ਸਰਦਾਰ ਰੁਪਿੰਦਰ ਸਿੰਘ ਸਿੱਧੂ ਆਸਟਰੇਲੀਆ ਹਾਜ਼ਰ ਹੋਏ। ਇਸ ਤੋਂ ਇਲਾਵਾ ਪਿੰਡ ਦੇ ਪਤਵੰਤੇ ਸੱਜਣ ਅਤੇ ਹੋਰ ਸਹਿਯੋਗੀਆਂ ਵੱਲੋਂ ਬੱਚਿਆਂ ਦੀ ਤਿਆਰੀ ਕਰਵਾਉਣ ਲਈ ਡੀਪੀਆਈ ਜਗਮੀਤ ਸਿੰਘ ਲੁਹਾਰਾ ਦੀ ਅਣਥੱਕ ਮਿਹਨਤ ਨੂੰ ਹੱਲ੍ਹਾਸ਼ੇਰੀ ਦਿੱਤੀ ਗਈ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। ਇਸ ਸਮੇਂ ਬੱਚਿਆਂ ਵੱਲੋਂ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਸਟੇਜ ਦੀ ਕਾਰਵਾਈ ਚਰਨਜੀਤ ਸਿੰਘ ਅਤੇ ਮੈਡਮ ਜਸਵਿੰਦਰ ਕੌਰ ਨੇ ਬਾਖ਼ੂਬੀ ਨਿਭਾਈ ਗਈ। ਇਸ ਸਮੇਂ ਵੱਖਵੱਖ ਦਾਨੀ ਸੱਜਣਾਂ ਵੱਲੋਂ ਬੱਚਿਆਂ ਦੀ ਹੌਂਸਲਾ ਅਫ਼ਜਾਈ ਅਤੇ ਡਾਇਟ ਦੇ ਲਈ ਹਜ਼ਾਰਾਂ ਰੁਪਏ ਦੀ ਵਿੱਤੀ ਸਹਾਇਤਾ ਕੀਤੀ ਗਈ।ਜਗਮੀਤ ਸਿੰਘ ਲੁਹਾਰਾ ਵੱਲੋਂ ਸਮੂਹ ਐਨਆਰਆਈ ਵੀਰਾਂ ਅਤੇ ਦਾਨੀ ਸੱਜਣਾਂ ਨੂੰ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਪਰਮ ਸਹਿਯੋਗ ਦੀ ਅਪੀਲ ਕੀਤੀ ਗਈ। ਬਾਬਾ ਜੀਤ ਸਿੰਘ ਮਲ੍ਹੋ ਸ਼ਹੀਦ ਵਾਲਿਆਂ ਵੱਲੋਂ ਯਕੀਨ ਦਵਾਇਆ ਗਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਿੰਮਤਪੁਰਾ ਜਿੱਥੇ ਵਿੱਦਿਅਕ ਖੇਤਰ ਦੇ ਵਿਚ ਵਧੀਆ ਨਤੀਜੇ ਦੇ ਕੇ ਇਲਾਕੇ ਵਿਚ ਮੋਹਰੀ ਸੰਸਥਾ ਬਣ ਰਿਹਾ ਹੈ। ਉਸ ਤਰ੍ਹਾਂ ਖੇਡਾਂ ਦੇ ਖੇਤਰ ਵਿਚ ਪੰਜਾਬ ਅਤੇ ਨੈਸ਼ਨਲ ਪੱਧਰ ’ਤੇ ਪੁਜ਼ੀਸ਼ਨਾਂ ਹਾਸਿਲ ਕਰਨੀਆਂ ਇਕ ਬਹੁਤ ਹੀ ਮਾਣਯੋਗ ਪ੍ਰਾਪਤੀ ਹੈ। ਉਨ੍ਹਾਂ ਵੱਲੋਂ ਬੱਚਿਆਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ। ਇਸ ਸਮੇਂ ਸਾਬਕਾ ਪ੍ਰਿੰਸੀਪਲ ਕਰਨੈਲ ਸਿੰਘ ਸਿੱਧੂ, ਚੇਅਰਮੈਨ ਅਜੈਬ ਸਿੰਘ, ਸਾਬਕਾ ਚੇਅਰਮੈਨ ਭੁਪਿੰਦਰ ਸਿੰਘ ਸਿੱਧੂ, ਡਾਕਟਰ ਜਗਸੀਰ ਸਿੰਘ, ਬਲਾਕ ਸੰਮਤੀ ਚੇਅਰਮੈਨ ਲਛਮਣ ਸਿੰਘ, ਸਰਪੰਚ ਬਾਦਲ ਸਿੰਘ ਹਿੰਮਤਪੁਰਾ, ਪੰਜਾਬ ਐਂਡ ਸਿੰਧ ਬੈਂਕ ਦੇ ਮੈਨੇਜਰ ਵਰਿੰਦਰ ਸਿੰਘ, ਪੰਜਾਬ ਗ੍ਰਾਮੀਣ ਬੈਂਕ ਦੇ ਮੈਨੇਜਰ ਮੈਡਮ ਪੂਜਾ, ਪ੍ਰਿਅੰਕਾ ਰਾਣੀ, ਸਰਕਾਰੀ ਪ੍ਰਾਇਮਰੀ ਸਕੂਲ ਬਰਾਂਚ ਅਤੇ ਮੇਨ ਦਾ ਸਮੁੱਚਾ ਸਟਾਫ਼, ਮਾਸਟਰ ਕਰਨੈਲ ਸਿੰਘ ਸਿੱਧੂ, ਐਨਆਰਆਈ ਵੀਰ ਕੌਰ ਸਿੰਘ ਸਿੱਧੂ, ਆਸਟਰੇਲੀਆ, ਗੁਰਮੁਖ ਹਿੰਮਤਪੁਰਾ, ਦਰਸ਼ਨ ਸਿੰਘ, ਪ੍ਰਧਾਨ ਜੰਗੀਰ ਸਿੰਘ, ਸੂਬੇਦਾਰ ਗੁਰਮੇਲ ਸਿੰਘ, ਪੱਤਰਕਾਰ ਸੁਖਮੰਦਰ ਹਿੰਮਤਪੁਰੀ, ਡਾਕਟਰ ਜਗਤਾਰ ਸਿੰਘ ਹਿੰਮਤਪੁਰਾ ਅਤੇ ਪਤਵੰਤੇ ਸੱਜਣਾ ਨੇ ਪ੍ਰੋਗਰਾਮ ਵਿਚ ਸ਼ਮੂਲੀਅਤ ਕੀਤੀ ਅਤੇ ਦਿਲ ਖੋਲ ਕੇ ਵਿੱਤੀ ਮਦਦ ਕੀਤੀ। ਸਕੂਲ ਮੁਖੀ ਅਮਨਦੀਪ ਸਿੰਘ ਮਾਛੀਕੇ ਅਤੇ ਸਮੁੱਚੇ ਸਟਾਫ਼ ਵੱਲੋਂ ਜਿੱਥੇ ਸਾਰਿਆਂ ਦਾ ਧੰਨਵਾਦ ਕੀਤਾ ਗਿਆ, ਉੱਥੇ ਅਪੀਲ ਕੀਤੀ ਗਈ ਕਿ ਸਕੂਲ ਦੀਆਂ ਪ੍ਰਾਪਤੀਆਂ ਨੂੰ ਹੋਰ ਬਿਹਤਰ ਬਣਾਉਣ ਦੇ ਲਈ ਸਾਰੇ ਹੀ ਐਨਆਰਆਈ ਵੀਰਾਂ ਅਤੇ ਦਾਨੀ ਸੱਜਣਾਂ ਤੋਂ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਸਹਿਯੋਗ ਦੀ ਆਸ ਰਹੇਗੀ। ਇਸ ਸਮੇਂ ਮੈਡਮ ਮਨਦੀਪ ਕੌਰ, ਮੈਡਮ ਰਚਨਾ, ਨਵਦੀਪ ਸਿੰਘ, ਸੋਮਨ ਸਿੰਘ, ਸੁਖਦੀਪ ਸਿੰਘ, ਰੋਹਿਤ ਕੁਮਾਰ, ਰਣਦੀਪ ਸਿੰਘ, ਬਿਕਰਮ ਸਿੰਘ ਕਲਰਕ, ਮਨਦੀਪ ਸਿੰਘ ਕੈਂਪਸ ਮੈਨੇਜਰ, ਪਵਿੱਤਰ ਸਿੰਘ, ਸੰਦੀਪ ਕੌਰ, ਜਸਵਿੰਦਰ ਕੌਰ, ਹਰਪਾਲ ਕੌਰ, ਪੂਨਮਪ੍ਰੀਤ ਕੌਰ, ਸੁਖਦੀਪ ਕੌਰ, ਮਨਜੋਤ ਕੌਰ, ਮਿਡ ਡੇ ਮੀਲ ਕੁੱਕ ਸਰਬਜੀਤ ਕੌਰ, ਬਲਵੀਰ ਕੌਰ, ਮਨਜੋਤ ਕੌਰ ਅਤੇ ਸਮੂਹ ਵਿਦਿਆਰਥੀ ਹਾਜ਼ਰ ਸਨ।