- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬੀ ਲਿਖਾਰੀ ਸਭਾ ਜਲੰਧਰ

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਬਾਘਾਪੁਰਾਣਾ : ਪੰਜਾਬੀ ਲਿਖਾਰੀ ਸਭਾ ਜਲੰਧਰ ਵੱਲੋਂ ਸਭਾ ਦੇ ਪ੍ਰਧਾਨ ਹਰਭਜਨ ਸਿੰਘ ਨਾਹਲ ਦੀ ਪ੍ਰਧਾਨਗੀ ਹੇਠ ਸਿੱਖ ਮਿਸ਼ਨਰੀ ਕਾਲਜ ਜਲੰਧਰ ਵਿਖੇ ਸ਼ਹੀਦ ਊਧਮ ਸਿੰਘ ਨੂੰ ਸਮਰਪਿਤ ਸਨਮਾਨ ਸਮਾਰੋਹ ਸਮਾਗਮ ਅਤੇ ਕਵੀ ਦਰਬਾਰ ਕਰਵਾਇਆ ਗਿਆ। ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਵਜੋਂ ਡਾ. ਸਾਧੂ ਰਾਮ ਲੰਗੇਆਣਾ ਪ੍ਰਧਾਨ ਸਾਹਿਤ ਸਭਾ ਬਾਘਾਪੁਰਾਣਾ ਅਤੇ ਵਿਸ਼ੇਸ਼ ਮਹਿਮਾਨ ਵਜੋਂ ਗੁਰਜੰਟ ਕਲਸੀ ਲੰਡੇ ਅਤੇ ਗੁਰਿੰਦਰ ਸਿੰਘ ਸੈਣੀ ਨੇ ਸ਼ਿਰਕਤ ਕੀਤੀ। ਇਸ ਮੌਕੇ ਪ੍ਰਧਾਨ ਹਰਭਜਨ ਸਿੰਘ ਨਾਹਲ, ਬਲਦੇਵ ਸਿੰਘ ਬੱਦਨ, ਹਰਪ੍ਰੀਤ ਸਿੰਘ ਰਾਣਾ, ਗੁਰਜੰਟ ਕਲਸੀ ਲੰਡੇ, ਡਾ. ਸਾਧੂ ਰਾਮ ਲੰਗੇਆਣਾ, ਜਸਵੀਰ ਸ਼ਰਮਾ ਦੱਦਾਹੂਰ ਅਤੇ ਹਾਜਰ ਹੋਰ ਕਵੀਆਂ ਨੇ ਅਣਖੀ ਯੋਧੇ ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਨੂੰ ਵਿਚਾਰਾਂ ਅਤੇ ਰਚਨਾਵਾਂ ਰਾਹੀਂ ਸਿਜਦਾ ਕੀਤਾ ਅਤੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਵਰਗੀਆਂ ਅਲਾਮਤਾਂ ਤੋਂ ਹਮੇਸ਼ਾ ਦੂਰ ਰਹਿਣ ਲਈ ਪੁਰਜ਼ੋਰ ਅਪੀਲ ਕੀਤੀ। ਸਮਾਗਮ ਦੇ ਦੂਸਰੇ ਪੜਾਅ ਵਿਚ ਹੋਏ ਸਨਮਾਨ ਸਮਾਰੋਹ ਸਮਾਗਮ ਦੌਰਾਨ ਪ੍ਰਧਾਨ ਹਰਭਜਨ ਸਿੰਘ ਨਾਹਲ ਵੱਲੋਂ ਮੁੱਖ ਮਹਿਮਾਨ ਡਾ. ਸਾਧੂ ਰਾਮ ਲੰਗੇਆਣਾ, ਵਿਸ਼ੇਸ਼ ਮਹਿਮਾਨ ਗੁਰਜੰਟ ਕਲਸੀ ਲੰਡੇ ਦੇ ਸਹਿਤਕ ਸਫ਼ਰ ਅਤੇ ਉਨ੍ਹਾਂ ਦੀਆਂ ਪੰਜਾਬੀ ਮਾਂ ਬੋਲੀ ਪ੍ਰਤੀ ਨਿਰੰਤਰ ਸਾਹਿਤਕ ਸਰਗਰਮੀਆਂ ਬਾਰੇ ਰੋਸ਼ਨੀ ਪਾਈ ਗਈ ਅਤੇ ਨਾਲ ਹੀ ਇਨ੍ਹਾਂ ਸ਼ਖ਼ਸੀਅਤਾਂ ਨੂੰ ਯਾਦਗਾਰੀ ਸਨਮਾਨ ਚਿੰਨ੍ਹ ਅਤੇ ਲੋਈਆਂ ਪਹਿਨਾ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਮਹਿਮਾਨ ਗੁਰਿੰਦਰ ਸਿੰਘ ਸੈਣੀ ਅਤੇ ਜਸਵੀਰ ਸ਼ਰਮਾਂ ਦੱਦਾਹੂਰ ਦਾ ਵੀ ਸਨਮਾਨ ਕੀਤਾ ਗਿਆ। ਇਸ ਮੌਕੇ ਗੁਰਬਚਨ ਕੌਰ ਦੂਆ, ਹਰਭਜਨ ਸਿੰਘ ਨਾਹਲ, ਮਨਜੀਤ ਮਿੱਤਰ,ਬਲਦੇਵ ਸਿੰਘ ਬੱਧਨ, ਅਸ਼ੋਕ ਟਾਂਡੀ, ਹਰਜਿੰਦਰ ਸਿੰਘ ਜਿੰਦੀ , ਸੁਰਜੀਤ ਕੌਰ ਧਾਲੀਵਾਲ, ਮਹਿੰਦਰ ਸਿੰਘ ਅਨੇਜਾ, ਰਾਜ ਕੁਮਾਰੀ, ਰਮਨਦੀਪ ਕੌਰ ਗਿੱਲ, ਅਮਨਦੀਪ ਕੌਰ ਮਿੱਠਾਪੁਰ, ਅਮਰ ਕੌਰ ਬੇਦੀ, ਭਗਵੰਤ ਸਿੰਘ , ਡਾ ਮਨੋਜ ਫਗਵਾੜਵੀ, ਸੋਢੀ ਸੱਤੋਵਾਲੀ, ਲਾਲੀ ਕਰਤਾਰਪੁਰੀ, ਦਲਜੀਤ ਮਹਿਮੀ , ਵਰਿੰਦਰ ਲਾਲੀ, ਪਰਮ ਆਗਾਜ਼, ਐੱਸਐੱਸ ਸੰਧੂ, ਜਰਨੈਲ ਸਿੰਘ ਸਾਖ਼ੀ, ਹੀਰਾ ਲਾਲ ਮਲਹੋਤਰਾ, ਕਮਲਜੀਤ ਸਿੰਘ , ਸੁਰਿੰਦਰ ਗੁਲਸ਼ਨ, ਇੰਦਰ ਇੰਦਰ ਮਿਸ਼ਰੀ, ਬਲਜੀਤ ਕੌਰ ਵਿਰਕ , ਅਨੀਤਾ ਸ਼ਰਮਾ, ਡਾ ਹਰਪ੍ਰੀਤ ਸਿੰਘ ਰਾਣਾ,ਉਰਮਿਲਜੀਤ ਵਾਲੀਆ, ਹਰਬੰਸ ਸਿੰਘ ਕਲਸੀ, ਵੀਕੇ ਦਿਆਲਪੁਰੀ, ਅਵਤਾਰ ਸਿੰਘ ਖ਼ਾਲਸਾ, ਕੀਮਤੀ ਕੌਸ਼ਲ, ਹਰਪ੍ਰੀਤ ਸਿੰਘ ਨਾਨਕ ਚੰਦ ਵਸ਼ਿਸ਼ਟ, ਇੰਦਰਜੀਤ ਸਿੰਘ, ਸਮਾਜ ਸੇਵੀ ਗੁਰਿੰਦਰ ਸਿੰਘ ਸੈਣੀ ਵੀ ਹਾਜ਼ਰ ਸਨ।