- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਨਿਹਾਲ ਸਿੰਘ ਵਾਲਾ : ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਭਰ ਵਿਚ ਐੱਸਆਈਆਰ ਤਹਿਤ ਵੋਟਰ ਵੇਰੀਫਿਕੇਸ਼ਨ ਫਾਰਮ ਭਰਨ ਦਾ ਕੰਮ ਵਿਸ਼ੇਸ਼ ਗਹਿਰੀ ਸੁਧਾਈ ਤਹਿਤ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਵਿਚ ਵੋਟਰ ਵੇਰੀਫਿਕੇਸ਼ਨ ਡਿਜੀਟਲ ਕਰਨ ਦਾ ਕੰਮ 100 ਫੀਸਦੀ ਹੋ ਚੁੱਕਾ ਹੈ ਜਿਸ ਵਿਚ ਜ਼ਿਲ੍ਹਾ ਚੋਣ ਅਫ਼ਸਰ ਮੋਗਾ ਸਾਗਰ ਸੇਤੀਆ ਦੇ ਦਿਸ਼ਾ-ਨਿਰਦੇਸ਼ ਐੱਸਡੀਐੱਮ ਗਗਨਦੀਪ ਦੀ ਅਗਵਾਈ ਅਤੇ ਸਮੂਹ ਸੁਪਰਵਾਈਜ਼ਰ ਤੇ ਦਫ਼ਤਰੀ ਸਟਾਫ਼ ਦਾ ਸਹਿਯੋਗ ਅਤੇ ਬੀਐੱਲਓਜ਼ ਦੀ ਸਖ਼ਤ ਫੀਲਡ ਮਿਹਨਤ ਲਗਨ ਦ੍ਰਿੜ ਸੰਕਲਪ ਸਕਦਾ ਹੀ ਡਿਜੀਟਲ ਕਰਨ ਦਾ ਕੰਮ ਖ਼ਤਮ ਕਰਨ ਵਿਚ ਸਫ਼ਲ ਹੋਏ ਹਾਂ ਜਿਸ ਦੇ ਤਹਿਤ ਪੰਜਾਬ ਦੇ ਮੁੱਖ ਚੋਣ ਅਫ਼ਸਰ ਅਨਿੱਦਤਾ ਮਿੱਤਰਾ ਵੱਲੋਂ ਐੱਸਡੀਐੱਮ ਗਗਨਦੀਪ ਨਿਹਾਲ ਸਿੰਘ ਵਾਲਾ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਐੱਸਡੀਐੱਮ ਗਗਨਦੀਪ ਨਿਹਾਲ ਸਿੰਘ ਵਾਲਾ ਦੇ ਸਨਮਾਨਿਤ ਹੋਣ ਉਪਰੰਤ ਨਿਹਾਲ ਸਿੰਘ ਵਾਲਾ ਵਿਖੇ ਕਿਹਾ ਕਿ ਸੈਕਟਰ ਅਫ਼ਸਰ ਤੇ ਬੀਐੱਲਓ ਅੱਜ ਮੈਨੂੰ ਮਿਲਿਆ ਇਹ ਪ੍ਰਸ਼ੰਸਾ ਪੱਤਰ ਮੇਰੇ ਇਕੱਲੇ ਦਾ ਨਹੀਂ। ਇਹ ਤੁਹਾਡੇ ਹਰ ਇਕ ਦੇ ਪਸੀਨੇ, ਮਿਹਨਤ, ਇਮਾਨਦਾਰੀ ਅਤੇ ਸਮਰਪਣ ਦਾ ਸਨਮਾਨ ਹੈ। ਜਦੋਂ ਹਾਲਾਤ ਔਖੇ ਸਨ, ਸਮਾਂ ਘੱਟ ਸੀ ਅਤੇ ਕੰਮ ਬਹੁਤ ਜ਼ਿਆਦਾ ਸੀ, ਉਸ ਵੇਲੇ ਤੁਸੀਂ ਕਿਸੇ ਵੀ ਮੁਸ਼ਕਲ ਦੀ ਪਰਵਾਹ ਕੀਤੇ ਬਿਨ੍ਹਾਂ ਦਿਨ-ਰਾਤ ਮੈਦਾਨ ਵਿਚ ਡਟ ਕੇ ਕੰਮ ਕੀਤਾ। ਤੁਹਾਡੀ ਮਿਹਨਤ ਨੇ ਹਰ ਚੁਣੌਤੀ ਨੂੰ ਕਾਮਯਾਬੀ ਵਿੱ ਬਦਲ ਦਿੱਤਾ। ਜੇ ਅੱਜ ਮੇਰੇ ਹੱਥ ਵਿਚ ਇਹ ਸਨਮਾਨ ਹੈ ਤਾਂ ਇਸ ਦੇ ਅਸਲ ਹੱਕਦਾਰ ਤੁਸੀਂ ਸਾਰੇ ਹੋ। ਇਸ ਲਈ ਮੈਂ ਇਹ ਪ੍ਰਸ਼ੰਸਾ ਪੱਤਰ ਪੂਰੇ ਮਾਣ ਅਤੇ ਦਿਲੋਂ ਤੁਹਾਨੂੰ ਸਮਰਪਿਤ ਕਰਦਾ ਹਾਂ। ਤੁਹਾਡੀ ਮਿਹਨਤ, ਤੁਹਾਡਾ ਭਰੋਸਾ ਅਤੇ ਤੁਹਾਡਾ ਸਾਥ ਹੀ ਮੇਰੀ ਸਭ ਤੋਂ ਵੱਡੀ ਤਾਕਤ ਹੈ। ਮੈਨੂੰ ਮਾਣ ਹੈ ਕਿ ਮੈਨੂੰ ਤੁਹਾਡੇ ਵਰਗੀ ਸਮਰਪਿਤ ਟੀਮ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਆਓ, ਇਸੇ ਏਕਤਾ, ਇਮਾਨਦਾਰੀ ਅਤੇ ਜਜ਼ਬੇ ਨਾਲ ਅੱਗੇ ਵੀ ਹਰ ਜ਼ਿੰਮੇਵਾਰੀ ਨੂੰ ਨਿਭਾਈਏ ਅਤੇ ਨਵੀਆਂ ਉੱਚਾਈਆਂ ਨੂੰ ਛੂਹੀਏ। ਇਹ ਸਨਮਾਨ ਮੇਰੇ ਨਾਮ ’ਤੇ ਹੋ ਸਕਦਾ ਹੈ, ਪਰ ਇਸ ਦੀ ਰੂਹ ਤੁਹਾਡੇ ਹਰ ਇਕ ਦੇ ਨਾਮ ਹੈ, ਦਿਲੋਂ ਧੰਨਵਾਦ, ਸਤਿਕਾਰ ਅਤੇ ਪਿਆਰ ਨਾਲ। ਇਹ ਉਪਲਬਧੀ ਤੁਹਾਡੇ ਸਭ ਨੂੰ ਸਮਰਪਿਤ ਹੈ।