32 ਲੋੜਵੰਦਾਂ ਨੂੰ ਆਰਥਿਕ ਸਹਾਇਤਾ ਰਾਸ਼ੀ ਦੇ ਚੈੱਕ ਦਿੱਤੇ
ਸਮਾਜ ਸੇਵੀ ਅਤੇ ਦੁੱਬਈ ਦੇ ਉਘੇ
Publish Date: Tue, 20 Oct 2026 04:35 PM (IST)
Updated Date: Wed, 21 Oct 2026 04:01 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਮੋਗਾ : ਸਮਾਜ ਸੇਵੀ ਤੇ ਦੁਬਈ ਦੇ ਉਘੇ ਕਾਰੋਬਾਰੀ ਡਾ. ਸੁਰਿੰਦਰਪਾਲ ਸਿੰਘ ਓਬਰਾਏ ਵੱਲੋਂ ਤੇ ਕੌਮੀ ਪ੍ਰਧਾਨ ਜੱਸਾ ਸਿੰਘ ਸੰਧੂ ਦੀ ਯੋਗ ਅਗਵਾਈ ਵਿਚ ਚਲਾਈ ਜਾ ਰਹੀ ਸਮਾਜ ਸੇਵੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਜਿਲ੍ਹਾ ਮੁੱਖ ਦਫਤਰ ਮੋਗਾ ਵਿਖੇ 32 ਜਰੂਰਤਮੰਦ ਅੰਗਹੀਣ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਰਾਸ਼ੀ ਦੇ ਚੈਕ ਵੰਡੇ ਗਏ। ਟਰੱਸਟ ਦੇ ਜਿਲ੍ਹਾ ਪ੍ਰਧਾਨ ਗੋਕਲ ਚੰਦ ਬੁੱਘੀਪੁਰਾ ਅਤੇ ਕਾਰਜਕਾਰੀ ਪ੍ਰਧਾਨ ਤੇ ਜਰਨਲ ਸਕੱਤਰ ਅਵਤਾਰ ਸਿੰਘ ਘੋਲੀਆ ਨੇ ਚੈੱਕ ਦੇਣ ਉਪਰੰਤ ਗੱਲਬਾਤ ਕਰਦਿਆਂ ਦੱਸਿਆ ਕਿ ਡਾ. ਓਬਰਾਏ ਵੱਲੋਂ ਮਹੀਨਾਵਾਰ ਪੈਨਸ਼ਨਾਂ ਦੇ ਚੈੱਕ ਦੇਣ ਦੇ ਨਾਲ-ਨਾਲ ਲੋਕ ਭਲਾਈ ਦੇ ਕਈ ਹੋਰ ਕਾਰਜਾਂ ’ਚ ਅੱਖਾਂ ਦੇ ਮੁਫ਼ਤ ਕੈਂਪ, ਹੁਸ਼ਿਆਰ ਲੋੜਵੰਦ ਵਿਦਿਆਰਥੀਆਂ ਦੀਆਂ ਫੀਸਾਂ ਭਰਨ, ਮੈਡੀਕਲ ਸਹਾਇਤਾ, ਹੱਥੀਂ ਹੁਨਰ ਸਿਖਲਾਈ ਕੋਰਸ, ਸਕੂਲਾਂ ਤੇ ਜਨਤਕ ਸਥਾਨਾਂ ਤੇ ਆਰਓ ਸਿਸਟਮ ਆਦਿ ਲਗਾ ਕੇ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਇਸ ਮੌਕੇ ਮੀਤ ਪ੍ਰਧਾਨ ਰਣਜੀਤ ਸਿੰਘ ਧਾਲੀਵਾਲ, ਟਰੱਸਟੀ ਭਵਨਦੀਪ ਸਿੰਘ ਪੁਰਬਾ, ਟਰੱਸਟੀ ਰਾਮ ਸਿੰਘ, ਟਰੱਸਟੀ ਜਗਰੂਪ ਸਿੰਘ ਸਰੋਆ, ਦਫਤਰ ਇੰਚਾਰਜ ਮੈਡਮ ਜਸਵੀਰ ਕੌਰ ਬੁੱਘੀਪੁਰਾ ਆਦਿ ਹਾਜਰ ਸਨ।