ਸੰਤ ਰਾਜਿੰਦਰ ਸਿੰਘ ਦਾ ਮੋਗਾ ‘ਚ ਹੋਵੇਗਾ ਅਧਿਆਤਮਕ ਸਤਿਸੰਗ ਪ੍ਰੋਗਰਾਮ ਵਿਸ਼ਵ-ਪ੍ਰਸਿੱਧ ਅਧਿਆਤਮਿਕ ਵਿਸ਼ਵ-ਪ੍ਰਸਿੱਧ ਅਧਿਆਤਮਿਕ
Publish Date: Sat, 03 Oct 2026 04:05 PM (IST)
Updated Date: Sun, 04 Oct 2026 04:02 AM (IST)
9 ਅਕਤੂਬਰ ਨੂੰ ਸਤਿਸੰਗ ਅਤੇ ਨਾਮਦਾਨ ਪ੍ਰੋਗਰਾਮ ਲਈ 26 ਸਾਲ ਬਾਅਦ ਆ ਰਹੇ ਮੋਗਾ ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਮੋਗਾ : ਵਿਸ਼ਵ-ਪ੍ਰਸਿੱਧ ਅਧਿਆਤਮਿਕ ਗੁਰੂ ਸੰਤ ਰਾਜਿੰਦਰ ਸਿੰਘ ਮਹਾਰਾਜ ਦਾ ਮੋਗਾ ‘ਚ ਅਧਿਆਤਮਿਕ ਸਤਿਸੰਗ 9 ਅਕਤੂਬਰ ਨੂੰ ਸਤਿਸੰਗ ਅਤੇ ਨਾਮਦਾਨ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਉਹ ਪੰਜਾਬ ਦੇ ਮੋਗਾ ਸ਼ਹਿਰ ‘ਚ ਆਪਣਾ ਅਧਿਆਤਮਕ ਪ੍ਰਵਚਨ ਦੇਣਗੇ, ਜਿਸ ਵਿਚ ਉਹ ਆਪਸੀ ਭਾਈਚਾਰੇ, ਪ੍ਰੇਮ ਅਤੇ ਮਨ ਦੀ ਸ਼ਾਂਤੀ ਨੂੰ ਕਿਸ ਤਰੀਕੇ ਨਾਲ ਪਾਇਆ ਜਾ ਸਕਦਾ ਹੈ, ਉਸ ਬਾਰੇ ਖੋਲ੍ਹ-ਖੋਲ੍ਹ ਕੇ ਸਮਝਾਉਣਗੇ। ਸਤਿਸੰਗ ਤੋਂ ਬਾਅਦ ਰਾਤ 9 ਵਜੇ ਨਵੇਂ ਭਰਾਵਾਂ-ਭੈਣਾਂ ਲਈ ਨਾਮਦਾਨ ਦਾ ਪ੍ਰੋਗਰਾਮ ਵੀ ਇਸੇ ਸਥਾਨ ਤੇ ਆਯੋਜਿਤ ਕੀਤਾ ਜਾਵੇਗਾ, ਜਿਸ ਵਿਚ ਸੰਤ ਰਾਜਿੰਦਰ ਸਿੰਘ ਜੀ ਮਹਾਰਾਜ ਜਿਗਿਆਸੂਆਂ ਨੂੰ ਪ੍ਰਭੂ ਦੀ ਜੋਤੀ ਤੇ ਨਾਦ ਦਾ ਨਿੱਜੀ ਅਨੁਭਵ ਪ੍ਰਦਾਨ ਕਰਨਗੇ। ਪ੍ਰਬੰਧਕਾਂ ਨੇ ਦੱਸਿਆ ਕਿ ਇਸ ਪ੍ਰੋਗਰਾਮ ਦਾ ਆਯੋਜਨ ਸਾਵਣ ਕਿਰਪਾਲ ਰੂਹਾਨੀ ਮਿਸ਼ਨ ਦੀ ਮੋਗਾ ਸ਼ਾਖਾ ਵੱਲੋਂ ਕੀਤਾ ਜਾ ਰਿਹਾ ਹੈ, ਜਿਸ ਵਿਚ ਸਾਰੇ ਭਰਾਵਾਂ-ਭੈਣਾਂ ਦਾ ਹਾਰਦਿਕ ਸਵਾਗਤ ਹੈ। ਸੰਤ ਰਾਜਿੰਦਰ ਸਿੰਘ ਮਹਾਰਾਜ ਇਕ ਲਾਭ ਨਾ ਕਮਾਉਣ ਵਾਲੀ ਸੰਸਥਾ ਸਾਵਣ ਕਿਰਪਾਲ ਰੂਹਾਨੀ ਮਿਸ਼ਨ ਦੇ ਮੁਖੀ ਹਨ, ਜਿਸ ਨੂੰ ਪੱਛਮੀ ਦੇਸ਼ਾਂ ਵਿਚ ਸਾਇੰਸ ਆਫ਼ ਸਪਿਰੀਚੁਐਲਿਟੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਸੰਤ ਰਾਜਿੰਦਰ ਸਿੰਘ ਨੂੰ ਵਿਸ਼ਵ ਭਰ ਵਿਚ ਧਿਆਨ-ਅਭਿਆਸ ਤੇ ਆਧਾਰਿਤ ਸੈਮੀਨਾਰਾਂ, ਅਧਿਆਤਮਿਕ ਪੁਸਤਕਾਂ, ਡੀਵੀਡੀ, ਆਡੀਓ ਬੁੱਕ, ਲੇਖ, ਟੀਵੀ, ਰੇਡੀਓ, ਇੰਟਰਨੈਟ ਪ੍ਰਸਾਰਣਾਂ ਅਤੇ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਲੱਖਾਂ ਭਰਾਵਾਂ-ਭੈਣਾਂ ਨੂੰ ਧਿਆਨ-ਅਭਿਆਸ ਦੀ ਵਿਧੀ ਸਿਖਾਉਣ ਲਈ ਅੰਤਰਰਾਸ਼ਟਰੀ ਪੱਧਰ ਤੇ ਮਾਨਤਾ ਪ੍ਰਾਪਤ ਹੈ। ਜਿਕਰਯੋਗ ਹੈ ਕਿ ਸਾਵਣ ਕਿਰਪਾਲ ਰੂਹਾਨੀ ਮਿਸ਼ਨ ਦੇ ਸੰਪੂਰਨ ਵਿਸ਼ਵ ਵਿਚ 3500 ਤੋਂ ਵੱਧ ਕੇਂਦਰ ਸਥਾਪਿਤ ਹਨ। ਇਸਦਾ ਮੁੱਖ ਦਫਤਰ ਵਿਜੇ ਨਗਰ ਦਿੱਲੀ ਵਿਚ ਹੈ ਅਤੇ ਅੰਤਰਰਾਸ਼ਟਰੀ ਮੁੱਖ ਦਫਤਰ ਨੇਪਰਵਿਲੇ ਸ਼ਿਕਾਗੋ, ਅਮਰੀਕਾ ਵਿਚ ਸਥਿਤ ਹੈ।